ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥ ਅੰਨ੍ਹਾਂ ਅਤੇ ਬੇਸਮਝ ਹੋਣ ਕਾਰਨ ਤੂੰ ਉਨ੍ਹਾਂ ਨੂੰ ਵੇਖਦਾ ਨਹੀਂ ਅਤੇ ਹੰਕਾਰ ਨਾਲ ਮਤਵਾਲਾ ਹੋ ਘੁਰਾੜੇ ਮਾਰ ਰਿਹਾ ਹੈ। ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਫੰਧਾ ਵਿਛਾਇਆ ਹੋਇਆ, ਦਾਣਾ ਦੁਣਕਾ ਖਿਲਰਿਆ ਹੋਇਆ ਅਤੇ ਤੂੰ ਪੰਛੀ ਦੀ ਮਾਨਿੰਦ ਫਸਾਇਆ ਜਾ ਰਿਹਾ ਹੈ। ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥ ਗੁਰੂ ਜੀ ਫਰਮਾਉਂਦੇ ਹਨ, ਆਪਣੇ ਜੂੜ ਵੱਢਣ ਲਈ ਮੈਂ ਹੁਣ ਸਰਬ-ਸ਼ਕਤੀਵਾਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹਾਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਹਰਿ ਹਰਿ ਨਾਮੁ ਅਪਾਰ ਅਮੋਲੀ ॥ ਬੇਅੰਤ ਤੇ ਅਣਮੁੱਲਾ ਹੈ ਸੁਆਮੀ ਮਾਲਕ ਦਾ ਨਾਮ। ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥੧॥ ਰਹਾਉ ॥ ਮੇਰੀ ਜਿੰਦ-ਜਾਨ ਦਾ ਪ੍ਰੀਤਮ ਨਾਮ ਮੇਰੀ ਆਤਮਾ ਦਾ ਆਸਰਾ ਹੈ। ਇਸ ਤਰ੍ਹਾਂ ਪਾਨ ਖਾਣ ਵਾਲਾ ਪਾਨ ਬੀੜੇ ਨੂੰ ਚੇਤੇ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਨਾਮ ਨੂੰ ਆਪਣੇ ਚਿੱਤ ਵਿੱਚ ਚੇਤੇ ਕਰਦਾ ਹਾਂ। ਠਹਿਰਾਉ। ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥ ਗੁਰਾਂ ਦਾ ਦਰਸਾਇਆ ਹੋਇਆ ਮੈਂ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਿਆ ਹਾਂ ਅਤੇ ਮੇਰੀ ਦੇਹ ਦੀ ਅੰਗਰਖੀ ਪ੍ਰਭੂ ਦੇ ਪ੍ਰੇਮ ਨਾਲ ਰੰਗੀਜ ਗਈ ਹੈ। ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥੧॥ ਜਦ ਚੰਗੀ ਪ੍ਰਾਲਭਧ ਉਦੈ ਹੋਈ, ਮੈਨੂੰ ਆਪਣੇ ਪ੍ਰੀਤਮ ਦੀ ਹਜ਼ੂਰੀ ਪਰਾਪਤ ਹੋ ਗਈ। ਮੇਰਾ ਕੰਤ ਕਾਲਸਥਾਈ ਹੈ ਅਤੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ। ਰੂਪ ਨ ਧੂਪ ਨ ਗੰਧ ਨ ਦੀਪਾ ਓਤਿ ਪੋਤਿ ਅੰਗ ਅੰਗ ਸੰਗਿ ਮਉਲੀ ॥ ਪ੍ਰਭੂ ਨੂੰ ਪੂਜਣ ਲਈ ਮੈਨੂੰ ਨਾਂ ਮੂਰਤ, ਨਾਂ ਧੂਪ, ਨਾਂ ਸੁਗੰਧੀ, ਨਾਂ ਹੀ ਦੀਵੇ ਦੀ ਲੋੜ ਹੈ। ਤਾਣੇ ਪੇਟੇ ਦੀ ਤਰ੍ਹਾਂ, ਉਹ ਮੇਰੇ ਸਾਰੇ ਅੰਗਾਂ ਅੰਦਰ ਪ੍ਰਫੁਲਤ ਹੋ ਰਿਹਾ ਹੈ। ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥੨॥੩॥੮੯॥ ਗੁਰੂ ਜੀ ਆਖਦੇ ਹਨ ਮੇਰੇ ਕੰਤ ਨੇ ਮੈਂ ਆਪਣੀ ਪਵਿੱਤਰ ਪਤਨੀ ਨੂੰ ਮਾਣ ਲਿਆ ਹੈ ਅਤੇ ਪਰਮ ਸੁੰਦਰ ਹੋ ਗਈ ਹੈ ਮੇਰੀ ਸੇਜ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਗੋਬਿੰਦ ਗੋਬਿੰਦ ਗੋਬਿੰਦ ਮਈ ॥ ਸੁਆਮੀ ਦਾ ਨਾਮ ਦਾ ਉਚਾਰਨ ਕਰਨ ਦੁਆਰਾ ਮੈਂ ਖੁਦ ਸੁਆਮੀ ਦਾ ਸਰੂਪ ਹੋ ਗਿਆ ਹਾਂ। ਜਬ ਤੇ ਭੇਟੇ ਸਾਧ ਦਇਆਰਾ ਤਬ ਤੇ ਦੁਰਮਤਿ ਦੂਰਿ ਭਈ ॥੧॥ ਰਹਾਉ ॥ ਜਦੋਂ ਦੇ ਮੈਨੂੰ ਮਇਆਵਾਨ ਸੰਤ ਮਿਲੇ ਹਨ, ਉਦੋਂ ਦੀ ਮੇਰੀ ਮੰਦੀ ਅਕਲ ਨਵਿਰਤ ਹੋ ਗਈ ਹੈ। ਠਹਿਰਾਉ। ਪੂਰਨ ਪੂਰਿ ਰਹਿਓ ਸੰਪੂਰਨ ਸੀਤਲ ਸਾਂਤਿ ਦਇਆਲ ਦਈ ॥ ਮੁਕੰਮਲ ਮਾਲਕ ਸਾਰਿਆਂ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ। ਉਹ ਸੁਆਮੀ ਠੰਢਾ, ਧੀਰਜਵਾਨ ਅਤੇ ਮਿਹਰਬਾਨ ਹੈ। ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥੧॥ ਮਿਥਨ-ਹੁਲਾਸ, ਗੁੱਸਾ ਖਾਹਿਸ਼ ਅਤੇ ਸਵੈ-ਹੰਗਤਾ, ਮੇਰੇ ਸਰੀਰ ਵਿਚੋਂ ਸਾਰੇ ਨਾਸ ਹੋ ਗਏ ਹਨ। ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥ ਸੱਚ, ਸੰਤੁਸ਼ਟਤਾ, ਮਇਆ, ਈਮਾਨ ਅਤੇ ਪਵਿੱਤਰਤਾ ਦੀ ਕਮਾਈ ਕਰਨੀ, ਸਾਧੂਆਂ ਪਾਸੋਂ ਮੈਂ ਇਹ ਸਿੱਖ-ਮਤ ਪਰਾਪਤ ਕੀਤੀ ਹੈ। ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ ॥੨॥੪॥੯੦॥ ਗੁਰੂ ਜੀ ਫਰਮਾਉਂਦੇ ਹਨ, ਜੋ ਆਪਣੇ ਚਿੱਤ ਅੰਦਰ ਸੁਆਮੀ ਨੂੰ ਅਨੁਭਵ ਕਰਦਾ ਹੈ, ਉਸ ਨੂੰ ਸਾਰੀ ਸਮਝ ਪਰਾਪਤ ਹੋ ਜਾਂਦੀ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥ ਮੈਂ ਗਰੀਬੜਾ ਜੀਵ ਕੀ ਹਾਂ? ਮੈਂ ਤੇਰੇ ਇਕ ਵਾਲ ਨੂੰ ਭੀ ਵਰਣਨ ਨਹੀਂ ਕਰ ਸਕਦਾ। ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥ ਮੇਰੇ ਅਨੰਦ ਸੁਆਮੀ, ਬ੍ਰਹਮਾ, ਸ਼ਿਵਜੀ, ਸਾਧਨਾ ਵਾਲੇ ਪੁਰਸ਼, ਖਾਮੋਸ਼, ਰਿਸ਼ੀ ਅਤੇ ਇੰਦ੍ਰ ਤੇਰੀ ਅਵਸਥਾ ਨੂੰ ਨਹੀਂ ਜਾਣਦੇ। ਕਿਆ ਕਥੀਐ ਕਿਛੁ ਕਥਨੁ ਨ ਜਾਈ ॥ ਮੈਂ ਕੀ ਆਖਾਂ, ਮੈਂ ਕੁਝ ਆਖ ਨਹੀਂ ਸਕਦਾ। ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥ ਰਹਾਉ ॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਵਿਆਪਕ ਪਾਉਂਦਾ ਹਾਂ। ਠਹਿਰਾਉ। ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥ ਜਿਥੇ ਯਮ ਪਰਮ ਭਿਆਨਕ ਤਸੀਹੇ ਦਿੰਦਾ ਸੁਣਿਆ ਜਾਂਦਾ ਹੈ, ਓਥੇ ਕੇਵਲ ਤੂੰ ਹੀ, ਹੇ ਮੇਰੇ ਸੁਆਮੀ ਮਦਦਗਾਰ ਹੈਂ। ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥ ਮੈਂ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੇ ਪੈਰਾਂ ਨਾਲ ਜੁੜਿਆ ਹੋਇਆ ਹਾਂ। ਇਹ ਸਮਝ ਸੁਆਮੀ ਨੇ ਗੁਰੂ ਨਾਨਕ ਨੂੰ ਪਰਦਾਨ ਕੀਤਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥ ਹੇ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ, ਪਹੁੰਚ ਤੋਂ ਪਰੇ ਸੰੁੰਦਰ ਅਤੇ ਅਮਰ ਸਿਰਜਣਹਾਰ! ਮੇਰੇ ਪਾਸੋਂ ਤੂੰ ਇਕ ਮੁਹਤ ਭਰ ਲਈ ਹੀ ਆਪਣਾ ਸਿਮਰਨ ਕਰਵਾ। ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥੧॥ ਮੇਰੇ ਅਦਭੁਤ ਸੁਆਮੀ, ਮੈਂ ਸੁਣਿਆ ਹੈ ਕਿ ਸਾਧੂਆਂ ਨਾਲ ਮਿਲਣ ਅਤੇ ਉਨ੍ਹਾਂ ਦੇ ਪੈਰਾਂ, ਪਵਿੱਤਰ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਤੂੰ ਪਾਇਆ ਜਾਂਦਾ ਹੈ। ਕਿਤੁ ਬਿਧੀਐ ਕਿਤੁ ਸੰਜਮਿ ਪਾਈਐ ॥ ਕਿਸ ਤਰੀਕੇ ਤੇ ਕਿਸ ਜੀਵਨ ਦੇ ਅਧਿਯਾਪਨ ਦੁਆਰਾ ਮੇਰਾ ਸਾਈਂ ਪਰਾਪਤ ਹੁੰਦਾ ਹੈ? ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥੧॥ ਰਹਾਉ ॥ ਹੇ ਨੇਕ ਬੰਦੇ! ਮੈਨੂੰ ਦੱਸ ਕਿ ਕਿਹੜੀ ਤਦਬੀਰ ਦੁਆਰਾ ਮੇਰਾ ਸਾਹਿਬ ਸਿਮਰਿਆ ਜਾਂਦਾ ਹੈ? ਠਹਿਰਾਉ। ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥ ਜੇਕਰ ਕੋਈ ਆਦਮੀ ਹੋਰਸ ਆਦਮੀ ਦੀ ਘਾਲ ਕਮਾਉਂਦਾ ਹੈ, ਉਹ ਭੀ ਉਸ ਆਦਮੀ ਵਾਸਤੇ ਕੰਮ ਕਰਦਾ ਤੇ ਉਸ ਦਾ ਪੱਖ ਪੂਰਦਾ ਹੈ। ਨਾਨਕ ਸਰਨਿ ਸਰਣਿ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਐ ॥੨॥੬॥੯੨॥ ਹੇ ਆਰਾਮ ਚੈਨ ਦੇ ਸਮੁੰਦਰ ਸੁਆਮੀ! ਨਾਨਕ ਤੇਰੀ ਪਨਾਹ ਅਤੇ ਸ਼ਰਣਾਗਤ ਲੋੜਦਾ ਹੈ ਅਤੇ ਉਸ ਨੂੰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸੰਤ ਸਰਣਿ ਸੰਤ ਟਹਲ ਕਰੀ ॥ ਮੈਂ ਸਾਧੂਆਂ ਦੀ ਪਨਾਹ ਲੋੜਦਾ ਹਾਂ ਅਤੇ ਸਾਧੂਆਂ ਦੀ ਹੀ ਸੇਵਾ ਕਰਦਾ ਹਾਂ। ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥ ਮੈਂ ਹੁਣ ਸਾਰਿਆਂ ਧੰਦਿਆਂ, ਅਲਸੇਟਿਆਂ, ਪੁਆੜਿਆਂ ਅਤੇ ਹੋਰ ਬਿਉਹਾਰਾਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਉ। ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥ ਆਰਾਮ, ਅਡੋਲਤਾ, ਬਹੁਤੀ ਖੁਸ਼ੀ ਅਤੇ ਪ੍ਰਭੂ ਦਾ ਨਾਮ, ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ। copyright GurbaniShare.com all right reserved. Email |