ਪਰ ਘਰਿ ਚੀਤੁ ਮਨਮੁਖਿ ਡੋਲਾਇ ॥
ਅਧਰਮੀ ਦਾ ਮਨ ਪਰਾਈ ਇਸਤਰੀ ਦੀ ਹਿਰਸ ਕਰਦਾ ਹੈ। ਗਲਿ ਜੇਵਰੀ ਧੰਧੈ ਲਪਟਾਇ ॥ ਉਸ ਦੀ ਗਰਦਨ ਦੁਆਲੇ ਫਾਹੀ ਦਾ ਰੱਸਾ ਹੈ, ਅਤੇ ਉਸ ਸੰਸਾਰੀ ਬਖੇੜਿਆਂ ਅੰਦਰ ਫਾਥਾ ਹੋਇਆ ਹੈ। ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥ ਗੁਰੂ ਅਨੁਸਾਰੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਬੰਦ ਖ਼ਲਾਸ ਹੋ ਜਾਂਦਾ ਹੈ। ਜਿਉ ਤਨੁ ਬਿਧਵਾ ਪਰ ਕਉ ਦੇਈ ॥ ਜਿਸ ਤਰ੍ਹਾਂ ਇਕ ਬਦਚਲਣ ਇਸਤਰੀ, ਜੋ ਆਪਣੀ ਦੇਹਿ ਪਰਾਏ ਨੂੰ ਦੇ ਦਿੰਦੀ ਹੈ, ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥ ਅਤੇ ਭੋਗਬਿਲਾਸ ਜਾਂ ਦੌਲਤ ਦੀ ਖ਼ਾਤਰ ਜਿਸ ਦਾ ਮਨ ਹੋਰਸ ਦੇ ਅਖ਼ਤਿਆਰ ਵਿੱਚ ਹੋ ਜਾਂਦਾ ਹੈ, ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥ ਨੂੰ ਕਦਾਚਿੱਤ ਆਪਣੇ ਪਤੀ ਬਿਨਾ ਰੱਜ ਨਹੀਂ ਆਉਂਦਾ। (ਉਸੇ ਤਰ੍ਹਾਂ ਦਾ ਹੈ ਦਵੈਤ-ਭਾਵ ਵਾਲਾ ਬੰਦਾ)। ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥ ਜੀਵ ਪੁਸਤਕਾਂ ਨੂੰ ਪੜ੍ਹਦਾ ਤੇ ਵਾਚਦਾ ਹੈ, ਸਿਮ੍ਰਤੀਆਂ ਦਾ ਪਾਠ ਕਰਦਾ ਹੈ, ਬੇਦ ਪੁਰਾਣ ਪੜੈ ਸੁਣਿ ਥਾਟਾ ॥ ਅਤੇ ਵੇਦਾਂ, ਪੁਰਾਣਾਂ ਅਤੇ ਹੋਰ ਰਚਨਾਵਾਂ ਨੂੰ ਵਾਚਦਾ ਤੇ ਸ੍ਰਵਣ ਕਰਦਾ ਹੈ; ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥ ਪ੍ਰੰਤੂ ਵਾਹਿਗੁਰੂ ਅੰਮ੍ਰਿਤ ਦੇ ਨਾਲ ਰੰਗੇ ਜਾਣ ਬਿਨਾ ਮਨੂਆ ਬਹੁਤ ਡੋਲਦਾ ਹੈ। ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥ ਜਿਸ ਤਰ੍ਹਾਂ ਪਪੀਹੇ ਦੀ ਮੀਂਹ ਦੀਆਂ ਕਣੀਆਂ ਲਈ ਪ੍ਰੀਤ ਅਤੇ ਤੇਹ ਹੈ। ਜਿਉ ਮੀਨਾ ਜਲ ਮਾਹਿ ਉਲਾਸਾ ॥ ਜਿਸ ਤਰ੍ਹਾਂ ਮੱਛੀ ਪਾਣੀ ਵਿੱਚ ਖ਼ੁਸ਼ ਹੁੰਦੀ ਹੈ, ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥ ਓਸੇ ਤਰ੍ਹਾਂ ਹੀ ਨਾਨਕ ਹਰੀ ਆਬਿ-ਹਿਯਾਤ ਨੂੰ ਪਾਨ ਕਰ ਕੇ ਰੱਜ ਗਿਆ ਹੈ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਹਠੁ ਕਰਿ ਮਰੈ ਨ ਲੇਖੈ ਪਾਵੈ ॥ ਜੋ ਅੜੀ ਕਰ ਕੇ ਮਰਦਾ ਹੈ, ਉਹ ਕਬੂਲ ਨਹੀਂ ਪੈਦਾ, ਵੇਸ ਕਰੈ ਬਹੁ ਭਸਮ ਲਗਾਵੈ ॥ ਭਾਵੇਂ ਉਹ ਧਾਰਮਕ ਲਿਬਾਸ ਪਹਿਨ ਲਵੇ, ਜਾਂ ਆਪਣੇ ਪਿੰਡੇ ਨੂੰ ਬਹੁਤੀ ਸੁਆਹ ਮਲ ਲਵੇ। ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥ ਨਾਮ ਨੂੰ ਭੁਲਾ ਕੇ, ਉਹ ਅਖ਼ੀਰ ਨੂੰ ਅਫ਼ਸੋਸ ਕਰਦਾ ਹੈ। ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥ ਤੂੰ ਪੂਜਯ ਪ੍ਰਭੂ ਦੀ ਪੂਜਾ ਕਰ ਅਤੇ ਤੂੰ ਆਪਣੇ ਮਨ ਅੰਦਰ ਆਰਾਮ ਨੂੰ ਪ੍ਰਾਪਤ ਕਰ। ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥ ਨਾਮ ਨੂੰ ਭੁਲਾ ਕੇ ਤੂੰ ਮੌਤ ਦਾ ਕਸ਼ਟ ਬਰਦਾਸ਼ਤ ਕਰੇਗਾਂ। ਠਹਿਰਾਉ। ਚੋਆ ਚੰਦਨ ਅਗਰ ਕਪੂਰਿ ॥ ਚੰਨਣ, ਊਦ ਦੀ ਲੱਕੜ, ਮੁਸ਼ਕ ਕਾਫੂਰ ਦੇ ਅਤਰ, ਮਾਇਆ ਮਗਨੁ ਪਰਮ ਪਦੁ ਦੂਰਿ ॥ ਅਤੇ ਸੰਸਾਰੀ ਪਦਾਰਥਾਂ ਦੀ ਮਸਤੀ, ਇਨਸਾਨ ਨੂੰ ਮਹਾਨ ਮਰਤਬੇ ਤੋਂ ਬੜਾ ਦੁਰੇਡੇ ਲੈ ਜਾਂਦੀ ਹੈ। ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥ ਨਾਮ ਨੂੰ ਭੁਲਾ ਕੇ ਉਹ ਸਮੂਹ ਝੂਠਿਆਂ ਦਾ ਝੂਠਾ ਹੋ ਜਾਂਦਾ ਹੈ। ਨੇਜੇ ਵਾਜੇ ਤਖਤਿ ਸਲਾਮੁ ॥ ਬਰਛੇ, ਬੈਡਂ ਬਾਜੇ, ਰਾਜਸਿੰਘਾਸਣ ਅਤੇ ਦੂਜਿਆਂ ਵਲੋਂ ਨਮਸਕਾਰਾਂ, ਅਧਕੀ ਤ੍ਰਿਸਨਾ ਵਿਆਪੈ ਕਾਮੁ ॥ ਖ਼ਾਹਿਸ਼ ਨੂੰ ਵਧਾਉਂਦੇ ਹਨ, ਤੇ ਪ੍ਰਾਣੀ ਕਾਮਚੇਸ਼ਟਾ ਅੰਦਰ ਗ਼ਲਤਾਨ ਹੋ ਜਾਂਦਾ ਹੈ। ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥ ਵਾਹਿਗੁਰੂ ਮੂਹਰੇ ਪ੍ਰਾਰਥਨਾ ਕਰਨ ਦੇ ਬਗੈਰ ਉਸ ਦੀ ਪ੍ਰੇਮ-ਮਈ ਸੇਵਾ ਅਤੇ ਨਾਮ ਪ੍ਰਾਪਤ ਨਹੀਂ ਹੁੰਦੇ। ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥ ਬਹਿਸ ਮੁਬਾਹਿਸੇ ਅਤੇ ਗਰਬ ਗ਼ਰੂਰ ਰਾਹੀਂ ਮਾਲਕ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਮਨੁ ਦੇ ਪਾਵਹਿ ਨਾਮੁ ਸੁਹੇਲਾ ॥ ਆਪਣੀ ਆਤਮਾ ਨੂੰ ਸਾਹਿਬ ਦੇ ਸਮਰਪਣ ਕਰਨ ਦੁਆਰਾ, ਆਦਮੀ ਆਰਾਮ ਬਖਸ਼ਣਹਾਰ ਨਾਮ ਨੂੰ ਪਾ ਲੈਂਦਾ ਹੈ। ਦੂਜੈ ਭਾਇ ਅਗਿਆਨੁ ਦੁਹੇਲਾ ॥੪॥ ਬੇਸਮਝੀ ਰਾਹੀਂ, ਜੀਵ ਹੋਰਸ ਦੀ ਮੁਹੱਬਤ ਵਿੱਚ ਉਲਝ ਜਾਂਦਾ ਹੈ, ਜਿਹੜੀ ਉਸ ਨੂੰ ਦੁਖੀ ਕਰ ਦਿੰਦੀ ਹੈ। ਬਿਨੁ ਦਮ ਕੇ ਸਉਦਾ ਨਹੀ ਹਾਟ ॥ ਰਕਮ ਬਗੈਰ ਦੁਕਾਨ ਤੋਂ ਸੌਦਾ ਸੂਤ ਲਿਆ ਨਹੀਂ ਜਾ ਸਕਦਾ। ਬਿਨੁ ਬੋਹਿਥ ਸਾਗਰ ਨਹੀ ਵਾਟ ॥ ਕਿਸ਼ਤੀ ਦੇ ਬਗੈਰ ਸਮੁੰਦਰ ਦਾ ਸਫ਼ਰ ਕੀਤਾ ਨਹੀਂ ਜਾ ਸਕਦਾ। ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥ ਗੁਰਾਂ ਦੀ ਘਾਲ ਕਮਾਉਣ ਬਾਝੋਂ ਮੁਕੰਮਲ ਘਾਟਾ ਹੈ। ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥ ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜੋ ਮਾਰਗ ਵਿਖਾਲਦਾ ਹੈ। ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥ ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਨਾਮ ਸ੍ਰਵਣ ਕਰਾਉਂਦਾ ਹੈ। ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥ ਸਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਹੜਾ ਮੈਨੂੰ ਮਾਲਕ ਦੇ ਮਿਲਾਪ ਨਾਲ ਮਿਲਾਉਣਾ ਹੈ। ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥ ਸ਼ਾਬਾਸ਼! ਸ਼ਾਬਾਸ਼! ਹੈ ਉਸ ਨੂੰ ਜਿਸ ਦੀ ਇਹ ਜਿੰਦੜੀ ਮਲਕੀਅਤ ਹੈ। ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਸੁਧਾਰਸ ਨੂੰ ਸਿਮਰ ਤੇ ਪਾਨ ਕਰ। ਨਾਮ ਵਡਾਈ ਤੁਧੁ ਭਾਣੈ ਦੀਉ ॥੭॥ ਨਾਮ ਦੀ ਸ਼ੋਭਾ ਤੇਰੀ ਰਜ਼ਾ ਦੁਆਰਾ ਪਰਦਾਨ ਹੁੰਦੀ ਹੈ, ਹੈ ਸਾਹਿਬ! ਨਾਮ ਬਿਨਾ ਕਿਉ ਜੀਵਾ ਮਾਇ ॥ ਨਾਮ ਦੇ ਬਾਝੋਂ ਮੈਂ ਕਿਸ ਤਰ੍ਹਾਂ ਜਿਉ ਸਕਦਾ ਹਾਂ ਹੈ ਮਾਤਾ? ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥ ਰਾਤ ਦਿਨ ਮੈਂ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਤੇਰੀ ਪਨਾਹ ਹੇਠਾ ਵਿਚਰਦਾ ਹਾਂ, ਹੈ ਮੇਰੇ ਮਾਲਕ। ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥ ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਆਦਮੀ ਇੱਜ਼ਤ ਪਾ ਲੈਂਦਾ ਹੈ। ਗਉੜੀ ਮਹਲਾ ੧ ॥ ਗਉੜੀ ਪਾਤਸ਼ਾਹੀ ਪਹਿਲੀ। ਹਉਮੈ ਕਰਤ ਭੇਖੀ ਨਹੀ ਜਾਨਿਆ ॥ ਹੰਕਾਰ ਅੰਦਰ ਪਰਵਿਰਤ ਹੋਣ ਨਾਲ ਆਦਮੀ ਸਾਹਿਬ ਨੂੰ ਨਹੀਂ ਜਾਣਦਾ, ਭਾਵੇਂ ਉਹ ਕੋਈ ਧਾਰਮਕ ਵਿਖਾਵਾ ਕਰ ਲਵੇ। ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥ ਕੋਈ ਟਾਂਵਾਂ ਹੀ ਪੁਰਸ਼ ਹੈ ਜਿਸ ਦੀ ਆਤਮਾ ਗੁਰਾਂ ਦੀ ਅਗਵਾਈ ਦੁਆਰਾ ਸਾਈਂ ਦੇ ਸਿਮਰਨ ਨਾਲ ਤ੍ਰਿਪਤ ਹੋਈ ਹੈ। ਹਉ ਹਉ ਕਰਤ ਨਹੀ ਸਚੁ ਪਾਈਐ ॥ ਮੈਂ ਮੇਰੀ ਦੀ ਕਰਣੀ ਦੁਆਰਾ ਸੱਚਾ ਸੁਆਮੀ ਪ੍ਰਾਪਤ ਨਹੀਂ ਹੁੰਦਾ। ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥ ਜਦ ਸਵੈ-ਹੰਗਤਾ ਦੁਰ ਹੋ ਜਾਂਦੀ ਹੈ ਤਾਂ ਮਹਾਨ ਮਰਤਬਾ ਹਾਸਲ ਹੋ ਜਾਂਦਾ ਹੈ। ਠਹਿਰਾਉ। ਹਉਮੈ ਕਰਿ ਰਾਜੇ ਬਹੁ ਧਾਵਹਿ ॥ ਪਾਤਸ਼ਾਹ ਹੰਕਾਰ ਕਰਦੇ ਹਨ ਅਤੇ ਕਈ ਚੜ੍ਹਾਈਆਂ ਕਰਦੇ ਹਨ। ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥ ਹੰਕਾਰ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ ਅਤੇ ਉਹ ਮਰ ਕੇ ਮੁੜ ਆਉਣ ਲਈ ਪੈਦਾ ਹੁੰਦੇ ਹਨ। ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥ ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ ਹੰਕਾਰ ਨਵਿਰਤ ਹੋ ਜਾਂਦਾ ਹੈ। ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥ ਜੋ ਆਪਣੇ ਚੁਲਬੁਲੇ ਮਨੂਏ ਨੂੰ ਰੋਕ ਰਖਦਾ ਹੈ, ਅਤੇ ਆਪਣੇ ਪੰਜ ਵਿਸ਼ੇ ਵੇਗਾਂ ਨੂੰ ਮਾਰ ਲੈਂਦਾ ਹੈ, ਅੰਤਰਿ ਸਾਚੁ ਸਹਜ ਘਰਿ ਆਵਹਿ ॥ ਅਤੇ ਉਹ ਜਿਸ ਦੇ ਹਿਰਦੇ ਅੰਦਰ ਸੱਚਾ ਨਾਮ ਹੈ, ਉਹ ਮਾਲਕ ਦੇ ਮੰਦਰ ਵਿੱਚ ਪੁਜ ਜਾਂਦਾ ਹੈ। ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥ ਪਾਤਸ਼ਾਹ ਨੂੰ ਸਮਝ ਕੇ, ਉਹ ਮਹਾਨ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ। ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥ ਗੁਰੂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ, ਜਿਸ ਦੇ ਅਮਲ ਸੱਚੇ ਹਨ। ਨਿਰਭਉ ਕੈ ਘਰਿ ਤਾੜੀ ਲਾਵੈ ॥੫॥ ਉਹ ਨਿਡੱਰ ਪੁਰਖ ਦੇ ਗ੍ਰਹਿ ਤੇ ਆਪਣੀ ਬਿਰਤੀ ਜੋੜਦਾ ਹੈ। ਹਉ ਹਉ ਕਰਿ ਮਰਣਾ ਕਿਆ ਪਾਵੈ ॥ ਜਿਹੜਾ ਗ਼ਰੂਰ ਅਤੇ ਸਵੈ-ਹੰਗਤਾ ਕਰਦਾ ਹੋਇਆ ਮਰ ਜਾਂਦਾ ਹੈ, ਉਹ ਕੀ ਖੱਟੀ ਖੱਟਦਾ ਹੈ? ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥ ਜੋ ਪੂਰਨ ਗੁਰਾਂ ਨੂੰ ਮਿਲ ਪੈਦਾ ਹੈ, ਉਹ ਆਪਣੇ ਬਖੇੜੇ ਮੁਕਾ ਲੈਂਦਾ ਹੈ। ਜੇਤੀ ਹੈ ਤੇਤੀ ਕਿਹੁ ਨਾਹੀ ॥ ਜੋ ਕੁਛ ਭੀ ਹੈ, ਉਹ ਦਰਅਸਲ ਕੁੱਝ ਭੀ ਨਹੀਂ। ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥ ਗੁਰਾਂ ਪਾਸੋਂ ਰੱਬੀ ਗਿਆਤ ਪ੍ਰਾਪਤ ਕਰਕੇ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ। copyright GurbaniShare.com all right reserved. Email:- |