ਹਉਮੈ ਬੰਧਨ ਬੰਧਿ ਭਵਾਵੈ ॥
ਹੰਕਾਰ ਆਦਮੀ ਨੂੰ ਜੰਜੀਰਾਂ ਅੰਦਰ ਜਕੜ ਦਿੰਦਾ ਹੈ, ਅਤੇ ਉਸ ਨੂੰ ਆਵਾਗਉਣ ਅੰਦਰ ਭਟਕਾਉਂਦਾ ਹੈ। ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥ ਸਾਹਿਬ ਦੀ ਬੰਦਗੀ ਰਾਹੀਂ ਨਾਨਕ ਨੇ ਆਰਾਮ ਪ੍ਰਾਪਤ ਕੀਤਾ ਹੈ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥ ਅੱਵਲ ਬ੍ਰਹਮਾ ਮੌਤ ਗ੍ਰਿਹ ਵਿੱਚ ਵੜਿਆ (ਦੇ ਵਸ ਪਿਆ)। ਬ੍ਰਹਮ ਕਮਲੁ ਪਇਆਲਿ ਨ ਪਾਇਆ ॥ ਬ੍ਰਹਮਾ ਕੰਵਲ ਅੰਦਰ ਪ੍ਰਵੇਸ਼ ਕਰ ਗਿਆ ਅਤੇ ਪਾਤਾਲ ਨੂੰ ਖੋਜ ਕੇ ਭੀ ਉਸ ਨੂੰ ਸੁਆਮੀ ਦੇਅੰਤ ਦਾ ਪਤਾ ਨਾਂ ਲੱਗਾ। ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥੧॥ ਉਸ ਨੇ ਸਾਹਿਬ ਦਾ ਹੁਕਮ ਪਰਵਾਨ ਨਾਂ ਕੀਤਾ ਅਤੇ ਵਹਿਮ ਅੰਦਰ ਭਟਕਦਾ ਰਿਹਾ। ਜੋ ਉਪਜੈ ਸੋ ਕਾਲਿ ਸੰਘਾਰਿਆ ॥ ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ। ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥੧॥ ਰਹਾਉ ॥ ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ। ਠਹਿਰਾਉ। ਮਾਇਆ ਮੋਹੇ ਦੇਵੀ ਸਭਿ ਦੇਵਾ ॥ ਮੌਹਨੀ ਲੇ ਸਾਰੇ ਦੇਵੀ ਦੇਵਤਿਆਂ ਨੂੰ ਫਲ ਲਿਆ ਹੈ। ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਗੁਰਾਂ ਦੀ ਚਾਕਰੀ ਦੇ ਬਾਝੋਂ ਮੌਤ ਕਿਸੇ ਨੂੰ ਨਹੀਂ ਛਡਦੀ। ਓਹੁ ਅਬਿਨਾਸੀ ਅਲਖ ਅਭੇਵਾ ॥੨॥ ਉਹ ਪ੍ਰਭੂ ਅਮਰ, ਅਦ੍ਰਿਸ਼ਟ ਅਤੇ ਅਭੇਦ-ਰਹਿਤ ਹੈ। ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥ ਮਹਾਰਾਜੇ, ਸਰਦਾਰ ਅਤੇ ਪਾਤਸ਼ਾਹ ਨਹੀਂ ਰਹਿਣਗੇ। ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥ ਨਾਮ ਨੂੰ ਭੁਲਾ ਕੇ ਉਹ ਮੌਤ ਦਾ ਕਸ਼ਟ ਸਹਾਰਣਗੇ। ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥੩॥ ਮੇਰਾ ਆਸਰਾ ਨਾਮ ਹੈ, ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਮੈਂ ਉਸੇ ਤਰ੍ਹਾਂ ਰਹਿੰਦਾ ਹਾਂ, ਹੇ ਸੁਆਮੀ! ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥ ਮੁੱਖੀਆਂ ਤੇ ਪਾਤਿਸ਼ਾਹ ਕਿਸੇ ਦਾ ਭੀ ਰਰਹਿਣ ਦਾ ਟਿਕਾਣਾ ਨਹੀਂ। ਸਾਹ ਮਰਹਿ ਸੰਚਹਿ ਮਾਇਆ ਦਾਮ ॥ ਸ਼ਾਹੂਕਾਰ ਪਦਾਰਥ ਅਤੇ ਧਨ ਜਮ੍ਹਾਂ ਕਰਕੇ ਮਰ ਜਾਂਦੇ ਹਨ। ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥੪॥ ਹੈ ਵਾਹਿਗੁਰੂ! ਮੈਨੂੰ ਆਪਦੇ ਅੰਮ੍ਰਿਤ-ਮਈ ਨਾਮ ਦੀ ਦੌਲਤ ਪ੍ਰਦਾਨ ਕਰ। ਰਯਤਿ ਮਹਰ ਮੁਕਦਮ ਸਿਕਦਾਰੈ ॥ ਰਿਆਇਆ ਸਰਦਾਰ, ਨੰਬਰਦਾਰ ਅਤੇ ਚਊਧਰੀ। ਨਿਹਚਲੁ ਕੋਇ ਨ ਦਿਸੈ ਸੰਸਾਰੈ ॥ ਕੋਈ ਭੀ ਜਗਤ ਅੰਦਰ ਮੁਸਤਕਿਲ ਨਹੀਂ ਦਿਸਦਾ। ਅਫਰਿਉ ਕਾਲੁ ਕੂੜੁ ਸਿਰਿ ਮਾਰੈ ॥੫॥ ਅਮੋੜ ਮੌਤ ਝੂਠੇ ਪ੍ਰਾਣੀਆਂ ਦੇ ਸਿਰ ਉਤੇ ਸੱਟ ਮਾਰਦੀ ਹੈ। ਨਿਹਚਲੁ ਏਕੁ ਸਚਾ ਸਚੁ ਸੋਈ ॥ ਕੇਵਲ ਉਹ ਸੁਅਠਾਮੀ, ਸੱਚਿਆਰਾ ਦਾ ਪਰਮ ਸੱਚਿਆਰ ਹੀ ਸਦੀਵੀ ਸਥਿਰ ਹੈ। ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ॥ ਜਿਸ ਨੇ ਬਣਾਇਆ ਤੇ ਰਚਿਆ ਹੈ, ਓਹੀ ਸਾਰਿਆਂ ਨੂੰ ਨਾਸ ਕਰ ਦੇਵੇਗਾ। ਓਹੁ ਗੁਰਮੁਖਿ ਜਾਪੈ ਤਾਂ ਪਤਿ ਹੋਈ ॥੬॥ ਜਦ ਉਹ ਸਾਹਿਬ, ਗੁਰਾਂ ਦੇ ਰਾਹੀਂ ਜਾਣ ਲਿਆ ਜਾਂਦਾ ਹੈ ਕੇਵਲ ਤਦ ਹੀ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ। ਕਾਜੀ ਸੇਖ ਭੇਖ ਫਕੀਰਾ ॥ ਕਾਜ਼ੀ, ਸ਼ੇਖ ਅਤੇ ਧਾਰਮਕ ਲਿਬਾਸ ਅੰਦਰ ਫਕੀਰ, ਵਡੇ ਕਹਾਵਹਿ ਹਉਮੈ ਤਨਿ ਪੀਰਾ ॥ ਪਰ ਹੰਕਾਰ ਕਰਕੇ ਉਨ੍ਹਾਂ ਦੇ ਸਰੀਰ ਅੰਦਰ ਦਰਦ ਹੈ। ਕਾਲੁ ਨ ਛੋਡੈ ਬਿਨੁ ਸਤਿਗੁਰ ਕੀ ਧੀਰਾ ॥੭॥ ਸੱਚੇ ਗੁਰਾਂ ਦੇ ਆਸਰੇ ਬਗੈਰ ਮੌਤ ਉਨ੍ਹਾਂ ਨੂੰ ਨਹੀਂ ਛਡਦੀ। ਕਾਲੁ ਜਾਲੁ ਜਿਹਵਾ ਅਰੁ ਨੈਣੀ ॥ ਮੌਤ ਦੀ ਫਾਹੀ ਬੰਦੇ ਦੀ ਜੀਭ ਤੇ ਅੱਖਾਂੈਂ ਦੇ ਉਤੇ ਹੈ। ਕਾਨੀ ਕਾਲੁ ਸੁਣੈ ਬਿਖੁ ਬੈਣੀ ॥ ਮੌਤ ਉਸ ਦੇ ਕੰਨਾਂ ਤੇ ਹੈ ਜਦ ਉਹ ਵਿਸ਼ਈ ਗੱਲ ਬਾਤ ਸ੍ਰਵਣ ਕਰਦਾ ਹੈ। ਬਿਨੁ ਸਬਦੈ ਮੂਠੇ ਦਿਨੁ ਰੈਣੀ ॥੮॥ ਨਾਮ ਦੇ ਬਗੈਰ ਬੰਦਾ ਦਿਨ ਰਾਤ ਲੁੱਟਿਆ ਜਾ ਰਿਹਾ ਹੈ। ਹਿਰਦੈ ਸਾਚੁ ਵਸੈ ਹਰਿ ਨਾਇ ॥ ਜਿਸ ਦੇ ਦਿਲ ਵਿੱਚ ਰੱਬ ਦਾ ਸੱਚਾ ਨਾਮ ਰਹਿੰਦਾ ਹੈ, ਕਾਲੁ ਨ ਜੋਹਿ ਸਕੈ ਗੁਣ ਗਾਇ ॥ ਅਤੇ ਜੋ ਰੱਬ ਦਾ ਜੱਸ ਗਾਉਂਦਾ ਹੈ, ਉਸ ਨੂੰ ਮੌਤ ਤਾੜ ਨਹੀਂ ਸਕਦੀ। ਨਾਨਕ ਗੁਰਮੁਖਿ ਸਬਦਿ ਸਮਾਇ ॥੯॥੧੪॥ ਨਾਨਕ ਗੁਰੂ-ਅਨੁਸਾਰੀ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ। ਗਉੜੀ ਮਹਲਾ ੧ ॥ ਗਊੜੀ ਪਾਤਿਸਾਹੀ ਪਹਿਲੀ। ਬੋਲਹਿ ਸਾਚੁ ਮਿਥਿਆ ਨਹੀ ਰਾਈ ॥ ਜੋ ਸੱਚ ਬੋਲਦਾ ਹੈ, ਜਿਸ ਵਿੱਚ ਇਕ ਭੋਰਾ ਭਰ ਭੀ ਝੂਠ ਨਹੀਂ ਹੁੰਦਾ, ਚਾਲਹਿ ਗੁਰਮੁਖਿ ਹੁਕਮਿ ਰਜਾਈ ॥ ਅਤੇ, ਗੁਰੂ ਅਨੁਸਾਰੀ ਰਜਾ ਵਾਲੇ ਦੇ ਫੁਰਮਾਨ ਅਨੁਸਾਰ ਟੁਰਦਾ ਹੈ, ਰਹਹਿ ਅਤੀਤ ਸਚੇ ਸਰਣਾਈ ॥੧॥ ਉਹ ਸੱਚੇ ਸਾਈਂ ਦੀ ਪਨਾਹ ਵਿੱਚ ਅਟੰਕ ਵਿਚਰਦਾ ਹੈ। ਸਚ ਘਰਿ ਬੈਸੈ ਕਾਲੁ ਨ ਜੋਹੈ ॥ ਉਹ ਸੱਚੇ ਗ੍ਰਹਿ ਅੰਦਰ ਵਸਦਾ ਹੈ ਅਤੇ ਮੌਤ ਉਸ ਨੂੰ ਨਹੀਂ ਛੂੰਹਦੀ। ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥੧॥ ਰਹਾਉ ॥ ਅਧਰਮੀ ਆਉਂਦਾ ਤੇ ਜਾਂਦਾ ਹੈ ਅਤੇ ਸੰਸਾਰੀ ਮਮਤਾ ਦੀ ਪੀੜ ਸਹਾਰਦਾ ਹੈ। ਠਹਿਰਾਉ। ਅਪਿਉ ਪੀਅਉ ਅਕਥੁ ਕਥਿ ਰਹੀਐ ॥ ਅੰਮ੍ਰਿਤ ਪਾਨ ਕਰ ਅਤੇ ਅਕਹਿ ਸੁਆਮੀ ਦਾ ਉਚਾਰਨ ਕਰਦਾ ਰਹੁ। ਨਿਜ ਘਰਿ ਬੈਸਿ ਸਹਜ ਘਰੁ ਲਹੀਐ ॥ ਆਪਣੇ ਨਿੱਜ ਦੇ ਧਾਮ ਅੰਦਰ ਬੈਠ ਕੇ, ਪਰਸੰਨਤਾ ਦਾ ਗ੍ਰਹਿ ਪ੍ਰਾਪਤ ਕਰ ਸਕਦਾ ਹੈ। ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥੨॥ ਇਹ ਪਰਸੰਨਤਾ ਉਸ ਨੂੰ ਪ੍ਰਾਪਤ ਹੋਈ ਆਖੀ ਜਾਂਦੀ ਹੈ, ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆ ਹੈ। ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥ ਜੀਵਨ ਰਹੁਰੀਤੀ ਨੂੰ ਗੁਰਾਂ ਦੀ ਸਿਖ-ਮਤ ਅਨੁਸਾਰ ਢਾਲਣ ਦੁਆਰਾ ਇਨਸਾਨ ਅਹਿੱਲ ਹੋ ਜਾਂਦਾ ਹੈ ਅਤੇ ਡਿੱਕਡੋਲੇ ਨਹੀਂ ਖਾਂਦਾ। ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਭਾਵਕ ਹੀ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ। ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥੩॥ ਉਹ ਆਬਿ-ਹਿਯਾਤ ਪਾਨ ਕਰਦਾ ਹੈ ਅਤੇ ਅਸਲੀਅਤ ਨੂੰ ਰਿੜਕ ਕੇ ਵੱਖਰੀ ਕੱਢ ਲੈਂਦਾ ਹੈ। ਸਤਿਗੁਰੁ ਦੇਖਿਆ ਦੀਖਿਆ ਲੀਨੀ ॥ ਸੱਚੇ ਗੁਰਾਂ ਨੂੰ ਵੇਖ ਕੇ, ਮੈਂ ਉਨ੍ਹਾਂ ਪਾਸੋਂ ਸਿੱਖਿਆ ਲਈ ਹੈ। ਮਨੁ ਤਨੁ ਅਰਪਿਓ ਅੰਤਰ ਗਤਿ ਕੀਨੀ ॥ ਮੈਂ ਆਪਣੀ ਆਤਮਾ ਤੇ ਦੇਹਿ ਗੁਰਾਂ ਨੂੰ ਅਰਪਨ ਕਰ ਕੇ, ਆਪਣੇ ਅੰਦਰਵਾਰ ਦੀ ਖੋਜ ਭਾਲ ਕਰ ਲਈ ਹੈ। ਗਤਿ ਮਿਤਿ ਪਾਈ ਆਤਮੁ ਚੀਨੀ ॥੪॥ ਆਪਣੇ ਆਪ ਨੂੰ ਸਮਝਦ ਦੁਆਰਾ ਮੈਂ ਮੁਕਤੀ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ। ਭੋਜਨੁ ਨਾਮੁ ਨਿਰੰਜਨ ਸਾਰੁ ॥ ਪਵਿੱਤ੍ਰ ਪ੍ਰਭੂ ਦਾ ਨਾਮ ਪਰੇਮ ਸਰੇਸ਼ਟ ਖਾਣਾ ਹੈ। ਪਰਮ ਹੰਸੁ ਸਚੁ ਜੋਤਿ ਅਪਾਰ ॥ ਪਵਿਤ੍ਰ ਪੁਰਸ਼ ਅਨੰਤ ਪ੍ਰਭੂ ਦੀ ਸੱਚੀ ਰੋਸ਼ਨੀ ਹੈ। ਜਹ ਦੇਖਉ ਤਹ ਏਕੰਕਾਰੁ ॥੫॥ ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਉਥੇ ਮੈਂ ਇਕ ਸਾਈਂ ਨੂੰ ਪਾਉਂਦਾ ਹਾਂ। ਰਹੈ ਨਿਰਾਲਮੁ ਏਕਾ ਸਚੁ ਕਰਣੀ ॥ ਜੋ ਬੇਦਾਗ ਰਹਿੰਦਾ ਹੈ ਅਤੇ ਕੇਵਲ ਸੱਚੇ ਅਮਲ ਕਮਾਉਂਦਾ ਹੈ, ਪਰਮ ਪਦੁ ਪਾਇਆ ਸੇਵਾ ਗੁਰ ਚਰਣੀ ॥ ਉਹ ਮਹਾਨ ਮਰਤਬਾ ਪਾ ਲੈਂਦਾ ਹੈ, ਅਤੇ ਗੁਰਾਂ ਦੇ ਚਰਨਾਂ ਨੂੰ ਸੇਵਦਾ ਹੈ। ਮਨ ਤੇ ਮਨੁ ਮਾਨਿਆ ਚੂਕੀ ਅਹੰ ਭ੍ਰਮਣੀ ॥੬॥ ਮਨ ਤੋਂ ਹੀ ਉਸ ਦੇ ਮਨੂਏ ਦੀ ਸੰਤੁਸ਼ਟਤਾ ਹੋ ਜਾਂਦੀ ਹੈ, ਅਤੇ ਉਸ ਦੀ ਹੰਕਾਰ ਅੰਦਰ ਭਟਕਣ ਮੁਕ ਜਾਂਦੀ ਹੈ। ਇਨ ਬਿਧਿ ਕਉਣੁ ਕਉਣੁ ਨਹੀ ਤਾਰਿਆ ॥ ਇਸ ਰੀਤੀ ਨਾਲ ਕਿਸ ਤੇ ਕਿਹੜੇ ਨੂੰ ਵਾਹਿਗੁਰੂ ਨੇ ਪਾਰ ਨਹੀਂ ਕੀਤਾ? ਹਰਿ ਜਸਿ ਸੰਤ ਭਗਤ ਨਿਸਤਾਰਿਆ ॥ ਵਾਹਿਗੁਰੂ ਦੀ ਕੀਰਤੀ ਨੇ ਉਸ ਦੇ ਸਾਧੂਆਂ ਅਤੇ ਅਨੁਰਾਗੀਆਂ ਦਾ ਪਾਰ ਉਤਾਰਾ ਕਰ ਦਿਤਾ ਹੈ। copyright GurbaniShare.com all right reserved. Email:- |