ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥ ਸੁਆਮੀ ਦਾ ਦੀਦਾਰ ਵੇਖਣ ਦੁਆਰਾ ਮੈਂ ਰਜ ਅਤੇ ਧ੍ਰਾਮ ਗਿਆ ਹਾਂ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਦਾ ਮੈਂ ਅਮਰ ਕਰ ਦੇਣ ਵਾਲਾ ਪ੍ਰਸ਼ਾਦ ਛਕਦਾ ਹਾਂ। ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥੨॥੪॥੮੪॥ ਹੇ ਸੁਆਮੀ! ਨਾਨਕ ਨੇ ਤੇਰੇ ਕੰਵਲ ਰੂਪੀ ਪੈਰਾਂ ਦੀ ਪਨਾਹ ਲਈ ਹੈ। ਆਪਣੀ ਮਿਹਰ ਧਾਰ ਕੇ ਉਸ ਨੂੰ ਸਾਧ-ਸੰਗਤ ਨਾਲ ਮਿਲਾ ਦੇ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਰਾਖਿ ਲੀਏ ਅਪਨੇ ਜਨ ਆਪ ॥ ਸਾਹਿਬ ਨੇ ਖੁਦ ਹੀ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥੧॥ ਰਹਾਉ ॥ ਸੁਆਮੀ ਮਾਲਕ ਨੇ ਮਿਹਰ ਧਾਰ ਕੇ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਅਤੇ ਮੇਰੇ ਦੁੱਖ ਤੇ ਤਸੀਹੇ ਸਾਰੇ ਕੱਟੇ ਗਏ ਹਨ। ਠਹਿਰਾਉ। ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ ॥ ਹੇ ਰੱਬ ਦੇ ਬੰਦਿਓ! ਤੁਸੀਂ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਗਾਇਨ ਕਰੋ ਅਤੇ ਆਪਣੀ ਜੀਭ੍ਹਾ ਨਾਲ ਸੁਆਮੀ ਦੇ ਅਣਮੁੱਲੇ ਕੀਰਤਨ ਦਾ ਉਚਾਰਨ ਕਰੋ। ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥੧॥ ਤੁਹਾਡੀਆਂ ਕ੍ਰੋੜਾਂ ਜਨਮਾਂ ਦੀਆਂ ਖਾਹਿਸ਼ਾਂ ਦੂਰ ਹੋ ਜਾਣਗੀਆਂ ਅਤੇ ਪ੍ਰਭੂ ਦੇ ਅੰਮ੍ਰਿਤ ਨਾਲ ਤੁਹਾਡੀ ਜਿੰਦੜੀ ਰੱਜ ਜਾਏਗੀ। ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥ ਮੈਂ ਆਰਾਮ ਬਖਸ਼ਣਹਾਰ ਵਾਹਿਗੁਰੂ ਦੇ ਪੈਰ ਅਤੇ ਪਨਾਹ ਪਕੜੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੁਆਮੀ ਦੇ ਲਾਂਮ ਦਾ ਸਿਮਰਨ ਕਰਦਾ ਹਾਂ। ਸਾਗਰ ਤਰੇ ਭਰਮ ਭੈ ਬਿਨਸੇ ਕਹੁ ਨਾਨਕ ਠਾਕੁਰ ਪਰਤਾਪ ॥੨॥੫॥੮੫॥ ਗੁਰੂ ਜੀ ਫਰਮਾਉਂਦੇ ਹਨ, ਪ੍ਰਭੂ ਦੇ ਤਪ-ਤੇਜ ਰਾਹੀਂ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੂਰ ਹੋ ਗਏ ਹਨ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਤਾਪੁ ਲਾਹਿਆ ਗੁਰ ਸਿਰਜਨਹਾਰਿ ॥ ਗੁਰੂ-ਕਰਤਾਰ ਨੇ ਮੇਰਾ ਬੁਖਾਰ ਉਤਾਰ ਦਿੱਤਾ ਹੈ। ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥੧॥ ਰਹਾਉ ॥ ਮੈਂ ਆਪਣੇ ਸੱਚੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਸਾਰੇ ਜਹਾਨ ਦੀ ਇੱਜ਼ਤ-ਆਬਰੂ ਰੱਖ ਲਈ ਹੈ। ਠਹਿਰਾਉ। ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥ ਆਪਣੇ ਹੱਥ ਆਪਣੇ ਮੱਥੇ ਉਤੇ ਟਿਕਾ, ਗੁਰਾਂ ਨੇ ਬੱਚੇ ਦੀ ਰੱਖਿਆ ਕੀਤੀ ਹੈ। ਪ੍ਰਭਿ ਅੰਮ੍ਰਿਤ ਨਾਮੁ ਮਹਾ ਰਸੁ ਦੀਨੋ ॥੧॥ ਸੁਆਮੀ ਨੇ ਮੈਨੂੰ ਆਪਣੇ ਸੁਰਜੀਤ ਕਰਨ ਵਾਲੇ ਨਾਮ ਦੇ ਪਰਮ ਆਬਿ-ਹਿਯਾਤ ਦੀ ਦਾਤ ਬਖਸ਼ੀ ਹੈ। ਦਾਸ ਕੀ ਲਾਜ ਰਖੈ ਮਿਹਰਵਾਨੁ ॥ ਦਇਆਵਾਨ ਸੁਆਮੀ ਆਪਣੇ ਨਫਰ ਦੀ ਪਤਿ ਆਬਰੂ ਰੱਖਦਾ ਹੈ। ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥੨॥੬॥੮੬॥ ਜੋ ਕੁਛ ਭੀ ਗੁਰੂ ਨਾਨਕ ਜੀ ਉਚਾਰਦੇ ਹਨ, ਉਹ ਸਾਹਿਬ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ। ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਚਉਪਦੇ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾ ਸਕਦਾ ਹੈ। ਸਤਿਗੁਰ ਸਬਦਿ ਉਜਾਰੋ ਦੀਪਾ ॥ ਸੱਚੇ ਗੁਰਾਂ ਦੀ ਬਾਣੀ ਦੀਵੇ ਦਾ ਚਾਨਣ ਹੈ। ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ ਉਸ ਦੇ ਨਾਲ ਸਰੀਰ ਦੇ ਮਹਿਲ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ ਅਤੇ ਜਵੇਹਰਾਂ ਦੀ ਸੁੰਦਰ ਕੁਟੀਆ ਮੇਰੇ ਲਈ ਖੋਲ੍ਹ ਦਿੱਤੀ ਜਾਂਦੀ ਹੈ। ਠਹਿਰਾਉ। ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਜਦ ਮੈਂ ਅੰਦਰ ਝਾਕਿਆ ਤਾਂ ਮੈਂ ਚਕ੍ਰਿਤ ਤੇ ਹੈਰਾਨ ਹੋ ਗਿਆ। ਇਸ ਦੀ ਪ੍ਰਭਤਾ ਮੈਂ ਵਰਣਨ ਨਹੀਂ ਕਰ ਸਕਦਾ। ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਮੈਂ ਉਸ ਦ੍ਰਿਸ਼ਯ ਨਾਲ ਪਰਸੰਨ ਅਤੇ ਮਤਵਾਲਾ ਹੋ ਗਿਆ ਹਾਂ ਅਤੇ ਤਾਣੇ ਪੇਟੇ ਦੀ ਤਰ੍ਹਾਂ ਉਸ ਨਾਲ ਚਿਮੜਿਆ ਹੋਇਆ ਹੈ। ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਕੋਈ ਭੀ ਸੰਸਾਰਕ ਪੁਆੜੇ ਦੇ ਫਾਹੇ ਮੇਰੇ ਉਤੇ ਅਸਰ ਨਹੀਂ ਕਰਦੇ ਅਤੇ ਹੰਕਾਰੀ-ਮਤ ਲੇਸ-ਮਾਤਰ ਭੀ ਮੇਰੇ ਵਿੱਚ ਨਹੀਂ ਰਹੀ। ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥ ਹੇ ਸੁਆਮੀ, ਤੂੰ ਉਚਿਆਂ ਦਾ ਪਰਮ ਉਚਾ ਹੈ। ਤੇਰੇ ਅਤੇ ਮੇਰੇ ਵਿਚਕਾਰ ਕੋਈ ਪੜ੍ਹਦਾ ਖਿਚਿਆ ਹੋਇਟਆ ਨਹੀਂ। ਮੈਂ ਤੇਰਾ ਹਾਂ ਅਤੇ ਤੂੰ ਮੇਰਾ ਹੈ। ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥ ਇਕ ਅਦਭੈਤ ਸੁਆਮੀ ਨੇ ਸੰਸਾਰ ਬਣਾਇਆ ਹੈ। ਇਕ ਸੁਆਮੀ ਦੀ ਬੇਹੱਦ ਅਤੇ ਬੇਅੰਤ ਹੈ। ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥੩॥ ਇਕ ਪ੍ਰਭੂ ਦੀ ਰਚਨਾ ਅੰਦਰ ਫੈਲਿਆ ਹੋਇਆ ਹੈ, ਇਕ ਪ੍ਰਭੂ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ ਅਤੇ ਇਕ ਸੁਆਮੀ ਹੀ ਜਿੰਦ-ਜਾਨ ਦਾ ਆਸਰਾ ਹੈ। ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥ ਪਵਿੱਤਰਤਾ ਦਾ ਪਰਮ ਪਵਿੱਤਰ, ਪਾਵਨਾਂ ਦਾ ਮਹਾਂ ਪਾਵਲ, ਬੇਦਾਗ ਅਤੇ ਸਚਿਆਰਾ ਦਾ ਪਰਮ ਸਚਿਆਰਾ ਉਹ ਹੈ। ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥੪॥੧॥੮੭॥ ਗੁਰੂ ਜੀ ਆਖਦੇ ਹਨ, ਸੁਆਮੀ ਦੇ ਹੰਦ-ਬੰਨੇ ਦਾ ਕੋਈ ਓੜਕ ਨਹੀਂ। ਸਦੀਵੀ ਅਨੰਤਾਂ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈ ਉਹ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਬਿਨੁ ਹਰਿ ਕਾਮਿ ਨ ਆਵਤ ਹੇ ॥ ਵਾਹਿਗੁਰੂ ਦੇ ਬਾਝੋਂ ਤੇਰੇ ਕੁਝ ਭੀ ਕੰਮ ਨਹੀਂ। ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥ ਜਿਸ ਨਾਲ ਤੂੰ ਘਿਓ ਖਿਚੜੀ ਹੋਇਆ ਅਤੇ ਜੁੜਿਆ ਹੋਇਆ ਹੈ, ਉਹ ਠੱਗਣੀ ਮਾਇਆ ਤੈਨੂੰ ਛਲ ਰਹੀ ਹੈ। ਠਹਿਰਾਉ। ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥ ਸੋਨੇ, ਆਪਣੀ ਪਤਨੀ ਅਤੇ ਸੁੰਦਰ ਪਲੰਘ ਨੂੰ ਛੱਡ ਕੇ ਤੂੰ ਇਕ ਮੁਹਤ ਵਿੱਚ ਟੁਰ ਜਾਏਂਗਾ। ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥ ਤੂੰ ਪਾਪ ਵਿੱਚ ਫਾਬਾ ਹੋਇਆ ਹੈ। ਭੋਗ ਦੇ ਅੰਗ ਦੇ ਸੁਆਦ ਦਾ ਲੁਭਾਇਮਾਨ ਕੀਤਾ ਹੋਇਆ ਹੈ ਅਤੇ ਜ਼ਹਿਰੀਲੀ ਬੂਟੀ ਨੂੰ ਖਾਂਦਾ ਹੈ। ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ ਤੂੰ ਕੱਖਾਂ ਦਾ ਮਹਿਲ ਬਣਾਇਆ ਅਤੇ ਆਰਾਸਤਾ ਕੀਤਾ ਹੈ ਅਤੇ ਇਸ ਦੇ ਹੇਠਾਂ ਤੂੰ ਅੱਗ ਬਾਲਦਾ ਹੈ। ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥ ਇਹੋ ਜਿਹੇ ਕਿਲ੍ਹੇ ਵਿੱਚ, ਹੇ ਆਕੜ ਖਾਂ ਜਿੱਦੀਅਲ ਬੰਦੇ! ਤੂੰ ਫੁਲ ਫੁਲ ਕੇ ਬੈਠਣ ਨਾਲ ਕੀ ਹਾਸਲ ਕਰਦਾ ਹੈ। ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ ਪੰਜ ਭੂਤਨੇ ਤੇਰੇ ਸਿਰ ਤੇ ਖੜੇ ਹਨ ਅਤੇ ਤੈਨੂੰ ਤੇਰੇ ਵਾਲਾਂ ਤੋਂ ਪਕੜ ਕੇ ਹੱਕੀ ਫਿਰਦੇ ਹਨ। copyright GurbaniShare.com all right reserved. Email |