ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥
ਉਸ ਸੱਚੇ ਨਾਮ ਨੂੰ ਰਿਦੈ ਅੰਦਰ ਟਿਕਾਉਣ ਦੁਆਰਾ ਉਨ੍ਹਾਂ ਦੀ ਦੇਹਿ ਤੇ ਆਤਮਾ ਪਵਿੱਤਰ ਹੋ ਜਾਂਦੇ ਹਨ। ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥ ਨਾਨਕ ਤੂੰ ਹਰ ਰੋਜ਼ ਹੀ, ਸਾਹਿਬ ਦਾ ਸਿਮਰਨ ਕਰ। ਗਉੜੀ ਗੁਆਰੇਰੀ ਮਹਲਾ ੧ ॥ ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ। ਨਾ ਮਨੁ ਮਰੈ ਨ ਕਾਰਜੁ ਹੋਇ ॥ ਮਨੂਆ ਮਰਦਾ ਨਹੀਂ। ਇਸ ਲਈ ਕੰਮ ਸੰਪੂਰਨ ਨਹੀਂ ਹੁੰਦਾ। ਮਨੁ ਵਸਿ ਦੂਤਾ ਦੁਰਮਤਿ ਦੋਇ ॥ ਮਨੂਆਂ ਮੰਦ-ਵਿਸ਼ਆਂ, ਮੰਦੀ ਬੁਧੀ ਅਤੇ ਦਵੈਤ-ਭਾਵ ਦੇ ਅਖਤਿਆਰ ਵਿੱਚ ਹੈ। ਮਨੁ ਮਾਨੈ ਗੁਰ ਤੇ ਇਕੁ ਹੋਇ ॥੧॥ ਗੁਰਾਂ ਦੇ ਰਾਹੀਂ ਆਤਮਾ ਰੱਜ ਜਾਂਦੀ ਹੈ ਅਤੇ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦੀ ਹੈ। ਨਿਰਗੁਣ ਰਾਮੁ ਗੁਣਹ ਵਸਿ ਹੋਇ ॥ ਲੱਛਣ-ਰਹਿਤ ਪ੍ਰਭੂ ਨੇਕੀਆਂ ਦੇ ਅਧੀਨ ਹੈ। ਆਪੁ ਨਿਵਾਰਿ ਬੀਚਾਰੇ ਸੋਇ ॥੧॥ ਰਹਾਉ ॥ ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ, ਉਹ ਪ੍ਰਭੂ ਦਾ ਚਿੰਤਨ ਕਰਦਾ ਹੈ। ਠਹਿਰਾਉ। ਮਨੁ ਭੂਲੋ ਬਹੁ ਚਿਤੈ ਵਿਕਾਰੁ ॥ ਕੁਰਾਹੇ ਪਈ ਆਤਮਾ ਘਨੇਰੀਆਂ ਬਦੀਆਂ ਦਾ ਖਿਆਲ ਕਰਦੀ ਹੈ। ਮਨੁ ਭੂਲੋ ਸਿਰਿ ਆਵੈ ਭਾਰੁ ॥ ਜਦ ਆਤਮਾ ਕੁਰਾਹੇ ਟੁਰਦੀ ਹੈ, ਪਾਪਾਂ ਦਾ ਬੋਝ ਸਿਰ ਤੇ ਪੈਂਦਾ ਹੈ। ਮਨੁ ਮਾਨੈ ਹਰਿ ਏਕੰਕਾਰੁ ॥੨॥ ਜਦ ਆਤਮਾ ਦੀ ਨਿਸ਼ਾ ਹੋ ਜਾਂਦੀ ਹੈ, ਇਹ ਕੇਵਲ ਇਕ ਰੱਬ ਨੂੰ ਅਨੁਭਵ ਕਰਦੀ ਹੈ। ਮਨੁ ਭੂਲੋ ਮਾਇਆ ਘਰਿ ਜਾਇ ॥ ਘੁੱਸਿਆ ਹੋਇਆ ਮਨੂਆ ਗੁਨਾਹ ਦੇ ਗ੍ਰਹਿ ਅੰਦਰ ਦਾਖਲ ਹੁੰਦਾ ਹੈ। ਕਾਮਿ ਬਿਰੂਧਉ ਰਹੈ ਨ ਠਾਇ ॥ ਭੋਗ-ਚੇਸ਼ਟਾ ਅੰਦਰ ਫਾਥਾ ਇਹ ਟਿਕਾਣੇ ਤੇ ਨਹੀਂ ਰਹਿੰਦਾ। ਹਰਿ ਭਜੁ ਪ੍ਰਾਣੀ ਰਸਨ ਰਸਾਇ ॥੩॥ ਹੇ ਫਾਨੀ ਬੰਦੇ ਪਿਆਰ ਸਹਿਤ ਆਪਣੀ ਜੀਭ ਨਾਲ ਰੱਬ ਦੇ ਨਾਮ ਦਾ ਉਚਾਰਣ ਕਰ। ਗੈਵਰ ਹੈਵਰ ਕੰਚਨ ਸੁਤ ਨਾਰੀ ॥ ਹਾਥੀ, ਘੋੜੇ, ਸੋਨਾ, ਪੁਤ੍ਰ ਅਤੇ ਪਤਨੀ ਪ੍ਰਾਪਤ ਕਰਨ ਦੇ, ਬਹੁ ਚਿੰਤਾ ਪਿੜ ਚਾਲੈ ਹਾਰੀ ॥ ਘਨੇਰੇ ਫ਼ਿਕਰ ਅੰਦਰ ਪ੍ਰਾਣੀ ਖੇਡ ਹਾਰ ਦਿੰਦਾ ਹੈ ਤੇ ਟੁਰ ਜਾਂਦਾ ਹੈ। ਜੂਐ ਖੇਲਣੁ ਕਾਚੀ ਸਾਰੀ ॥੪॥ ਸ਼ਤਰੰਜ ਦੀ ਖੇਡ ਅੰਦਰ ਉਸ ਦੀ ਨਰਦ ਪੁੱਗਦੀ ਨਹੀਂ। ਸੰਪਉ ਸੰਚੀ ਭਏ ਵਿਕਾਰ ॥ ਆਦਮੀ ਧਨ ਇਕੱਤ੍ਰ ਕਰਦਾ ਹੈ ਤੇ ਉਸ ਨਾਲ ਬਦੀ ਉਤਪੰਨ ਹੋ ਜਾਂਦੀ ਹੈ, ਹਰਖ ਸੋਕ ਉਭੇ ਦਰਵਾਰਿ ॥ ਅਤੇ ਖੁਸ਼ੀ ਤੇ ਗ਼ਮੀ ਉਸ ਦੇ ਬੂਹੇ ਤੇ ਖੜੇ ਰਹਿੰਦੇ ਹਨ! ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥੫॥ ਹੰਕਾਰ ਦੇ ਵੈਰੀ ਨੂੰ ਦਿਲੋ ਯਾਦ ਕਰਨ ਦੁਆਰਾ ਬੈਕੁੰਠੀ ਅਨੰਦ ਸੁਖੈਨ ਹੀ ਪ੍ਰਾਪਤ ਹੋ ਜਾਂਦਾ ਹੈ। ਨਦਰਿ ਕਰੇ ਤਾ ਮੇਲਿ ਮਿਲਾਏ ॥ ਜਦ ਸੁਆਮੀ ਮਿਹਰ ਦੇ ਘਰ ਬਿਰਾਜਦਾ ਹੈ, ਤਦ ਉਹ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ। ਗੁਣ ਸੰਗ੍ਰਹਿ ਅਉਗਣ ਸਬਦਿ ਜਲਾਏ ॥ ਉਹ ਚੰਗਿਆਈਆਂ ਨੂੰ ਜਮ੍ਹਾਂ ਕਰਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਆਪਣੀਆਂ ਬੁਰਿਆਈਆਂ ਨੂੰ ਸਾੜ ਸੁਟਦਾ ਹੈ, ਗੁਰਮੁਖਿ ਨਾਮੁ ਪਦਾਰਥੁ ਪਾਏ ॥੬॥ ਅਤੇ ਗੁਰਾਂ ਦੇ ਜ਼ਰੀਏ ਨਾਮ ਦੌਲਤ ਨੂੰ ਪਾ ਲੈਂਦਾ ਹੈ। ਬਿਨੁ ਨਾਵੈ ਸਭ ਦੂਖ ਨਿਵਾਸੁ ॥ ਰੱਬ ਦੇ ਨਾਮ ਦੇ ਬਗੈਰ ਸਾਰੇ ਮੁਸੀਬਤ ਅੰਦਰ ਵਸਦੇ ਹਨ। ਮਨਮੁਖ ਮੂੜ ਮਾਇਆ ਚਿਤ ਵਾਸੁ ॥ ਮੋਹਨੀ ਦਾ ਵਸੇਬਾ ਮੂਰਖ ਅਧਰਮੀ ਦੇ ਮਨ ਅੰਦਰ ਹੈ। ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥੭॥ ਪੂਰਬਲੀ-ਲਿਖੀ ਹੋਈ ਕਿਸਮਤ ਦੀ ਬਦੌਲਤ ਇਨਸਾਨ ਗੁਰਾਂ ਪਾਸੋਂ ਬ੍ਰਹਮ-ਵੀਚਾਰ ਪ੍ਰਾਪਤ ਕਰ ਲੈਂਦਾ ਹੈ। ਮਨੁ ਚੰਚਲੁ ਧਾਵਤੁ ਫੁਨਿ ਧਾਵੈ ॥ ਚੁਲਬੁਲ ਮਨੂਆਂ ਅਨਿਸਥਿਰ ਪਦਾਰਥਾਂ ਮਗਰ ਬਾਰੰਬਾਰ ਨੱਸਦਾ ਹੈ। ਸਾਚੇ ਸੂਚੇ ਮੈਲੁ ਨ ਭਾਵੈ ॥ ਸੱਚਾ ਤੇ ਪਵਿੱਤ੍ਰ ਪ੍ਰਭੂ ਮਲੀਣਤਾ ਨੂੰ ਪਸੰਦ ਨਹੀਂ ਕਰਦਾ। ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥੮॥੩॥ ਨਾਨਕ ਪਾਵਨ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਗਉੜੀ ਗੁਆਰੇਰੀ ਮਹਲਾ ੧ ॥ ਗਊੜੀ ਗੁਆਰੇਰੀ ਪਾਤਸ਼ਾਹੀ ਪਹਿਲੀ। ਹਉਮੈ ਕਰਤਿਆ ਨਹ ਸੁਖੁ ਹੋਇ ॥ ਹੰਕਾਰ ਕਰਨ ਨਾਲ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ। ਮਨਮਤਿ ਝੂਠੀ ਸਚਾ ਸੋਇ ॥ ਕੂੜੀ ਹੈ ਮਨੂਏ ਦੀ ਅਕਲ। ਸੱਚਾ ਹੈ ਉਹ ਸੁਆਮੀ। ਸਗਲ ਬਿਗੂਤੇ ਭਾਵੈ ਦੋਇ ॥ ਜੋ ਦਵੈਤ-ਭਾਵ ਨੂੰ ਪਿਆਰ ਕਰਦੇ ਹਨ, ਉਹ ਸਾਰੇ ਤਬਾਹ ਹੋ ਜਾਂਦੇ ਹਨ। ਸੋ ਕਮਾਵੈ ਧੁਰਿ ਲਿਖਿਆ ਹੋਇ ॥੧॥ ਪ੍ਰਾਣੀ ਉਹ ਕੁਛ ਕਰਦਾ ਹੈ ਜੋ ਮੁੱਢ ਤੋਂ ਲਿਖਿਆ ਹੋਇਆ ਹੈ। ਐਸਾ ਜਗੁ ਦੇਖਿਆ ਜੂਆਰੀ ॥ ਮੈਂ ਦੁਨੀਆਂ ਨੂੰ ਐਹੋ ਜੇਹੀ ਜੂਏ ਬਾਜ ਵੇਖਿਆ ਹੈ, ਸਭਿ ਸੁਖ ਮਾਗੈ ਨਾਮੁ ਬਿਸਾਰੀ ॥੧॥ ਰਹਾਉ ॥ ਕਿ ਰੱਬ ਦੇ ਨਾਮ ਨੂੰ ਭੁਲਾ ਕੇ ਸਾਰੇ ਹੀ ਆਰਾਮ ਦੀ ਯਾਚਨਾ ਕਰਦੇ ਹਨ। ਠਹਿਰਾਉ। ਅਦਿਸਟੁ ਦਿਸੈ ਤਾ ਕਹਿਆ ਜਾਇ ॥ ਜੇਕਰ ਅਡਿੱਠ ਪ੍ਰਭੂ ਵੇਖ ਲਿਆ ਜਾਵੇ, ਕੇਵਲ ਤਦ ਹੀ ਉਹ ਬਿਆਨ ਕੀਤਾ ਜਾ ਸਕਦਾ ਹੈ। ਬਿਨੁ ਦੇਖੇ ਕਹਣਾ ਬਿਰਥਾ ਜਾਇ ॥ ਬਗੈਰ ਵੇਖਣ ਦੇ, ਬੇਫਾਇਦਾ ਹੈ ਉਸ ਦਾ ਵਰਨਣ। ਗੁਰਮੁਖਿ ਦੀਸੈ ਸਹਜਿ ਸੁਭਾਇ ॥ ਗੁਰਾਂ ਦੇ ਰਾਹੀਂ ਸਾਹਿਬ ਸੁਖੈਨ ਹੀ ਦਿਸ ਪੈਂਦਾ ਹੈ। ਸੇਵਾ ਸੁਰਤਿ ਏਕ ਲਿਵ ਲਾਇ ॥੨॥ ਆਪਣੀ ਬਿਰਤੀ ਇਕ ਸਾਈਂ ਦੀ ਟਹਿਲ ਅਤੇ ਪ੍ਰੀਤ ਨਾਲ ਜੋੜ। ਸੁਖੁ ਮਾਂਗਤ ਦੁਖੁ ਆਗਲ ਹੋਇ ॥ ਆਰਾਮ ਮੰਗਣ ਦੁਆਰਾ ਮਨੁੱਖ ਨੂੰ ਬੜੀ ਬੇਆਰਾਮੀ ਮਿਲਦੀ ਹੈ। ਸਗਲ ਵਿਕਾਰੀ ਹਾਰੁ ਪਰੋਇ ॥ ਸਾਰੇ ਪ੍ਰਾਣੀ ਪਾਪਾਂ ਦੀ ਫੂਲਮਾਲਾ ਗੁੰਥਨ ਕਰਦੇ ਹਨ। ਏਕ ਬਿਨਾ ਝੂਠੇ ਮੁਕਤਿ ਨ ਹੋਇ ॥ ਹੇ ਕੂੜੇ ਬੰਦੇ! ਇਕ ਸਾਈਂ ਦੇ ਬਗੈਰ ਛੁਟਕਾਰਾ ਨਹੀਂ। ਕਰਿ ਕਰਿ ਕਰਤਾ ਦੇਖੈ ਸੋਇ ॥੩॥ ਉਹ ਰਚਣਹਾਰ ਆਪਣੀ ਰਚੀ ਹੋਈ ਰਚਨਾ ਨੂੰ ਵੇਖਦਾ ਹੈ। ਤ੍ਰਿਸਨਾ ਅਗਨਿ ਸਬਦਿ ਬੁਝਾਏ ॥ ਰੱਬ ਦਾ ਨਾਮ ਖ਼ਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ। ਦੂਜਾ ਭਰਮੁ ਸਹਜਿ ਸੁਭਾਏ ॥ ਤਦ ਦਵੈਤ-ਭਾਵ ਤੇ ਸੰਦੇਹ, ਸੁਭਾਵਕ ਹੀ ਮੁੱਕ ਜਾਂਦੇ ਹਨ। ਗੁਰਮਤੀ ਨਾਮੁ ਰਿਦੈ ਵਸਾਏ ॥ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕ ਜਾਂਦਾ ਹੈ। ਸਾਚੀ ਬਾਣੀ ਹਰਿ ਗੁਣ ਗਾਏ ॥੪॥ ਸੱਚੀ ਗੁਰਬਾਣੀ ਰਾਹੀਂ ਜੀਵ ਹਰੀ ਦਾ ਜੱਸ ਗਾਇਨ ਕਰਦਾ ਹੈ। ਤਨ ਮਹਿ ਸਾਚੋ ਗੁਰਮੁਖਿ ਭਾਉ ॥ ਸੱਚਾ ਸੁਆਮੀ ਉਸ ਦੀ ਦੇਹਿ ਅੰਦਰ ਵਸਦਾ ਹੈ, ਜੋ ਗੁਰਾਂ ਦੇ ਰਾਹੀਂ, ਉਸ ਲਈ ਪ੍ਰੀਤ ਧਾਰਨ ਕਰਦਾ ਹੈ। ਨਾਮ ਬਿਨਾ ਨਾਹੀ ਨਿਜ ਠਾਉ ॥ ਨਾਮ ਦੇ ਬਗੈਰ, ਆਦਮੀ ਆਪਣੇ ਨਿੱਜ ਦੇ ਅਸਥਾਨ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰੇਮ ਪਰਾਇਣ ਪ੍ਰੀਤਮ ਰਾਉ ॥ ਪਿਆਰਾ ਪਾਤਸ਼ਾਹ ਪਿਆਰ ਦੇ ਸਮਰਪਣ ਹੋਇਆ ਹੋਇਆ ਹੈ। ਨਦਰਿ ਕਰੇ ਤਾ ਬੂਝੈ ਨਾਉ ॥੫॥ ਜੇਕਰ ਸੁਆਮੀ ਮਿਹਰ ਧਾਰੇ ਤਦ ਆਦਮੀ ਉਸ ਦੇ ਨਾਮ ਨੂੰ ਸਮਝਦਾ ਹੈ। ਮਾਇਆ ਮੋਹੁ ਸਰਬ ਜੰਜਾਲਾ ॥ ਸੰਸਾਰੀ ਪਦਾਰਥਾਂ ਦੀ ਪ੍ਰੀਤ ਸਮੂਹ ਬੰਧਨ ਹੀ ਹੈ। ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥ ਅਧਰਮੀ ਮਲੀਨ ਨਿੰਦਤ ਅਤੇ ਭਿਆਨਕ ਹੈ। ਸਤਿਗੁਰੁ ਸੇਵੇ ਚੂਕੈ ਜੰਜਾਲਾ ॥ ਸੱਚੇ ਗੁਰਾਂ ਦੀ ਘਾਲ ਦੁਆਰਾ ਪੁਆੜਾ ਮੁਕ ਜਾਂਦਾ ਹੈ। ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥੬॥ ਨਾਮ ਅਬਿ-ਹਿਯਾਤ ਦੁਆਰਾ, ਇਨਸਾਨ ਸਦੀਵ ਹੀ ਆਰਾਮ ਨਾਲ (ਅੰਦਰ) ਰਹਿੰਦਾ ਹੈ। ਗੁਰਮੁਖਿ ਬੂਝੈ ਏਕ ਲਿਵ ਲਾਏ ॥ ਗੁਰਾਂ ਦੇ ਰਾਹੀਂ ਪ੍ਰਾਣੀ ਇਕ ਸਾਹਿਬ ਨੂੰ ਸਮਝਦਾ ਅਤੇ ਉਸ ਨਾਲ ਪ੍ਰੀਤ ਪਾਉਂਦਾ ਹੈ। ਨਿਜ ਘਰਿ ਵਾਸੈ ਸਾਚਿ ਸਮਾਏ ॥ ਉਹ ਆਪਣੇ ਨਿੱਜ ਦੇ ਗ੍ਰਹਿ ਵਿੱਚ ਰਹਿੰਦਾ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਜੰਮਣੁ ਮਰਣਾ ਠਾਕਿ ਰਹਾਏ ॥ ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦੇ ਹਨ। ਪੂਰੇ ਗੁਰ ਤੇ ਇਹ ਮਤਿ ਪਾਏ ॥੭॥ ਪੂਰਨ ਗੁਰਾਂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ। ਕਥਨੀ ਕਥਉ ਨ ਆਵੈ ਓਰੁ ॥ ਵਾਰਤਾਵਾਂ ਵਰਨਣ ਕਰਨ ਨਾਲ, ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ। copyright GurbaniShare.com all right reserved. Email:- |