ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥ ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ। ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥ ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ। ਪੂਰਨ ਪੂਰਿ ਰਹਿਓ ਕਿਰਪਾ ਨਿਧਿ ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥ ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਨ ਕਿਆ ਕਹਤਾ ਹਉ ਕਿਆ ਕਹਤਾ ॥ ਮੇਰਾ ਮਨੂਆ ਕੀ ਆਖਦਾ ਹੈ ਅਤੇ ਮੈਂ ਕੀ ਆਖ ਸਕਦਾ ਹਾਂ? ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥ ਮੇਰੇ ਸੁਆਮੀ ਮਾਲਕ, ਤੂੰ ਸਿਆਣਾ ਅਤੇ ਸਾਰਾ ਕੁਛ ਜਾਨਣਹਾਰ ਹੈ। ਤੇਰੇ ਮੂਹਰੇ ਮੈਂ ਕੀ ਆਖ ਸਕਦਾ ਹਾਂ। ਠਹਿਰਾਉ। ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ ॥ ਜਿਹੜਾ ਕੁਛ ਭੀ ਮਨਾਂ ਅੰਦਰ ਹੈ, ਹੇ ਸਾਹਿਬ! ਤੂੰ ਬਿਨਾ ਬੋਲਿਆ ਹੀ ਜਾਣਦਾ ਹੈ। ਰੇ ਮਨ ਕਾਇ ਕਹਾ ਲਉ ਡਹਕਹਿ ਜਉ ਪੇਖਤ ਹੀ ਸੰਗਿ ਸੁਨਤਾ ॥੧॥ ਹੇ ਬੰਦੇ! ਤੂੰ ਕਾਹਦੇ ਲਈ ਅਤੇ ਕਦ ਤੋੜੀ ਹੋਰਨਾ ਨੂੰ ਠੱਗੀ ਜਾਵੇਂਗਾ ਜਦ ਕਿ ਸੁਆਮੀ ਤੇਰੇ ਨਾਲ ਹੀ ਸਭ ਕੁਛ ਸੁਣਦਾ ਅਤੇ ਵੇਖਦਾ ਹੈ? ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥ ਇਸ ਤਰ੍ਹਾਂ ਅਨੁਭਵ ਕਰ ਕਿ ਹੋਰ ਕੋਈ ਕਰਨ ਵਾਲਾ ਨਹੀਂ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਕਹੁ ਨਾਨਕ ਗੁਰ ਭਏ ਦਇਆਰਾ ਹਰਿ ਰੰਗੁ ਨ ਕਬਹੂ ਲਹਤਾ ॥੨॥੮॥੯੪॥ ਨਾਨਕ ਕਹਿੰਦਾ ਹੈ ਕਿ ਗੁਰੂ ਜੀ ਮੇਰੇ ਉਤੇ ਮਾਇਆਵਾਨ ਹੋ ਗਏ ਹਨ। ਮੇਰਾ ਪ੍ਰਭੂ ਨਾਲੋ ਪ੍ਰੇਮ ਕਦੇ ਭੀ ਟੁਟੇਗਾ ਨਹੀਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਨਿੰਦਕੁ ਐਸੇ ਹੀ ਝਰਿ ਪਰੀਐ ॥ ਬਦਖੋਈ ਕਰਨ ਵਾਲਾ ਇਸ ਤਰ੍ਹਾਂ ਢਹਿ ਪੈਦਾ ਹੈ। ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥ ਹੇ ਭਰਾ! ਤੂੰ ਉਸ ਦਾ ਇਹ ਭੇਦਕ ਚਿਨ੍ਹ ਸੁਣ ਕਿ ਉਹ ਸ਼ੋਰੇ ਦੀ ਕੰਧ ਦੀ ਮਾਨਿੰਦ ਡਿਗ ਪੈਦਾ ਹੈ। ਠਹਿਰਾਉ। ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ ॥ ਜਦ ਕਲੰਕ ਲਾਉਣ ਵਾਲਾ ਕਿਸੇ ਵਿੱਚ ਅਉਗਣਾ ਵੇਖਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਗੁਣ ਵੇਖ ਕੇ ਉਹ ਗਮ ਨਾਲ ਭਰ ਜਾਂਦਾ ਹੈ। ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥ ਉਹ ਸਾਰਾ ਦਿਨ ਹੀ ਹੋਰਾਂ ਦਾ ਬੁਰਾ ਸੋਚਦਾ ਹੈ ਪ੍ਰੰਤੂ ਇਹ ਵਾਪਰਦਾ ਨਹੀਂ। ਭੈੜਾ ਬੰਦਾ ਬੁਰਾ ਸੋਚਦਾ ਸੋਚਦਾ ਹੀ ਮਰ ਮੁਕ ਜਾਂਦਾ ਹੈ। ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ ॥ ਦੂਸ਼ਨ ਲਾਉਣ ਵਾਲਾ ਸੁਆਮੀ ਨੂੰ ਵਿਸਾਰ ਦਿੰਦਾ ਹੈ, ਉਸ ਦੀ ਮੌਤ ਉਸ ਦੇ ਨੇੜੇ ਆ ਢੁਕਦੀ ਹੈ ਅਤੇ ਉਹ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰ ਲੈਂਦਾ ਹੈ। ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥ ਸੁਆਮੀ ਮਾਲਕ ਖੁਦ ਨਾਨਕ ਦਾ ਰੱਖਿਅਕ ਹੈ। ਬਦਬਖਤ ਬੰਦਾ ਉਸ ਨੂੰ ਕੀ ਕਰ ਸਕਦਾ ਹੈ? ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਐਸੇ ਕਾਹੇ ਭੂਲਿ ਪਰੇ ॥ ਤੂੰ ਇਸ ਤਰ੍ਹਾਂ ਕਿਉਂ ਭੁਲਿਆ ਫਿਰਦਾ ਹੈ? ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥ ਤੂੰ ਪਾਪ ਕਰਦਾ ਤੇ ਕਰਾਉਂਦਾ ਹੈ, ਅਤੇ ਉਸ ਤੋਂ ਇਨਕਾਰ ਕਰਦਾ ਹੈ। ਤੇਰਾ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਸਭ ਕਿਛ ਵੇਖਦਾ ਤੇ ਸੁਣਦਾ ਹੈ। ਠਹਿਰਾਉ। ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥ ਤੂੰ ਬਿਲੌਰ ਖਰੀਦਦਾ ਹੈਂ, ਸੋਨੇ ਨੂੰ ਤਿਆਗਦਾ ਹੈਂ, ਦੁਸ਼ਨਮ ਨਾਲ ਪਿਆਰ ਪਾਉਂਦਾ ਹੈ ਅਤੇ ਸੱਚੇ ਮਿੱਤਰ ਨੂੰ ਛੱਡਦਾ ਹੈਂ। ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥ ਸੁਆਮੀ, ਜੋ ਹੈ, ਤੈਨੂੰ ਕੋੜਾ ਲੱਗਦਾ ਹੈ ਅਤੇ ਮਾਇਆ ਜੋ ਹੈ ਹੀ ਨਹੀਂ ਤੈਨੂੰ ਮਿੱਠੀ ਲੱਗਦੀ ਹੈ। ਬਦੀ ਵਿੱਚ ਗਰਕ ਹੋ ਕੇ ਤੂੰ ਸੜ ਮੱਚ ਗਿਆ ਹੈ। ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥ ਫਾਨੀ ਬੰਦਾ ਅੰਨ੍ਹੇ ਖੂਹ ਵਿੱਚ ਡਿੱਗ ਪਿਆ ਹੈ ਅਤੇ ਵਹਿਮ ਦੇ ਅਨ੍ਹੇਰੇ ਤੇ ਸੰਸਾਰੀ ਮਮਤਾ ਦੇ ਜੂੜਾਂ ਅੰਦਰ ਫਸਿਆ ਹੋਇਆ ਹੈ। ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥ ਗੁਰੂ ਜੀ ਫਰਮਾਉਂਦੇ ਹਨ, ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਬੰਦਾ ਗੁਰਾਂ ਨੂੰ ਮਿਲ ਪੈਂਦਾ ਹੈ, ਜੋ ਉਸ ਨੂੰ ਬਾਂਹ ਤੋਂ ਪਕੜ ਬਾਹਰ ਧੂ ਲੈਂਦੇ ਹਨ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਨ ਤਨ ਰਸਨਾ ਹਰਿ ਚੀਨ੍ਹ੍ਹਾ ॥ ਆਪਣੀ ਆਤਮਾ, ਦੇਹ ਅਤੇ ਜੀਭ੍ਹਾ ਨਾਲ ਮੈਂ ਆਪਣੇ ਵਾਹਿਗੁਰੂ ਦਾ ਵੀਚਾਰ ਕਰਦਾ ਹੈ। ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਹ੍ਹਾ ॥੧॥ ਰਹਾਉ ॥ ਖੁਸ਼ੀ ਉਤਪੰਨ ਹੋ ਆਈ ਹੈ, ਮੇਰੇ ਫਿਕਰ ਦੂਰ ਹੋ ਗਏ ਹਨ ਅਤੇ ਗੁਰਾਂ ਨੇ ਮੈਨੂੰ ਸਮੂਹ ਆਰਾਮ ਬਖਸ਼ਿਆ ਹੈ। ਠਹਿਰਾਉ। ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ ॥ ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ। ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥੧॥ ਆਪਣਾ ਹੱਥ ਦੇ ਕੇ ਸਾਈਂ ਆਪਣੇ ਗੋਲਾ ਦੀ ਰੱਖਿਆ ਕਰਦਾ ਹੈ ਅਤੇ ਕੋਈ ਭੀ ਉਸ ਦਾ ਕੁਝ ਨੁਕਸਾਨ ਨਹੀਂ ਕਰ ਸਕਦਾ। ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥ ਮੈਂ ਸੰਤ ਦੇ ਦੀਦਾਰ, ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਸਕਦਾ ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥੨॥੧੧॥੯੭॥ ਗੁਰੂ ਜੀ ਫੁਰਮਾਉਂਦੇ ਹਨ, ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਗੁਰਿ ਪੂਰੈ ਮੇਰੀ ਰਾਖਿ ਲਈ ॥ ਪੂਰਨ ਗੁਰਾਂ ਨੇ ਮੇਰੀ ਲੱਜਿਆ ਰੱਖ ਲਈ ਹੈ। ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥ ਸੁਧਾਸਰੂਪ ਨਾਮ ਉਨ੍ਹਾਂ ਨੇ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ ਅਤੇ ਮੇਰੀ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਠਹਿਰਾਉ। ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥ ਪੂਰਨ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਭੂਤਨੇ ਅਤੇ ਭੈੜੇ ਦੁਸ਼ਮਨ ਦੂਰ ਹੋ ਗਏ ਹਨ। copyright GurbaniShare.com all right reserved. Email |