ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥ ਕੋਈ ਗਰੀਬ ਜਣਾ ਮੈਨੂੰ ਕੀ ਕਰ ਸਕਦਾ ਹੈ, ਕਿਉਂਕਿ ਵਿਸ਼ਾਲ ਹੈ ਮੇਰੇ ਸੁਆਮੀ ਦਾ ਤੇਜ ਪ੍ਰਤਾਪ। ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥ ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਅਤੇ ਉਸ ਦੇ ਕੰਵਲ ਰੂਪੀ ਪੈਰਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਣ ਦੁਆਰਾ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ। ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥ ਗੋਲੇ ਨਾਨਕ ਨੇ ਉਸ ਦੀ ਪਨਾਹ ਲਈ ਹੈ, ਜਿਸ ਦੇ ਉਤੇ ਕੋਈ ਹੈ ਹੀ ਨਹੀਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸਦਾ ਸਦਾ ਜਪੀਐ ਪ੍ਰਭ ਨਾਮ ॥ ਸਦੀਵ, ਸਦੀਵ ਹੀ ਤੂੰ ਸਾਈਂ ਦੇ ਨਾਮ ਦਾ ਸਿਮਰਨ ਕਰ। ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥ ਤੈਨੂੰ ਬੋਢੇਪੇ ਅਤੇ ਮੌਤ ਦਾ ਕੋਈ ਕਸ਼ਟ ਨਹੀਂ ਵਾਪਰੇਗਾ ਅਤੇ ਅੱਗੇ ਸਾਹਿਬ ਦੇ ਦਰਬਾਰ ਅੰਦਰ ਤੇਰੇ ਕਾਰਜ ਰਾਸ ਹੋ ਜਾਣਗੇ। ਠਹਿਰਾਉ। ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥ ਆਪਣੀ ਸਵੈ-ਹੰਗਤਾ ਨੂੰ ਮਾਰ ਤੂੰ ਸਦਾ ਗੁਰਾਂ ਦੀ ਪਨਾਹ ਲੈ। ਇਹ ਖੁਸ਼ੀ ਦਾ ਖਜਾਨਾ ਗੁਰਾਂ ਪਾਸੋਂ ਪਰਾਪਤ ਹੁੰਦਾ ਹੈ। ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥ ਨਾਮ ਦੇ ਨਾਲ ਜੰਮਣ ਅਤੇ ਮਾਰਨ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਹ ਸੱਚੇ ਦਰਬਾਰ ਦਾ ਫਾਰਖਤੀ ਦਾ ਪਰਵਾਨਾ ਹੈ। ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥ ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਜਾਣ ਕਬੂਲ ਕਰਦਾ ਹਾਂ। ਆਪਣੇ ਮਨੂਏ ਤੋਂ ਮੈਂ ਸਾਰਾ ਹੰਕਾਰ ਮੇਟ ਛੱਡਿਆ ਹੈ। ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥ ਗੁਰੂ ਜੀ ਆਖਦੇ ਹਨ, ਮੈਂ ਉਸ ਦੀ ਪਨਾਹ ਹੇਠਾਂ ਹਾਂ, ਜਿਸ ਨੇ ਸਾਰਾ ਆਲਮ ਰਚਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮਨ ਤਨ ਅੰਤਰਿ ਪ੍ਰਭੁ ਆਹੀ ॥ ਜਿਸ ਦੀ ਆਤਮਾ ਅਤੇ ਦੇਹ ਅੰਦਰ ਸੁਆਮੀ ਹੈ, ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥ ਉਹ ਸੁਆਮੀ ਦਾ ਜੱਸ ਗਾਇਨ ਕਰਦਾ ਹੈ, ਸਦੀਵ ਹੀ ਹੋਰਨਾਂ ਦਾ ਭਲਾ ਕਰਦਾ ਹੈ ਅਤੇ ਅਮੋਲਕ ਹੈ ਉਸ ਦੀ ਜੀਭ੍ਹਾ। ਠਹਿਰਾਉ। ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਪੀੜ੍ਹੀਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਸ ਦੀ ਜਨਮਾਂ ਜਨਮਾਤਰਾਂ ਦੀ ਮੈਲ ਧੋਤੀ ਜਾਂਦੀ ਹੈ। ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥ ਆਪਣੇ ਸੁਆਮੀ ਮਾਲਕ ਦਾ ਆਰਾਧਨ, ਆਰਾਧਨ ਕਰ ਉਹ ਜ਼ਹਿਰ ਦੇ ਜੰਗਲ ਨੂੰ ਖੁਸ਼ੀ ਨਾਲ ਲੰਘ ਜਾਂਦਾ ਹੈ। ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥ ਮੈਨੂੰ ਸੁਆਮੀ ਦੇ ਪੈਰਾਂ ਦਾ ਜਹਾਜ਼ ਪਰਾਪਤ ਹੋ ਗਿਆ ਹੈ, ਜਿਸ ਉਤੇ ਚੜ੍ਹ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥ ਨਾਨਕ ਦੀ ਆਤਮਾ ਉਸ ਸਾਹਿਬ ਨਾਲ ਜੁੜੀ ਹੋਈ ਹੈ ਜਿਸ ਦੇ ਹਨ ਸਾਧੂ, ਗੋਲੇ ਅਤੇ ਸ਼ਰਧਾਲੂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥ ਤੇਰੇ ਅਦਭੁਤ ਖੇਲ, ਦੇਖ ਕੇ ਮੈਂ ਧੀਰਜਵਾਨ ਹੋ ਗਿਆ ਹੈ। ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥ ਤੂੰ ਮੇਰਾ ਸਾਹਿਬ ਦੇ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਤੂੰ ਹੀ ਸੰਤਾਂ ਦੇ ਨਾਲ ਵਸਦਾ ਹੈ। ਠਹਿਰਾਉ। ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥ ਇਕ ਮੁਹਤ ਵਿੱਚ ਸਾਈਂ ਅਸਥਾਪਨ ਕਰਦਾ ਤੇ ਮਾਣ ਬਖਸ਼ਦਾ ਹੈ। ਇਕ ਨੀਵੇਂ ਕੀੜੇ ਤੋਂ ਉਹ ਬੰਦੇ ਨੂੰ ਰਾਜਾ ਬਣਾ ਦਿੰਦਾ ਹੈ। ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥ ਆਪਣੇ ਮਨ ਅੰਦਰ ਮੈਂ ਤੈਨੂੰ ਕਦੀ ਭੀ ਨਾਂ ਭੁੱਲਾਂ, ਹੇ ਮੇਰੇ ਮਾਲਕ! ਗੋਲਾ ਨਾਨਕ ਕੇਵਲ ਇਸ ਦਾਤ ਦੀ ਹੀ ਯਾਚਨਾ ਕਰਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਅਚੁਤ ਪੂਜਾ ਜੋਗ ਗੋਪਾਲ ॥ ਅਬਿਨਾਸੀ ਪ੍ਰਭੂ ਉਪਾਸ਼ਨਾ ਦੇ ਲਾਇਕ ਹੈ। ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥ ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਵਾਹਿਗੁਰੂ ਅਗੇ ਧਰਦਾ ਹਾਂ, ਜੋ ਸਾਰਿਆਂ ਜੀਵਾਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ। ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥ ਆਰਾਮ-ਬਖਸ਼ਣਹਾਰ ਅਕਹਿ ਸੁਆਮੀ ਪਨਾਹ ਦੇਣ ਦੇ ਯੋਗ ਹੈ। ਉਹ ਰਹਿਮਤ ਦਾ ਸਮੁੰਦਰ ਅਤੇ ਪਰਮ ਮਿਹਰਬਾਨ ਹੈ। ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥ ਆਪਣੇ ਗਲ ਨਾਲ ਲਾ ਕੇ ਸਾਈਂ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ। ਉਸ ਨੂੰ ਤਦ ਤੱਤੀ ਹਵਾ ਭੀ ਨਹੀਂ ਲੱਗਦੀ। ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥ ਮੇਰਾ ਮਇਆਵਾਨ ਮਾਲਕ ਸਾਹਿਬ ਆਪਣੇ ਸਾਧੂਆਂ ਦੀ ਦੌਲਤ, ਜਾਇਦਾਦ ਤੇ ਸਾਰਾ ਕੁਛ ਹੈ। ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥ ਮੰਗਤਾ ਨਾਨਕ ਸੁਆਮੀ ਦੇ ਦਰਸ਼ਨ ਦੀ ਯਾਚਨਾ ਕਰਦਾ ਹੈ ਅਤੇ ਸਾਧੂਆਂ ਦੇ ਪੈਰਾਂ ਦੀ ਖਾਕ ਦੀ ਦਾਤ ਲੋੜਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਸਿਮਰਤ ਨਾਮੁ ਕੋਟਿ ਜਤਨ ਭਏ ॥ ਕ੍ਰੋੜਾਂ ਹੀ ਉਪਰਾਲੇ, ਸੁਆਮੀ ਦੇ ਨਾਮ ਸਿਮਰਨ ਵਿੱਚ ਆ ਜਾਂਦੇ ਹਨ। ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥ ਜੇਕਰ ਇਨਸਾਨ ਸਤਿ-ਸੰਗਤ ਨਾਲ ਜੁੜ ਕੇ ਪ੍ਰਭੂ ਦੀ ਕੀਰਤੀ ਗਾਇਨ ਕਰੇ, ਤਦ ਮੌਤ ਦੇ ਫਰੇਸ਼ਤੇ ਭੈ-ਭੀਤ ਹੋ ਜਾਂਦੇ ਹਨ। ਠਹਿਰਾਉ। ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥ ਸੁਆਮੀ ਦੇ ਚਰਨਾਂ ਨੂੰ ਹਿਰਦੇ ਅਤੇ ਸਰੀਰ ਅੰਦਰ ਟਿਕਾਉਣਾ, ਸਾਰੇ ਪ੍ਰਾਸਚਿਤ ਕਰਮਾਂ ਦਾ ਕਰਨਾ ਇਸ ਵਿੱਚ ਆ ਜਾਂਦਾ ਹੈ। ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥ ਮੇਰਾ ਆਉਣਾ, ਜਾਣਾ, ਸੰਦੇਹ ਅਤੇ ਡਰ ਦੌੜ ਗਏ ਹਨ ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਸੜ ਬਲ ਜਾਂਦੇ ਹਨ। ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥ ਨਿਡੱਰ ਹੋ ਕੇ, ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ। ਇਹ ਦੌਲਤ ਪਰਮ ਚੰਗੇ ਨਸੀਬਾਂ ਦੁਆਰਾ ਹੀ ਪਰਾਪਤ ਹੁੰਦੀ ਹੈ। copyright GurbaniShare.com all right reserved. Email |