ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥
ਇਨਸਾਨ ਵੇਦ, ਪੁਰਾਣ ਅਤੇ ਪਵਿੱਤ੍ਰ ਪੁਰਸ਼ਾਂ ਦੀ ਜੀਵਨ ਰਹੁ-ਰੀਤੀ ਨੂੰ ਸੁਣਦਾ ਹੈ, ਫਿਰ ਭੀ ਉਹ ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕਰਦਾ। ਠਹਿਰਾਉ। ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥ ਸ਼ਕਲ ਨਾਲ ਹੱਥ ਲਗਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰ ਕੇ, ਉਹ ਜਿੰਦਗੀ ਨੂੰ ਵਿਅਰਥ ਬਿਤਾਈ ਜਾਂਦਾ ਹੈ। ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥ ਧਨ-ਦੌਲਤ ਦੀ ਪ੍ਰੀਤ ਪਰਮ ਦੁਖਦਾਈ ਜੰਗਲ ਹੈ, ਤਾਂ ਭੀ ਬੰਦਾ ਉਸ ਨਾਲ ਪਿਆਰ ਪੈਦਾ ਕਰਦਾ ਹੈ। ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥ ਅੰਦਰ ਤੇ ਬਾਹਰ ਮਾਲਕ, ਸਦੀਵ ਹੀ ਜੀਵ ਦੇ ਨਾਲ ਹੈ। ਉਸ ਨਾਲ ਉਹ ਮੁਹੱਬਤ ਨਹੀਂ ਗੰਢਦਾ। ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥ ਨਾਨਕ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਸ ਦੇ ਦਿਲ ਅੰਦਰ ਸਰਬ-ਵਿਆਪਕ ਸੁਆਮੀ ਰਮਿਆ ਹੋਇਆ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਸਾਧੋ ਰਾਮ ਸਰਨਿ ਬਿਸਰਾਮਾ ॥ ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ। ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। ਠਹਿਰਾਉ। ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ ਲਾਲਚ, ਸੰਸਾਰੀ ਲਗਨ, ਧਨ ਦੌਲਤ, ਅਪਣੱਤ, ਬਦੀਆਂ ਦੀ ਚਾਕਰੀ, ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ ਅਤੇ ਫਿਰ ਖੁਸ਼ੀ ਤੇ ਗਮੀ ਜਿਸ ਨੂੰ ਨਹੀਂ ਛੋਹੰਦੀ, ਉਹ ਪੁਰਸ਼ ਪ੍ਰਕਾਸ਼ਵਾਨ-ਪ੍ਰਭੂ ਦਾ ਸਰੂਪ ਹੈ। ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ ਬਹਿਸ਼ਤ ਤੇ ਦੋਜ਼ਕ, ਸੁਧਾਰਸ ਤੇ ਜ਼ਹਿਰ ਅਤੇ ਸੋਨਾ ਤੇ ਪੈਸਾ ਇਹ ਸਾਰੇ ਉਸ ਨੂੰ ਇਕ ਸਮਾਨ ਹਨ। ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ ਜਿਸ ਨੂੰ ਉਪਮਾ ਤੇ ਨਿੰਦਿਆ, ਲਾਲਚ ਤੇ ਸੰਤੁਸ਼ਟਤਾ, ਲਗਨ ਤੇ ਅਲੇਪਤਾ ਇਕੋ ਜੇਹੀਆਂ ਹਨ, ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ ਅਤੇ ਜਿਸ ਨੂੰ ਇਹ ਪੀੜ ਤੇ ਪਰਸੰਨਤਾ ਬੰਨ੍ਹਦੀਆਂ ਨਹੀਂ, ਉਸ ਨੂੰ ਤੂੰ ਬ੍ਰਹਿਮ ਬੇਤਾ ਕਰ ਕੇ ਸਮਝ ਲੈ। ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ ਨਾਨਕ ਤੂੰ ਉਸ ਨੂੰ ਮੁਕਤ ਹੋਇਆ ਖਿਆਲ ਕਰ, ਜਿਹੜਾ ਜੀਵ ਇਸ ਪਰਕਾਰ ਦਾ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਮਨ ਰੇ ਕਹਾ ਭਇਓ ਤੈ ਬਉਰਾ ॥ ਹੇ ਇਨਸਾਨਾਂ ਤੂੰ ਝੱਲਾ ਕਿਉਂ ਹੋ ਗਿਆ ਹੈਂ? ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥ ਤੂੰ ਨਹੀਂ ਸਮਝਦਾ ਕਿ ਦਿਨ ਰਾਤ ਤੇਰੀ ਆਰਬਲਾ ਘਟਦੀ ਜਾ ਰਹੀ ਹੈ। ਲਾਲਚ ਦੇ ਨਾਲ ਤੂੰ ਤੁੱਛ ਹੋ ਗਿਆ ਹੈਂ। ਠਹਿਰਾਉ। ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥ ਉਹ ਦੇਹਿ ਅਤੇ ਸੁਹਣਾ ਘਰ ਤੇ ਘਰਵਾਲੀ ਜਿਨ੍ਹਾਂ ਨੂੰ ਤੂੰ ਆਪਣੇ ਨਿਜ ਦੇ ਕਰ ਕੇ ਜਾਣਦਾ ਹੈ, ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥ ਇਨ੍ਹਾਂ ਵਿੱਚ ਤੇਰਾ ਕੁਝ ਭੀ ਨਹੀਂ। ਵੇਖ ਅਤੇ ਗਹੁ ਨਾਲ ਸੋਚ ਸਮਝ। ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥ ਤੂੰ ਆਪਣਾ ਕੀਮਤੀ ਮਨੁੱਖੀ-ਜੀਵਨ ਗੁਆ ਲਿਆ ਹੈ, ਸ੍ਰਿਸ਼ਟੀ ਦੇ ਸੁਆਮੀ ਦਾ ਮਾਰਗ ਨਹੀਂ ਸਿੰਞਾਣਿਆ। ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥ ਇਕ ਮੁਹਤ ਭਰ ਲਈ ਭੀ ਤੂੰ ਸੁਆਮੀ ਦੇ ਚਰਨਾਂ ਨਾਲ (ਅੰਦਰ) ਨਹੀਂ ਸਮਾਇਆ। ਤੇਰੀ ਉਮਰ ਬੇਫਾਇਦਾ ਹੀ ਬੀਤ ਗਈ ਹੈ। ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ ਗੁਰੂ ਜੀ ਆਖਦੇ ਹਨ, ਉਹੀ ਇਨਸਾਨ ਅਨੰਦ-ਪ੍ਰਸੰਨ ਹੈ, ਜੋ ਪ੍ਰਭੂ ਦਾ ਨਾਮ ਅਤੇ ਜੱਸ ਗਾਇਨ ਕਰਦਾ ਹੈ। ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥ ਹੋਰ ਸਾਰੇ ਇਨਸਾਨ ਮੋਹਨੀ ਨੇ ਲੱਟੂ ਬਣਾਏ ਹੋਏ ਹਨ। ਉਹ ਡਰ-ਰਹਿਤ ਮਰਤਬੇ ਨੂੰ ਪ੍ਰਾਪਤ ਨਹੀਂ ਹੁੰਦੇ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਨਰ ਅਚੇਤ ਪਾਪ ਤੇ ਡਰੁ ਰੇ ॥ ਹੇ ਬੇਖ਼ਬਰ ਬੰਦੇ! ਤੂੰ ਗੁਨਾਹ ਤੋਂ ਭੈ ਕਰ। ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਜੋ ਗਰੀਬਾਂ ਦੇ ਉਤੇ ਮਇਆਵਾਨ ਅਤੇ ਸਮੂਹ ਡਰ ਨਾਸ ਕਰਨ ਵਾਲਾ ਹੈ, ਤੂੰ ਉਸ ਦੀ ਸ਼ਰਣਾਗਤ ਸੰਭਾਲ। ਠਹਿਰਾਉ। ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਆਪਣੇ ਅੰਤਹਕਰਨ ਅੰਦਰ ਤੂੰ ਉਸ ਦੇ ਨਾਮ ਨੂੰ ਟਿਕਾ, ਜਿਸ ਦੀ ਉਪਮਾ ਵੇਦ ਤੇ ਪੁਰਾਣ ਗਾਇਨ ਕਰਦੇ ਹਨ। ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਪਵਿੱਤਰ ਹੈ ਨਾਮ ਵਾਹਿਗੁਰੂ ਦਾ ਜਹਾਨ ਅੰਦਰ। ਇਸ ਨੂੰ ਉਚਾਰਨ ਅਤੇ ਆਰਾਧਨ ਕਰਨ ਦੁਆਰਾ ਤੂੰ ਆਪਣੇ ਸਾਰੇ ਪਾਪ ਧੋਸੁਟੇਗਾ। ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਹੇ ਬੰਦੇ! ਮਨੁੱਖੀ ਸਰੀਰ, ਮੁੜ ਤੈਨੂੰ ਹੱਥ ਨਹੀਂ ਆਉਣਾ। ਆਪਣੀ ਕਲਿਆਣ ਵਾਸਤੇ ਕੁਝ ਉਪਰਾਲਾ ਕਰ। ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਰਹਿਮਤ ਦੇ ਪੁੰਜ ਦੀ ਉਸਤਤੀ ਗਾਇਨ ਕਰ ਅਤੇ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ। ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ ਰਾਗ ਗਊੜੀ ਅਸ਼ਟਪਦੀਆਂ।ਪਾਤਸ਼ਾਹੀ ਪਹਿਲੀ ਗਊੜੀ ਗੁਆਰੇਰੀ। ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥ (ਨੌਂ) ਖ਼ਜ਼ਾਨੇ ਅਤੇ (ਅਠਾਰਾਂ) ਕਰਾਮਾਤਾਂ ਪਵਿੱਤ੍ਰ ਨਾਮ ਦੇ ਸਿਮਰਨ ਵਿੱਚ ਹਨ। ਪੂਰਨ ਪੂਰਿ ਰਹਿਆ ਬਿਖੁ ਮਾਰਿ ॥ ਮਾਇਆ ਦੀ ਜ਼ਹਿਰ ਨੂੰ ਨਾਸ ਕਰ ਕੇ ਇਨਸਾਨ ਪੂਰੇ ਪੁਰਸ਼ ਨੂੰ ਸਰਬ-ਥਾਈ ਵਿਆਪਕ ਵੇਖਦਾ ਹੈ। ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥ ਪਾਵਨ ਪ੍ਰਭੂ ਅੰਦਰ ਵਸਣ ਦੁਆਰਾ ਮੈਂ ਤਿੰਨਾਂ ਗੁਣਾਂ ਤੋਂ ਖਲਾਸੀ ਪਾ ਗਿਆ ਹਾਂ। copyright GurbaniShare.com all right reserved. Email:- |