ਸਬਦਿ ਮਨੁ ਰੰਗਿਆ ਲਿਵ ਲਾਇ ॥
ਮਨੁਆਂ ਨਾਮ ਨਾਲ ਰੰਗੀਜਿਆਂ ਅਤੇ ਪ੍ਰਭੂ ਦੀ ਪ੍ਰੀਤ ਅੰਦਰ ਜੁੜ ਗਿਆ ਹੈ। ਨਿਜ ਘਰਿ ਵਸਿਆ ਪ੍ਰਭ ਕੀ ਰਜਾਇ ॥੧॥ ਸਾਹਿਬ ਦੀ ਮਰਜੀ ਦੁਆਰਾ ਇਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਵਸਦਾ ਹੈ। ਸਤਿਗੁਰੁ ਸੇਵਿਐ ਜਾਇ ਅਭਿਮਾਨੁ ॥ ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਹੰਕਾਰ ਦੂਰ ਹੋ ਜਾਂਦਾ ਹੈ, ਗੋਵਿਦੁ ਪਾਈਐ ਗੁਣੀ ਨਿਧਾਨੁ ॥੧॥ ਰਹਾਉ ॥ ਅਤੇ ਗੁਣਾ ਦਾ ਖ਼ਜ਼ਾਨਾ ਮਾਲਕ ਪ੍ਰਾਪਤ ਹੋ ਜਾਂਦਾ ਹੈ। ਠਹਿਰਾਉ। ਮਨੁ ਬੈਰਾਗੀ ਜਾ ਸਬਦਿ ਭਉ ਖਾਇ ॥ ਜਦ ਸੁਆਮੀ ਦਾ ਡਰ ਧਾਰਨ ਕਰ ਲੈਂਦਾ ਹੈ, ਤਾਂ ਮਨੂਆਂ ਇਛਾ-ਰਹਿਤ ਹੋ ਜਾਂਦਾ ਹੈ। ਮੇਰਾ ਪ੍ਰਭੁ ਨਿਰਮਲਾ ਸਭ ਤੈ ਰਹਿਆ ਸਮਾਇ ॥ ਮੇਰਾ ਪਵਿੱਤ੍ਰ ਪ੍ਰਭੂ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਗੁਰ ਕਿਰਪਾ ਤੇ ਮਿਲੈ ਮਿਲਾਇ ॥੨॥ ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਪ੍ਰਭੂ ਮਿਲਾਪ ਅੰਦਰ ਮਿਲ ਜਾਂਦਾ ਹੈ। ਹਰਿ ਦਾਸਨ ਕੋ ਦਾਸੁ ਸੁਖੁ ਪਾਏ ॥ ਵਾਹਿਗੁਰੂ ਦੇ ਨੌਕਰਾਂ ਦਾ ਨੌਕਰ ਆਰਾਮ ਪਾਉਂਦਾ ਹੈ। ਮੇਰਾ ਹਰਿ ਪ੍ਰਭੁ ਇਨ ਬਿਧਿ ਪਾਇਆ ਜਾਏ ॥ ਮੇਰਾ ਵਾਹਿਗੁਰੂ ਸੁਆਮੀ ਇਸ ਤਰੀਕੇ ਨਾਲ ਪ੍ਰਾਪਤ ਹੁੰਦਾ ਹੈ। ਹਰਿ ਕਿਰਪਾ ਤੇ ਰਾਮ ਗੁਣ ਗਾਏ ॥੩॥ ਵਾਹਿਗੁਰੂ ਦੀ ਮਿਹਰ ਰਾਹੀਂ ਆਦਮੀ ਸਾਈਂ ਦਾ ਜੱਸ ਆਲਾਪਦਾ ਹੈ। ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥ ਲਾਨ੍ਹਤ ਮਾਰੀ ਹੈ ਲੰਮੀ ਜਿੰਦਗੀ, ਜਿਸ ਵਿੱਚ ਵਾਹਿਗੁਰੂ ਦੇ ਨਾਮ ਨਾਲ ਪਿਰਹੜੀ ਨਹੀਂ ਪੈਦੀ। ਧ੍ਰਿਗੁ ਸੇਜ ਸੁਖਾਲੀ ਕਾਮਣਿ ਮੋਹ ਗੁਬਾਰੁ ॥ ਫਿਟੇ ਮੂੰਹ ਹੈ ਸੁਖਦਾਈ ਪਲੰਘ ਅਤੇ ਇਸਤਰੀ ਦਾ ਪਿਆਰ ਅਨ੍ਹੇਰਾ ਹੈ। ਤਿਨ ਸਫਲੁ ਜਨਮੁ ਜਿਨ ਨਾਮੁ ਅਧਾਰੁ ॥੪॥ ਫਲਦਾਇਕ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਨੂੰ ਜੀਵਨ ਦਾ ਆਸਰਾ ਹੈ। ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥ ਲਾਨ੍ਹਤ ਯੋਗ, ਲਾਨ੍ਹਤ ਯੋਗ; ਹੈ ਘਰ ਅਤੇ ਪਰਵਾਰ, ਜਿਨ੍ਹਾਂ ਦੇ ਕਾਰਨ ਵਾਹਿਗੁਰੂ ਨਾਲ ਪਿਆਰ ਨਹੀਂ ਪੈਦਾ। ਸੋਈ ਹਮਾਰਾ ਮੀਤੁ ਜੋ ਹਰਿ ਗੁਣ ਗਾਵੈ ਸੋਇ ॥ ਕੇਵਲ ਉਹੀ ਮੇਰਾ ਮਿਤ੍ਰ ਹੈ ਜੋ ਉਸ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥੫॥ ਰੱਬ ਦੇ ਨਾਮ ਦੇ ਬਗੇਰ ਮੇਰਾ ਹੋਰ ਕੋਈ ਨਹੀਂ। ਸਤਿਗੁਰ ਤੇ ਹਮ ਗਤਿ ਪਤਿ ਪਾਈ ॥ ਸੱਚੇ ਗੁਰਾਂ ਪਾਸੋਂ ਮੈਂ ਮੁਕਤੀ ਤੇ ਇੱਜ਼ਤ ਪ੍ਰਾਪਤ ਕੀਤੀ ਹੈ। ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ ॥ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਮੂਹ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ। ਸਦਾ ਅਨੰਦੁ ਹਰਿ ਨਾਮਿ ਲਿਵ ਲਾਈ ॥੬॥ ਰੱਬ ਦੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ, ਮੈਂ ਸਦੀਵੀ ਪਰਸੰਨਤਾ ਹਾਸਲ ਕਰ ਲਈ ਹੈ। ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ ॥ ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਆਪਣੀ ਦੋਹਿ ਦੀ ਗਿਆਤ ਹੋ ਗਈ ਹੈ। ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥ ਹੰਕਾਰ ਅਤੇ ਖਾਹਿਸ਼ ਦੀ ਅੱਗ ਸਮੂਹ ਬੁਝ ਗਈ ਹੈ। ਬਿਨਸੇ ਕ੍ਰੋਧ ਖਿਮਾ ਗਹਿ ਲਈ ॥੭॥ ਮੇਰਾ ਗੁੱਸਾ ਮਿਟ ਗਿਆ ਹੈ ਅਤੇ ਮੈਂ ਸਹਿਨਸ਼ੀਲਤਾ ਪਕੜ ਲਈ ਹੈ। ਹਰਿ ਆਪੇ ਕ੍ਰਿਪਾ ਕਰੇ ਨਾਮੁ ਦੇਵੈ ॥ ਠਾਕੁਰ ਆਪ ਮਿਹਰ ਧਾਰਦਾ ਹੈ ਅਤੇ ਨਾਮ ਪ੍ਰਦਾਨ ਕਰਦਾ ਹੈ। ਗੁਰਮੁਖਿ ਰਤਨੁ ਕੋ ਵਿਰਲਾ ਲੇਵੈ ॥ ਕੋਈ ਟਾਵਾ ਪੁਰਸ਼ ਹੀ ਗੁਰਾਂ ਦੇ ਰਾਹੀਂ, ਨਾਮ ਹੀਰੇ ਨੂੰ ਹਾਸਲ ਕਰਦਾ ਹੈ। ਨਾਨਕੁ ਗੁਣ ਗਾਵੈ ਹਰਿ ਅਲਖ ਅਭੇਵੈ ॥੮॥੮॥ ਨਾਨਕ, ਸਮਝ ਸੋਚ ਤੋਂ ਉਚੇਰੇ ਤੇ ਭੇਦ-ਰਹਿਤ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਗਉੜੀ ਬੈਰਾਗਣਿ ਮਹਲਾ ੩ ॥ ਰਾਗ ਗਊੜੀ ਬੈਰਾਗਣਿ ਪਾਤਸ਼ਾਹੀ ਤੀਜੀ। ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥ ਜਿਹੜੇ ਸੱਚੇ ਗੁਰਾਂ ਵਲੋਂ ਮੂੰਹ ਮੋੜਦੇ ਹਨ, ਉਹ ਸ਼ਰਧਾ-ਹੀਣ ਅਤੇ ਮੰਦੇ ਦਿਸਦੇ ਹਨ। ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥ ਨਰੜ ਕੇ, ਉਹ ਰਾਤ ਦਿਨ ਕੁੱਟੇ ਜਾਣਗੇ ਅਤੇ ਉਨ੍ਹਾਂ ਨੂੰ ਮੁੜ ਕੇ ਇਹ ਮੌਕਾ ਹੱਥ ਨਹੀਂ ਲਗਣਾ। ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥ ਹੈ ਵਾਹਿਗੁਰੂ ਸੁਆਮੀ! ਰਹਿਮ ਕਰੋ ਤੇ ਮੈਨੂੰ ਬਚਾ ਲਓ। ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥ ਮੈਨੂੰ ਸਾਧ ਸੰਗਤਿ ਨਾਲ ਜੋੜ ਦੇ ਹੈ ਮਾਲਕ! ਤਾਂ ਜੋ ਮੈਂ ਆਪਣੇ ਮਨ ਅੰਦਰ ਵਾਹਿਗੁਰੁ ਸੁਆਮੀ ਦੀਆਂ ਵਡਿਆਈਆਂ ਨੂੰ ਚੇਤੇ ਕਰਾਂ ਠਹਿਰਾਉ। ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥ ਉਹ ਅਨੁਰਾਗੀ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਜਿਹੜੇ ਮੁਖੀ ਗੁਰਾਂ ਦੀ ਰਜ਼ਾ ਅਨੁਸਾਰ ਟੂਰਦੇ ਹਨ। ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥ ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਉਹ ਸਾਈਂ ਦੀ ਚਾਕਰੀ ਕਮਾਉਂਦੇ ਹਨ ਤੇ ਜੀਉਂਦੇ ਜੀ ਮਰੇ ਰਹਿੰਦੇ ਹਨ। ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥ ਜਿਸ ਦੀ ਮਲਕੀਅਤ ਜਿਸਮ ਅਤੇ ਜਿੰਦ ਜਾਨ ਹੈ, ਉਸ ਦੀ ਉੱਚੀ ਸੇਵਾ ਕਮਾਉਣ ਦਾ ਇਨਸਾਨ ਨੂੰ ਹੁਕਮ ਹੈ। ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥ ਉਸ ਨੂੰ ਆਪਣੇ ਮਨ ਵਿਚੋਂ ਕਿਉਂ ਭੁਲਾਈਏ? ਸਾਨੂੰ ਸਾਹਿਬ ਨੂੰ ਆਪਣੇ ਦਿਲ ਨਾਲ ਲਾਈ ਰਖਣਾ ਉਚਿਤ ਹੈ। ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥ ਨਾਮ ਨੂੰ ਪਰਾਪਤ ਹੋ ਇਨਸਾਨ ਇੱਜ਼ਤ ਪਾ ਲੈਂਦਾ ਹੈ ਅਤੇ ਨਾਮ ਅੰਦਰ ਭਰੋਸਾ ਕਰਨ ਦੁਆਰਾ ਉਸ ਨੂੰ ਆਰਾਮ ਮਿਲਦਾ ਹੈ। ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥ ਸੱਚੇ ਗੁਰਾਂ ਪਾਸੋਂ ਨਾਮ ਹਾਸਲ ਹੁੰਦਾ ਹੈ। ਸਾਹਿਬ ਦੀ ਰਹਿਮਤ ਦੁਆਰਾ ਉਹ ਸਾਹਿਬ ਪਾਇਆ ਜਾਂਦਾ ਹੈ। ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥ ਜਿਹੜੇ ਸੱਚੇ ਗੁਰਾਂ ਵਲੋਂ ਆਪਣਾ ਮੂੰਹ ਮੋੜ ਲੈਂਦੇ ਹਨ, ਉਹ ਭਟਕਦੇ ਫਿਰਦੇ ਹਨ ਅਤੇ ਸਥਿਰ ਨਹੀਂ ਹੁੰਦੇ। ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥ ਜਮੀਨ ਅਤੇ ਆਕਾਸ਼ ਉਨ੍ਹਾਂ ਨੂੰ ਸਹਾਰਾ ਨਹੀਂ ਦਿੰਦੇ। ਗੰਦਗੀ ਅੰਦਰਿ ਡਿਗੇ ਹੋਏ ਉਹ ਉਥੇ ਗਲ ਸੜ ਜਾਂਦੇ ਹਨ। ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥ ਸੰਸਾਰੀ ਲਗਨ ਦੀ ਨਸ਼ੀਲੀ ਬੂਟੀ ਦੇ ਕੇ, ਇਹ ਜਹਾਨ ਵਹਿਮ ਅੰਦਰ ਕੁਰਾਹੇ ਪਾ ਦਿਤਾ ਗਿਆ ਹੈ। ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥ ਮਾਇਆ ਉਨ੍ਹਾਂ ਦੇ ਲਾਗੇ ਨਹੀਂ ਲਗਦੀ, ਜਿਨ੍ਹਾਂ ਨੂੰ ਸੱਚੇ ਗੁਰੂ ਜੀ ਮਿਲ ਪਏ ਹਨ। ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਉਹ ਸੁਨੱਖੇ ਹਨ। ਉਹ ਆਪਣੀ ਸਵੈ-ਹੰਗਤਾ ਦੀ ਗੰਦਗੀ ਨੂੰ ਪਰੇ ਸੁਟ ਦਿੰਦੇ ਹਨ। copyright GurbaniShare.com all right reserved. Email:- |