ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਰਾਗੁ ਗਉੜੀ ਮਹਲਾ ੯ ॥ ਰਾਗ ਗਊੜੀ ਪਾਤਸ਼ਾਹੀ ਨੌਵੀਂ। ਸਾਧੋ ਮਨ ਕਾ ਮਾਨੁ ਤਿਆਗਉ ॥ ਹੈ ਸੰਤੋ! ਆਪਣੇ ਮਾਨਸਕ ਹੰਕਾਰ ਨੂੰ ਛੱਡ ਦਿਓ। ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ ਮਿਥਨ ਹੁਲਾਸ, ਗੁੱਸੇ ਅਤੇ ਮੰਦੇ ਪੁਰਸ਼ਾਂ ਦੇ ਮੇਲ-ਮਿਲਾਪ, ਉਨ੍ਹਾਂ ਤੋਂ ਤੂੰ ਦਿਨ ਰੈਣ ਦੂਰ ਭੱਜ ਜਾ। ਠਹਿਰਾਉ। ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਜੋ ਕੋਈ ਦੋਨਾਂ ਹੀ ਖੁਸ਼ੀ ਤੇ ਗਮੀ ਅਤੇ ਇੱਜ਼ਤ ਤੇ ਬੇਇਜ਼ਤ ਨੂੰ ਇਕ ਸਮਾਨ ਕਰ ਕੇ ਸਮਝਦਾ ਹੈ, ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ ਤੇ ਜੋ ਅਨੰਦ ਅਤੇ ਅਫਸੋਸ ਤੋਂ ਅਟੰਕ ਰਹਿੰਦਾ ਹੈ, ਉਹ ਸੰਸਾਰ ਅੰਦਰ ਅਸਲ ਵਸਤੂ ਨੂੰ ਅਨੁਭਵ ਕਰ ਲੈਂਦਾ ਹੈ। ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਬੰਦੇ ਨੂੰ ਕਿਸੇ ਦੀ ਉਪਮਾ ਤੇ ਬਦਖੋਹੀ ਕਰਨੀ ਦੋਨੋ ਹੀ ਛੱਡਣੇ ਯੋਗ ਹਨ ਅਤੇ ਉਸ ਨੂੰ ਮੁਕਤੀ ਦੇ ਦਰਜੇ ਨੂੰ ਭਾਲਣਾ ਉਚਿੱਤ ਹੈ। ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥ ਹੈ ਨਫ਼ਰ ਨਾਨਕ! ਇਹ ਖੇਡ ਔਖੀ ਹੈ। ਕੋਈ ਵਿਰਲਾ ਹੀ ਗੁਰਾਂ ਦੇ ਰਾਹੀਂ ਇਸ ਨੂੰ ਜਾਣਦਾ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਸਾਧੋ ਰਚਨਾ ਰਾਮ ਬਨਾਈ ॥ ਹੇ ਭਲਿਓ ਲੋਕੋ! ਵਿਆਪਕ ਵਾਹਿਗੁਰੂ ਨੇ ਦੁਨੀਆਂ ਸਾਜੀ ਹੈ। ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ ਇਕ ਮਰ ਜਾਂਦਾ ਹੈ ਅਤੇ ਇਕ ਆਪਣੇ ਆਪ ਨੂੰ ਸਦੀਵ-ਸਥਿਰ ਸਮਝਦਾ ਹੈ। ਇਹ ਇਕ ਅਚੰਭਾ ਹੈ, ਜਿਹੜਾ ਜਾਣਿਆ ਨਹੀਂ ਜਾ ਸਕਦਾ। ਠਹਿਰਾਓ। ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ ਜੀਵ ਕਾਮ ਚੇਸ਼ਟਾ, ਗੁੱਸੇ ਅਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੈ ਅਤੇ ਉਹ ਵਾਹਿਗੁਰੂ ਦੀ ਵਿਅਕਤੀ ਨੂੰ ਭੁੱਲ ਗਿਆ ਹੈ। ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ ਦੋਹਿ ਨੂੰ ਜੋ ਰਾਤ੍ਰੀ ਦੇ ਸੁਪਨੇ ਦੀ ਤਰ੍ਹਾਂ ਕੁੜੀ ਹੈ, ਆਦਮੀ ਸੱਚੀ ਕਰ ਕੇ ਸਮਝਦਾ ਹੈ। ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ। ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ ਜੀਵ ਵਾਹਿਗੁਰੂ ਦੀ ਮਹਿਮਾ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ। ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥ ਦਿਨ ਰੈਣ ਉਹ ਧਨ-ਦੌਲਤ ਅੰਦਰ ਖਚਤ ਰਹਿੰਦਾ ਹੈ। ਦਸੋ, ਉਹ ਕਿਸ ਤਰ੍ਹਾਂ ਰਬ ਦੀ ਕੀਰਤੀ ਗਾਇਨ ਕਰ ਸਕਦਾ ਹੈ। ਠਹਿਰਾਉ। ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਬੱਚਿਆਂ, ਮਿੱਤ੍ਰਾਂ, ਦੁਨੀਆਂਦਾਰੀ ਅਤੇ ਅਪਣੱਤ ਨਾਲ ਬੰਨ੍ਹ ਲੈਂਦਾ ਹੈ। ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥ ਹਰਨ ਤੇ ਛਲਾਵੇ ਦੀ ਤਰ੍ਹਾਂ ਇਹ ਸੰਸਾਰ ਕੂੜਾ ਹੈ। ਫਿਰ ਭੀ ਉਸ ਨੂੰ ਤੱਕ ਕੇ ਪ੍ਰਾਣੀ ਇਸ ਪਿਛੇ ਭੱਜਦਾ ਹੈ। ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ। ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥ ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਸਾਧੋ ਇਹੁ ਮਨੁ ਗਹਿਓ ਨ ਜਾਈ ॥ ਹੇ ਸੰਤੋ! ਇਹ ਮਨੂਆਂ ਰੋਕਿਆ ਨਹੀਂ ਜਾ ਸਕਦਾ। ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ ਚੁਲ ਬੁਲਾ ਲਾਲਚ ਇਸ ਦੇ ਨਾਲ ਰਹਿੰਦਾ ਹੈ। ਇਸ ਲਈ ਇਹ ਅਸਥਿਰ ਨਹੀਂ ਰਹਿੰਦਾ। ਠਹਿਰਾਉ। ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ ਤੁੰਦ ਰੋਹ ਦਿਲ ਦੇ ਵਿੱਚ ਹੈ, ਜਿਹੜਾ ਸਾਰੀ ਹੋਸ਼ ਨੂੰ ਭੁਲਾ ਦਿੰਦਾ ਹੈ। ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ ਇਸ ਗੁੱਸੇ ਨੇ ਸਾਰਿਆਂ ਦਾ ਬ੍ਰਹਿਮ ਬੋਧ ਦਾ ਹੀਰਾ ਖੋਹ ਖਿੰਜ ਲਿਆ ਹੈ। ਇਸ ਦੇ ਅੱਗੇ ਕਿਸੇ ਦੀ ਭੀ ਪੇਸ਼ ਨਹੀਂ ਜਾਂਦੀ। ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ ਯੋਗੀ ਸਮੂਹ ਉਪਰਾਲੇ ਕਰਦੇ ਹੋਏ ਹਾਰ ਗਏ ਹਨ। ਗੁਣਵਾਣ ਰੱਬ ਦੀਆਂ ਸਿਫਤਾ ਗਾਇਨ ਕਰਦੇ ਹੋਏ ਹੰਭ ਹੁੱਟ ਗਏ ਹਨ। ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥ ਜਦ ਵਾਹਿਗੁਰੂ ਮਇਆਵਾਨ ਹੋ ਜਾਂਦਾ ਹੈ, ਹੇ ਗੋਲੇ ਨਾਨਕ! ਤਦ ਹਰ ਤਰੀਕਾ ਕਾਮਯਾਬ ਹੋ ਜਾਂਦਾ ਹੈ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਸਾਧੋ ਗੋਬਿੰਦ ਕੇ ਗੁਨ ਗਾਵਉ ॥ ਹੇ ਸੰਤੋ! ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰੋ। ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ ਤੁਹਾਨੂੰ ਅਣਮੁੱਲਾ ਮਨੁੱਖਾ ਜੀਵਨ ਮਿਲਿਆ ਹੈ। ਇਸ ਨੂੰ ਵਿਅਰਥ ਕਿਉਂ ਗਵਾਉਂਦੇ ਹੋ? ਠਹਿਰਾਉ। ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥ ਵਾਹਿਗੁਰੂ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ, ਅਤੇ ਮਸਕੀਨਾਂ ਦਾ ਸਨਬੰਧੀ ਹੈ। ਤੁਸੀਂ ਉਸਦੀ ਛਤ੍ਰਛਾਇਆ ਹੇਠ ਆਓ! ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥ ਕਾਹਦੇ ਲਈ ਤੁਸੀਂ ਉਸਨੂੰ ਭੁਲਾਉਂਦੇ ਹੋ, ਜਿਸ ਦਾ ਚਿੰਤਨ ਕਰਨ ਦੁਆਰਾ ਹਾਥੀ ਦਾ ਡਰ ਦੂਰ ਹੋ ਗਿਆ ਸੀ? ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ ਹੰਕਾਰ, ਸੰਸਾਰੀ ਮਮਤਾ ਅਤੇ ਦੁਨਿਆਵੀ ਪਦਾਰਥਾ ਨੂੰ ਛੱਡ ਦਿਉ ਤੇ ਤਦ, ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜੋ। ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ ਗੁਰੂ ਜੀ ਆਖਦੇ ਹਨ, ਇਹ ਹੈ ਕਲਿਆਣ ਦਾ ਰਸਤਾ। ਤੁਸੀਂ ਗੁਰੂ ਕੇ ਸਿੱਖ ਬਣ ਕੇ ਇਸ ਨੂੰ ਪ੍ਰਾਪਤ ਹੋਵੋ। ਗਉੜੀ ਮਹਲਾ ੯ ॥ ਗਊੜੀ ਪਾਤਸ਼ਾਹੀ ਨੌਵੀਂ। ਕੋਊ ਮਾਈ ਭੂਲਿਓ ਮਨੁ ਸਮਝਾਵੈ ॥ ਹੈ ਮਾਤਾ! ਕੋਈ ਆਪਣੀ ਕੁਰਾਹੇ ਪਏ ਮਨੂਏ ਨੂੰ ਰਾਹੇ ਪਾਵੋ! copyright GurbaniShare.com all right reserved. Email:- |