ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥
ਮੈਂ ਗੁਰਾਂ ਪਾਸੋਂ ਪਤਾ ਕਰ ਕੇ ਵੇਖ ਲਿਆ ਹੈ। ਉਸ ਦੇ ਬਾਝੋਂ ਹੋਰ ਕੋਈ ਬੂਹਾ ਨਹੀਂ! ਦੁਖੁ ਸੁਖੁ ਭਾਣੈ ਤਿਸੈ ਰਜਾਇ ॥ ਪੀੜ ਅਤੇ ਪਰਸੰਨਤਾ, ਉਸ ਦੇ ਹੁਕਮ ਤੇ ਮਰਜ਼ੀ ਵਿੱਚ ਹਨ। ਨਾਨਕੁ ਨੀਚੁ ਕਹੈ ਲਿਵ ਲਾਇ ॥੮॥੪॥ ਮਸਕੀਨ ਨਾਨਕ ਆਖਦਾ ਹੈ, ਤੂੰ ਹੇ ਬੰਦੇ! ਪ੍ਰਭੂ ਨਾਲ ਪਿਰਹੜੀ ਪਾ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਦੂਜੀ ਮਾਇਆ ਜਗਤ ਚਿਤ ਵਾਸੁ ॥ ਹੋਰਸ ਦੀ ਪ੍ਰੀਤ ਅਤੇ ਦੋਲਤ ਸੰਸਾਰ ਦੇ ਮਨੁੱਖਾਂ ਦੇ ਮਨ ਵਿੱਚ ਵਸਦੇ ਹਨ। ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥ ਭੋਗ ਬਿਲਾਸ, ਗੁੱਸੇ ਅਤੇ ਹੰਕਾਰ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ। ਦੂਜਾ ਕਉਣੁ ਕਹਾ ਨਹੀ ਕੋਈ ॥ ਮੈਂ ਦੂਸਰਾ ਕਿਸ ਨੂੰ ਆਖਾ, ਜਦ ਹੋਰ ਕੋਈ ਹੈ ਹੀ ਨਹੀਂ? ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥ ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ। ਦੂਜੀ ਦੁਰਮਤਿ ਆਖੈ ਦੋਇ ॥ ਦੁਸਰੀ ਖੋਟੀ ਬੁਧੀ ਹੈ, ਜੋ ਹੋਰਸ ਦਾ ਜ਼ਿਕਰ ਕਰਦੀ ਹੈ। ਆਵੈ ਜਾਇ ਮਰਿ ਦੂਜਾ ਹੋਇ ॥੨॥ ਆਉਂਦਾ ਜਾਂਦਾ ਅਤੇ ਮਰਦਾ ਹੈ, ਉਹ, ਜੋ ਹੋਰਸ ਦੀ ਪ੍ਰੀਤ ਧਾਰਨ ਕਰਦਾ ਹੈ। ਧਰਣਿ ਗਗਨ ਨਹ ਦੇਖਉ ਦੋਇ ॥ ਧਰਤੀ ਤੇ ਅਸਮਾਨ ਉਤੇ ਮੈਨੂੰ ਹੋਰਸੁ ਕੋਈ ਦਿੱਸ ਨਹੀਂ ਆਉਂਦਾ। ਨਾਰੀ ਪੁਰਖ ਸਬਾਈ ਲੋਇ ॥੩॥ ਸਾਰੀਆਂ ਇਸਤ੍ਰੀਆਂ ਤੇ ਮਰਦਾ ਅੰਦਰ, ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ। ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸੂਰਜ ਚੰਦ ਅਤੇ ਦੀਵਿਆਂ ਅੰਦਰ ਮੈਂ ਪ੍ਰਭੂ ਦਾ ਪ੍ਰਕਾਸ਼ ਤੱਕਦਾ ਹਾਂ। ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥ ਸਾਰਿਆਂ ਅੰਦਰ ਮੇਰਾ ਸਦਾ-ਜੁਆਨ ਦਿਲਜਾਨੀ ਹੈ। ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਆਪਣੀ ਰਹਿਮਤ ਧਾਰ ਕੇ ਗੁਰਾਂ ਨੇ ਮੇਰਾ ਮਨ ਸੁਆਮੀ ਨਾਲ ਸੁਰਤਾਲ ਵਿੱਚ ਕਰ ਦਿਤਾ ਹੈ। ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥ ਸੱਚੇ ਗੁਰਾਂ ਨੇ ਮੈਨੂੰ ਇਕ ਮਾਲਕ ਦਰਸਾ ਦਿਤਾ ਹੈ। ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ। ਦੂਜਾ ਮਾਰਿ ਸਬਦਿ ਪਛਾਤਾ ॥੬॥ ਸੰਸਾਰੀ, ਲਗਨ ਨੂੰ ਮੇਸ ਕੇ, ਉਹ ਸਾਹਿਬ ਨੂੰ ਅਨੁਭਵ ਕਰਦਾ ਹੈ। ਏਕੋ ਹੁਕਮੁ ਵਰਤੈ ਸਭ ਲੋਈ ॥ ਸੁਆਮੀ ਦਾ ਹੁਕਮ ਹੀ ਕੇਵਲ, ਸਾਰਿਆਂ ਜਹਾਨਾ ਅੰਦਰ ਪਰਚਲਤ ਹੈ! ਏਕਸੁ ਤੇ ਸਭ ਓਪਤਿ ਹੋਈ ॥੭॥ ਇਕ ਪ੍ਰਭੂ ਤੋਂ ਹੀ ਸਾਰੇ ਉਤਪੰਨ ਹੋਏ ਹਨ। ਰਾਹ ਦੋਵੈ ਖਸਮੁ ਏਕੋ ਜਾਣੁ ॥ ਰਸਤੇ ਦੋ ਹਨ, ਪਰ ਸਮਝ ਲੈ ਕਿ ਉਨ੍ਹਾਂ ਦਾ ਮਾਲਕ ਇਕੋ ਹੀ ਹੈ। ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥ ਗੁਰਾਂ ਦੇ ਉਪਦੇਸ਼ ਤਾਬੇ ਉਸ ਦੇ ਫੁਰਮਾਨ ਨੂੰ ਸਿੰਞਾਣ। ਸਗਲ ਰੂਪ ਵਰਨ ਮਨ ਮਾਹੀ ॥ ਜੋ ਸਮੂਹ ਸ਼ਕਲਾਂ ਰੰਗ ਅਤੇ ਦਿਲਾਂ ਅੰਦਰ ਵਿਆਪਕ ਹੈ, ਕਹੁ ਨਾਨਕ ਏਕੋ ਸਾਲਾਹੀ ॥੯॥੫॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਇਕ ਸੁਆਮੀ ਦੀ ਸਿਫ਼ਤ ਕਰਦਾ ਹਾਂ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਅਧਿਆਤਮ ਕਰਮ ਕਰੇ ਤਾ ਸਾਚਾ ॥ ਜੇਕਰ ਬੰਦਾ ਰੂਹਾਨੀ ਅਮਲ ਕਮਾਵੇ, ਕੇਵਲ ਤਦ ਹੀ ਉਹ ਸੱਚਾ ਹੈ। ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਕੁੜਾ ਆਦਮੀ ਮੋਖ਼ਸ਼ ਦੇ ਭੇਤ ਨੂੰ ਕੀ ਜਾਣ ਸਕਦਾ ਹੈ? ਐਸਾ ਜੋਗੀ ਜੁਗਤਿ ਬੀਚਾਰੈ ॥ ਇਹੋ ਜਿਹਾ ਇਨਸਾਨ ਯੋਗੀ ਹੈ, ਜੋ ਰੱਬ ਦੇ ਮਿਲਾਪ ਦੇ ਰਸਤੇ ਦਾ ਖਿਆਲ ਕਰਦਾ ਹੈ। ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥ ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ। ਜਿਸ ਕੈ ਅੰਤਰਿ ਸਾਚੁ ਵਸਾਵੈ ॥ ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ, ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥ ਉਹ ਉਸ ਦੇ ਨਾਲ ਮਿਲਾਪ ਦੇ ਮਾਰਗ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ। ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥ ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ। ਕਰਣੀ ਕੀਰਤਿ ਕਰਮ ਸਮਾਨੈ ॥੩॥ ਉਸ ਦੇ ਕਰਮਕਾਂਡ, ਵਾਹਿਗੁਰੂ ਦਾ ਜੱਸ ਆਲਾਪਣ ਦੇ ਨਿਤ ਦੀ ਰਹੁ-ਰੀਤੀ ਅੰਦਰ ਲੈ ਹੋ ਜਾਂਦੇ ਹਨ। ਏਕ ਸਬਦ ਇਕ ਭਿਖਿਆ ਮਾਗੈ ॥ ਉਹ ਕੇਵਲ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਕ ਹੀ ਰੱਬ ਦੇ ਨਾਮ ਦੀ ਖ਼ੈਰ ਮੰਗਦਾ ਹੈ। ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥ ਬ੍ਰਹਿਮ ਵੀਚਾਰ, ਸਿਮਰਨ ਅਤੇ ਸੱਚੀ ਜੀਵਨ ਰਹੁ-ਰੀਤੀ ਅੰਦਰ ਉਹ ਜਾਗਦਾ ਰਹਿੰਦਾ ਹੈ! ਭੈ ਰਚਿ ਰਹੈ ਨ ਬਾਹਰਿ ਜਾਇ ॥ ਹਰੀ ਦੇ ਡਰ ਅੰਦਰ ਉਹ ਲੀਨ ਰਹਿੰਦਾ ਅਤੇ ਕਦੇ ਭੀ ਉਸ ਡਰ ਤੋਂ ਬਾਹਰ ਨਹੀਂ ਹੁੰਦਾ। ਕੀਮਤਿ ਕਉਣ ਰਹੈ ਲਿਵ ਲਾਇ ॥੫॥ ਉਹ ਪ੍ਰਭੂ ਦੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ। ਉਸ ਦਾ ਮੁੱਲ ਕੌਣ ਪਾ ਸਕਦਾ ਹੈ। ਆਪੇ ਮੇਲੇ ਭਰਮੁ ਚੁਕਾਏ ॥ ਸਾਈਂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਏ ॥੬॥ ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬਾ ਪ੍ਰਾਪਤ ਕਰ ਲੈਂਦਾ ਹੈ। ਗੁਰ ਕੀ ਸੇਵਾ ਸਬਦੁ ਵੀਚਾਰੁ ॥ ਗੁਰਾਂ ਦੀ ਘਾਲ ਕਮਾਈ ਸ਼ਬਦ ਦੇ ਅਭਿਆਸ ਵਿੱਚ ਹੈ। ਹਉਮੈ ਮਾਰੇ ਕਰਣੀ ਸਾਰੁ ॥੭॥ ਆਪਣੀ ਹੰਗਤਾ ਨੂੰ ਦੂਰ ਕਰਨ ਅਤੇ ਸ੍ਰੇਸ਼ਟ ਕਰਮ ਕਮਾਉਣ ਵਿੱਚ ਹੈ। ਜਪ ਤਪ ਸੰਜਮ ਪਾਠ ਪੁਰਾਣੁ ॥ ਪੂਜਾ, ਤਪੱਸਿਆ, ਸਵੈ-ਰਿਆਜ਼ਤ ਅਤੇ ਪੁਰਾਣਾ ਦਾ ਪੜ੍ਹਨਾ, ਕਹੁ ਨਾਨਕ ਅਪਰੰਪਰ ਮਾਨੁ ॥੮॥੬॥ ਪਰੇ ਤੋਂ ਪਰੇ ਸਾਹਿਬ ਵਿੱਚ ਭਰੋਸਾ ਧਾਰਨ ਅੰਦਰ ਆ ਜਾਂਦੇ ਹਨ, ਗੁਰੂ ਜੀ ਆਖਦੇ ਹਨ। ਗਉੜੀ ਮਹਲਾ ੧ ॥ ਗਊੜੀ ਪਾਤਸ਼ਾਹੀ ਪਹਿਲੀ। ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥ ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ। ਰੋਗੁ ਨ ਬਿਆਪੈ ਨਾ ਜਮ ਦੋਖੰ ॥ ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ। ਮੁਕਤ ਭਏ ਪ੍ਰਭ ਰੂਪ ਨ ਰੇਖੰ ॥੧॥ ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ। ਜੋਗੀ ਕਉ ਕੈਸਾ ਡਰੁ ਹੋਇ ॥ ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ, ਰੂਖਿ ਬਿਰਖਿ ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥ ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ। ਨਿਰਭਉ ਜੋਗੀ ਨਿਰੰਜਨੁ ਧਿਆਵੈ ॥ ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ। ਅਨਦਿਨੁ ਜਾਗੈ ਸਚਿ ਲਿਵ ਲਾਵੈ ॥ ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ। ਸੋ ਜੋਗੀ ਮੇਰੈ ਮਨਿ ਭਾਵੈ ॥੨॥ ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ। ਕਾਲੁ ਜਾਲੁ ਬ੍ਰਹਮ ਅਗਨੀ ਜਾਰੇ ॥ ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ। ਜਰਾ ਮਰਣ ਗਤੁ ਗਰਬੁ ਨਿਵਾਰੇ ॥ ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ। ਆਪਿ ਤਰੈ ਪਿਤਰੀ ਨਿਸਤਾਰੇ ॥੩॥ ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ। ਸਤਿਗੁਰੁ ਸੇਵੇ ਸੋ ਜੋਗੀ ਹੋਇ ॥ ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ। ਭੈ ਰਚਿ ਰਹੈ ਸੁ ਨਿਰਭਉ ਹੋਇ ॥ ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ। ਜੈਸਾ ਸੇਵੈ ਤੈਸੋ ਹੋਇ ॥੪॥ ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ। copyright GurbaniShare.com all right reserved. Email:- |