ਨਾਮੁ ਨ ਚੇਤਹਿ ਉਪਾਵਣਹਾਰਾ ॥
ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ। ਮਰਿ ਜੰਮਹਿ ਫਿਰਿ ਵਾਰੋ ਵਾਰਾ ॥੨॥ ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ। ਅੰਧੇ ਗੁਰੂ ਤੇ ਭਰਮੁ ਨ ਜਾਈ ॥ ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ। ਮੂਲੁ ਛੋਡਿ ਲਾਗੇ ਦੂਜੈ ਭਾਈ ॥ ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ। ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥ ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ। ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ। ਹਰਿ ਜੀਉ ਵਿਸਰਿਆ ਦੂਜੈ ਭਾਏ ॥ ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ। ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥ ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ। ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥ ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ। ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥ ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ। ਗਿਆਨੀ ਬੂਝਹਿ ਸਹਜਿ ਸੁਭਾਏ ॥੫॥ ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ। ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥ ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ। ਹਉਮੈ ਮਾਇਆ ਸਬਦਿ ਜਲਾਏ ॥ ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ। ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥ ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਸਤਿਗੁਰੁ ਦਾਤਾ ਸਬਦੁ ਸੁਣਾਏ ॥ ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ। ਧਾਵਤੁ ਰਾਖੈ ਠਾਕਿ ਰਹਾਏ ॥ ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ। ਪੂਰੇ ਗੁਰ ਤੇ ਸੋਝੀ ਪਾਏ ॥੭॥ ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ। ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥ ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ। ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ। ਨਾਨਕ ਗੁਰਮੁਖਿ ਬੂਝੈ ਕੋਈ ॥੮॥੬॥ ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ। ਗਉੜੀ ਮਹਲਾ ੩ ॥ ਗਊੜੀ ਪਾਤਸ਼ਾਹੀ ਤੀਜੀ। ਨਾਮੁ ਅਮੋਲਕੁ ਗੁਰਮੁਖਿ ਪਾਵੈ ॥ ਅਮੁੱਲਾ ਨਾਮ, ਜੀਵ ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ। ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥ ਨਾਮ ਦੀ ਉਹ ਘਾਲ ਕਮਾਉਂਦਾ ਹੈ ਅਤੇ ਨਾਮ ਦੇ ਰਾਹੀਂ ਹੀ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ। ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥ ਆਬਿ-ਹਿਯਾਤੀ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ। ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥੧॥ ਜਿਸ ਉਤੇ ਵਾਹਿਗੁਰੂ ਰਹਿਮ ਧਾਰਦਾ ਹੈ, ਉਹ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦਾ ਹੈ। ਅਨਦਿਨੁ ਹਿਰਦੈ ਜਪਉ ਜਗਦੀਸਾ ॥ ਰਾਤ ਦਿਨ ਆਪਣੇ ਮਨ ਵਿੱਚ ਸ੍ਰਿਸ਼ਟੀ ਦੇ ਸਾਈਂ ਦਾ ਸਿਮਰਨ ਕਰ। ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥੧॥ ਰਹਾਉ ॥ ਗੁਰਾਂ ਦੇ ਰਾਹੀਂ ਤੂੰ ਪਰਮ ਅਨੰਦ ਦੀ ਮਹਾਨ ਦਸ਼ਾਂ ਨੂੰ ਪ੍ਰਾਪਤ ਹੋ। ਠਹਿਰਾਉ। ਹਿਰਦੈ ਸੂਖੁ ਭਇਆ ਪਰਗਾਸੁ ॥ ਪਰਸੰਨਤਾ ਉਨ੍ਹਾਂ ਪਵਿੱਤ੍ਰ ਪੁਰਸ਼ਾਂ ਦੇ ਮਨ ਅੰਦਰ ਪਰਗਟ ਹੋ ਆਉਂਦੀ ਹੈ, ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥ ਜੋ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਸੱਚੇ ਸਾਹਿਬ ਨੂੰ ਗਾਇਨ ਕਰਦੇ ਹਨ। ਦਾਸਨਿ ਦਾਸ ਨਿਤ ਹੋਵਹਿ ਦਾਸੁ ॥ ਉਹ ਸਦਾ ਆਪਣੇ ਸਾਹਿਬ ਦੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਹੁੰਦਾ ਹੈ। ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥੨॥ ਆਪਣੇ ਘਰ ਅਤੇ ਪਰਵਾਰ ਅੰਦਰ ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ। ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥ ਕੋਈ ਵਿਰਲਾ ਗੁਰੂ-ਸਮਰਪਣ ਹੀ ਜਿੰਦਗੀ ਅੰਦਰ ਹੀ ਮੁਕਤ ਹੁੰਦਾ ਹੈ। ਪਰਮ ਪਦਾਰਥੁ ਪਾਵੈ ਸੋਈ ॥ ਕੇਵਲ ਉਹੀ ਮਹਾਨ ਦੌਲਤ ਨੂੰ ਹਾਸਲ ਕਰਦਾ ਹੈ। ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥ ਤਿੰਨਾਂ ਸੁਭਾਵਾਂ ਨੂੰ ਮੇਸ ਕੇ ਉਹ ਪਵਿੱਤਰ ਹੋ ਜਾਂਦਾ ਹੈ। ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥ ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ। ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥ ਇਨਸਾਨ ਸੰਸਾਰੀ ਲਗਨ ਅਤੇ ਪਰਵਾਰ ਦੀ ਮੁਹੱਬਤ ਤੋਂ ਉੱਚਾ ਉਠ ਖਲੋਦਾ ਹੈ, ਜਾ ਹਿਰਦੈ ਵਸਿਆ ਸਚੁ ਸੋਇ ॥ ਜਦ ਉਹ ਸਤਿਪੁਰਖ ਉਸ ਦੇ ਮਨ ਵਿੱਚ ਵਸ ਜਾਂਦਾ ਹੈ। ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥ ਗੁਰਾਂ ਦੇ ਰਾਹੀਂ ਮਨੂਆਂ ਵਿੰਨਿ੍ਹਆ ਜਾਂਦਾ ਤੇ ਸਥਿਰ ਹੁੰਦਾ ਹੈ। ਹੁਕਮੁ ਪਛਾਣੈ ਬੂਝੈ ਸਚੁ ਸੋਇ ॥੪॥ ਜੋ ਉਸ ਦੀ ਰਜ਼ਾ ਨੂੰ ਸਿਆਣਦਾ ਹੈ ਉਹ ਸੱਚੇ ਸਾਈਂ ਨੂੰ ਸਮਝ ਲੈਂਦਾ ਹੈ। ਤੂੰ ਕਰਤਾ ਮੈ ਅਵਰੁ ਨ ਕੋਇ ॥ ਤੂੰ ਸਿਰਜਣਹਾਰ ਹੈ, ਮੈਂ ਹੋਰ ਕਿਸੇ ਨੂੰ ਨਹੀਂ ਸਿਆਣਦਾ। ਤੁਝੁ ਸੇਵੀ ਤੁਝ ਤੇ ਪਤਿ ਹੋਇ ॥ ਤੇਰੀ ਮੈਂ ਚਾਕਰੀ ਕਰਦਾ ਹਾਂ ਤੇ ਤੇਰੇ ਰਾਹੀਂ ਹੀ ਮੈਂ ਇਜ਼ਤ ਪਾਉਂਦਾ ਹਾਂ। ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥ ਜੇਕਰ ਉਹ ਸੁਆਮੀ ਮਿਹਰ ਧਾਰੇ, ਮੈਂ ਉਸ ਦਾ ਜਸ ਗਾਇਨ ਕਰਾਂ। ਨਾਮ ਰਤਨੁ ਸਭ ਜਗ ਮਹਿ ਲੋਇ ॥੫॥ ਸਾਰੇ ਸੰਸਾਰ ਅੰਦਰ ਨਾਮ ਦੇ ਹੀਰੇ ਦਾ ਹੀ ਚਾਨਣ ਹੈ। ਗੁਰਮੁਖਿ ਬਾਣੀ ਮੀਠੀ ਲਾਗੀ ॥ ਗੁਰੂ-ਸਮਰਪਣ ਨੂੰ ਗੁਰਬਾਣੀ ਮਿੱਠੀ ਲਗਦੀ ਹੈ। ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥ ਉਸ ਦਾ ਦਿਲ ਖਿੜ ਜਾਂਦਾ ਹੈ ਅਤੇ ਰਾਤ ਦਿਨ ਉਸ ਦੀ ਬਿਰਤੀ ਇਸ ਉਤੇ ਕੇਂਦਰਤ ਹੋਈ ਰਹਿੰਦੀ ਹੈ। ਸਹਜੇ ਸਚੁ ਮਿਲਿਆ ਪਰਸਾਦੀ ॥ ਰੱਬ ਦੀ ਦਇਆ ਦੁਆਰਾ ਸੱਚਾ ਨਾਮ, ਸੁਖੈਨ ਹੀ ਮਿਲ ਜਾਂਦਾ ਹੈ। ਸਤਿਗੁਰੁ ਪਾਇਆ ਪੂਰੈ ਵਡਭਾਗੀ ॥੬॥ ਪੂਰਨ ਭਾਰੇ ਭਾਗਾਂ ਰਾਹੀਂ ਪ੍ਰਾਣੀ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ। ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥ ਹੰਕਾਰ, ਮੇਰਾਪਣ, ਖੋਟੀ ਬੁਧੀ ਤੇ ਪੀੜ ਦੂਰ ਹੋ ਜਾਂਦੇ ਹਨ, ਜਬ ਹਿਰਦੈ ਰਾਮ ਨਾਮ ਗੁਣਤਾਸੁ ॥ ਜਦ ਖੂਬੀਆਂ ਦਾ ਸਮੁੰਦਰ, ਸਾਈਂ ਦਾ ਨਾਮ ਚਿੱਤ ਵਿੱਚ ਵਸਦਾ ਹੈ। ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥ ਜਦ ਗੁਰਾਂ ਦੇ ਰਾਹੀਂ ਸਾਹਿਬ ਸਿਮਰਿਆ ਤੇ ਉਸ ਦਾ ਜੱਸ ਗਾਇਨ ਕੀਤਾ ਜਾਂਦਾ ਹੈ, ਜਬ ਹਿਰਦੈ ਰਵਿਆ ਚਰਣ ਨਿਵਾਸੁ ॥੭॥ ਤਾਂ ਉਸ ਦੇ ਪੈਰ ਹਿਰਦੇ ਵਿੱਚ ਵਸਾ ਕੇ ਇਨਸਾਨ ਦੀ ਅਕਲ ਜਾਗ ਉਠਦੀ ਹੈ। ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥ ਜਿਸ ਵਾਹਿਗੁਰੂ ਨਾਮ ਦਿੰਦਾ ਹੈ, ਕੇਵਲ, ਉਹੀ ਪੁਰਸ਼ ਹੀ ਇਸ ਨੂੰ ਪਾਉਂਦਾ ਹੈ। ਗੁਰਮੁਖਿ ਮੇਲੇ ਆਪੁ ਗਵਾਏ ॥ ਜੋ ਗੁਰਾਂ ਦੇ ਰਾਹੀਂ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੇ ਹਨ; ਉਨ੍ਹਾਂ ਨੂੰ ਸਾਹਿਬ ਆਪਣੇ ਨਾਲ ਮਿਲਾ ਲੈਂਦਾ ਹੈ। ਹਿਰਦੈ ਸਾਚਾ ਨਾਮੁ ਵਸਾਏ ॥ ਆਪਣੇ ਦਿਲ ਅੰਦਰ ਉਹ ਸਤਿਨਾਮ ਨੂੰ ਟਿਕਾ ਲੈਂਦੇ ਹਨ। ਨਾਨਕ ਸਹਜੇ ਸਾਚਿ ਸਮਾਏ ॥੮॥੭॥ ਨਾਨਕ, ਸੁਭਾਵਕ ਹੀ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਗਉੜੀ ਮਹਲਾ ੩ ॥ ਗਊੜੀ ਪਾਤਸ਼ਾਹੀ ਤੀਜੀ। ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥ ਸੁਆਮੀ ਦੇ ਡਰ ਦੁਆਰਾ ਖੁਦ ਮਨੂਏ ਨੇ ਸੁਖੈਨ ਹੀ ਮਨੂਏ ਨੂੰ ਸੁਧਾਰ ਲਿਆ ਹੈ। copyright GurbaniShare.com all right reserved. Email:- |