Page 1284

ਮਃ ੩ ॥
ਤੀਜੀ ਪਾਤਿਸ਼ਾਹੀ।

ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ ॥
ਪਪੀਹਾ ਪ੍ਰਾਰਥਨਾ ਕਰਦਾ ਹੈ, "ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੈਨੂੰ ਰੂਹਾਨੀ ਜਿੰਦਗੀ ਦੀ ਦਾਤ ਬਖਸ਼।

ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥
ਤੇਰੇ ਨਾਮ ਦੇ ਪਾਣੀ ਦੇ ਬਗੈਰ, ਮੇਰੀ ਤਰੇਹ ਨਹੀਂ ਬੁਝਦੀ ਅਤੇ ਮੇਰੀ ਜਿੰਦਗੀ ਮੁਕ ਜਾਂਦੀ ਹੈ।

ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥
ਤੂੰ ਹੇ ਪ੍ਰਸੰਨਤਾ ਪਰਦਾਨ ਕਰਨਹਾਰ ਅਨੰਤ ਸਾਈਂ ਨੇਕੀਆਂ ਦਾ ਖਜਾਨਾ ਦੇਣਹਾਰ ਹੈ।

ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥
ਨਾਨਕ ਕੀਰਤੀਮਾਨ ਪ੍ਰਭੂ ਪਵਿੱਤਰ ਪੁਰਸ਼ ਨੂੰ ਮੁਆਫ ਕਰ ਦਿੰਦਾ ਹੈ ਅਤੇ ਅਖੀਰ ਦੇ ਵੇਲੇ ਉਸ ਦਾ ਮਿਤ੍ਰ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥
ਖੁਦ ਸੰਸਾਰ ਨੂੰ ਰਚ ਕੇ ਸੁਆਮੀ ਪ੍ਰਾਣੀਆਂ ਦੀਆਂ ਨੇਕੀਆਂ ਅਤੇ ਬਦੀਆਂ ਵਲ ਧਿਆਨ ਦਿੰਦਾ ਹੈ।

ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥
ਜੋ ਕੋਈ ਭੀ ਨਾਮ ਨਾਲ ਪ੍ਰੇਮ ਨਹੀਂ ਕਰਦਾ, ਉਹ ਤਿੰਨਾਂ ਲੱਛਣਾ ਵਾਲੇ ਸੰਸਾਰ ਦੇ ਅਲਸੇਟਿਆਂ ਵਿੱਚ ਪੂਰੀ ਤਰ੍ਹਾਂ ਫਸ ਜਾਂਦਾ ਹੈ।

ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ ॥
ਨੇਕੀ ਨੂੰ ਤਿਆਗ ਜੋ ਪਾਪ ਕਰਦੇ ਹਨ, ਉਹ ਪ੍ਰਭੂ ਦੇ ਦਰਬਾਰ ਅੰਦਰ ਅਵਾਜਾਰ ਹੁੰਦੇ ਹਨ।

ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ ॥
ਉਹ ਆਪਣਾ ਜੀਵਨ ਜੂਲੇ (ਜੂਏ) ਵਿੱਚ ਗੁਆ ਲੈਂਦੇ ਹਨ। ਉਹ ਕਾਹਦੇ ਲਈ ਜਗਤ ਵਿੱਚ ਆਏ ਸਨ?

ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ ॥
ਉਹ ਸੱਚੇ ਨਾਮ ਦੇ ਰਾਹੀਂ ਆਪਣੇ ਮਨੂਏ ਨੂੰ ਕਾਬੂ ਕਰ ਲੈਂਦੇ ਹਨ ਅਤੇ ਦਿਨ ਤੇ ਰੈਣ ਪ੍ਰਭੂ ਦੇ ਨਾਮ ਨਾਲ ਪ੍ਰੇਮ ਕਰਦੇ ਹਨ,

ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ ॥
ਜਿਹੜੇ ਪੁਰਸ਼ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਅਮੀ ਨੂੰ ਆਪਣੇ ਅੰਤਰ-ਆਤਮੇ ਟਿਕਾ ਲੈਂਦੇ ਹਨ।

ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ ॥
ਤੂੰ ਹੇ ਸੁਆਮੀ। ਨੇਕੀਆਂ ਦਾ ਦਾਤਾਰ ਅਤੇ ਖਜਾਨਾ ਹੈ, ਅਤੇ ਮੈਂ ਨਿਰਾਪੁਰਾ ਪਾਪੀ ਹੀ ਹਾਂ।

ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥
ਕੇਵਲ ਉਹ ਹੀ ਤੈਨੂੰ ਪਰਾਪਤ ਹੁੰਦਾ ਹੈ, ਹੈ ਸਾਈਂ! ਜਿਸ ਨੂੰ ਤੂੰ ਮੁਆਫ ਕਰ ਦਿੰਦਾ ਹੈ ਤੇ ਕੇਵਲ ਉਹ ਹੀ ਗੁਰਾਂ ਦੀ ਬਾਣੀ ਨੂੰ ਵੀਚਾਰਦਾ ਹੈ।

ਸਲੋਕ ਮਃ ੫ ॥
ਸਲੋਕ ਪੰਜਵੀਂ ਪਾਤਿਸ਼ਾਹੀ।

ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹ੍ਹਾ ਵਿਸਰੈ ਨਾਉ ॥
ਮਾਇਆ ਦੇ ਪੁਜਾਰੀਆਂ ਜੋ ਪ੍ਰਭੂ ਦੇ ਨਾਮ ਨੂੰਭੁਲਾਉਂਦੇ ਹਨ, ਦੀ ਜੀਵਲ ਰਾਤ੍ਰੀ ਆਰਾਮ ਅੰਦਰ ਨਹੀਂ ਬੀਤਦੀ।

ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥੧॥
ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਹੇ ਨਾਨਕ ਸੁਖਦਾਈ ਹੋ ਜਾਂਦੇ ਹਨ ਰਾਤ੍ਰੀਆਂ ਅਤੇ ਦਿਹਾੜੇ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਰਤਨ ਜਵੇਹਰ ਮਾਣਕਾ ਹਭੇ ਮਣੀ ਮਥੰਨਿ ॥
ਸਮੂਹ ਨਾਲ ਜਵਾਹਰਾਂ ਮੋਤੀਆਂ ਅਤੇ ਹੀਰਿਆਂ ਦੀ ਪਰਾਪਤੀ ਜੀਵ ਦੇ ਮਥੇ ਉਤੇ ਲਿਖੀ ਹੋਈ ਹੈ।

ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥੨॥
ਨਾਨਕ ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਸੱਚੇ ਦਰਬਾਰ ਅੰਦਰ ਸੁੰਦਰ ਜਾਪਦੇ ਹਨ।

ਪਉੜੀ ॥
ਪਉੜੀ।

ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥
ਸੱਚੇ ਸਤਿਗੁਰਾਂ ਦੀ ਘਾਲ ਕਮਾਉਣ ਦੁਆਰਾ, ਮੈਂ ਸੱਚੇ ਸਾਈਂ ਦਾ ਸਿਮਰਨ ਕੀਤਾ ਹੈ।

ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥
ਸੱਚੇ ਗੁਰਾਂ ਮੂਹਰੇ ਟਹਿਲ ਕਮਾਈ ਹੋਈ, ਅਖੀਰ ਨੂੰ ਜੀਵ ਦੇ ਕੰਮ ਆਉਂਦੀ ਹੈ।

ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥
ਮੌਤ ਦਾ ਦੂਤ ਉਸ ਨੂੰ ਛੋਹ ਨਹੀਂ ਸਕਦਾ ਜਿਸ ਦੀ ਰੱਖਿਆ ਸੱਚਾ ਸੁਆਮੀ ਕਰਦਾ ਹੈ।

ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥
ਗੁਰਾਂ ਦੇ ਉਪਦੇਸ਼ ਦੀ ਜੋਤ ਨੂੰ ਜਗਾ ਕੇ, ਮੈਂ ਆਪਣੇ ਮਨ ਨੂੰ ਰੋਸ਼ਨ ਕਰ ਲਿਆ ਹੈ।

ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥
ਕੂੜੇ ਹਨ ਮਨਮਤੀਏ, ਪ੍ਰਭੂ ਦੇ ਨਾਮ ਦੇ ਬਗੈਰ। ਉਹ ਭੂਤਨਿਆਂ ਦੀ ਮਾਨੰਦ ਭਟਕਦੇ ਫਿਰਦੇ ਹਨ ਹਨ।

ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
ਉਹ ਇਨਸਾਨ ਦੀ ਖਲ ਅੰਦਰ ਵਲ੍ਹੇਟੇ ਹੋਏ ਡੰਗਰ ਹਨ ਅਤੇ ਅੰਦਰਵਾਰੇ ਕਾਲੇ ਸਿਆਹ ਹਨ।

ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥
ਸੱਚਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ ਅਤੇ ਸੱਚੇ ਨਾਮ ਦੇ ਰਾਹੀਂ, ਉਹ ਵੇਖਿਆ ਜਾਂਦਾ ਹੈ।

ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥
ਨਾਨਕ ਨਾਮ ਖੁਸ਼ੀ ਦਾ ਖ਼ਜ਼ਾਨਾ ਹੈ ਅਤੇ ਪੂਰਨ ਗੁਰਾਂ ਨੇ ਮੈਨੂੰ ਇਹ ਵਿਖਾਲ ਦਿੱਤਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬਾਬੀਹੈ ਹੁਕਮੁ ਪਛਾਣਿਆ ਗੁਰ ਕੈ ਸਹਜਿ ਸੁਭਾਇ ॥
ਗੁਰਾਂ ਦੇ ਰਾਹੀਂ, ਚਾਤ੍ਰਿਕ ਪ੍ਰਭੂ ਦੀ ਰਜ਼ਾ ਨੂੰ ਸੁਤੇਸਿਧ ਹੀ ਅਨੁਭਵ ਕਰ ਸਕਦਾ ਹੈ।

ਮੇਘੁ ਵਰਸੈ ਦਇਆ ਕਰਿ ਗੂੜੀ ਛਹਬਰ ਲਾਇ ॥
ਮਿਹਰ ਧਾਰ ਕੇ ਬੱਦਲ ਬਹੁਤ ਹੀ ਮੁਸਲਾਧਾਰ ਬਰਸਦਾ ਹੈ।

ਬਾਬੀਹੇ ਕੂਕ ਪੁਕਾਰ ਰਹਿ ਗਈ ਸੁਖੁ ਵਸਿਆ ਮਨਿ ਆਇ ॥
ਚਾਤ੍ਰਿਕ ਦੇ ਚੀਕ-ਚਿਹਾੜੇ ਤੇ ਰੈਣ-ਪਿਟਣੇ ਮੁਕ ਗਏ ਹਨ ਅਤੇ ਆਰਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਗਿਆ ਹੈ।

ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥੧॥
ਨਾਨਕ ਤੂੰ ਉਸ ਸਾਈਂ ਦੀ ਕੀਤਰੀ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਅਪੜਾਉਂਦਾ ਅਤੇ ਦਿੰਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
ਹੇ ਪਪੀਹੇ! ਤੂੰ ਨਹੀਂ ਜਾਣਦਾ ਕਿ ਤੇਰੇ ਅੰਦਰ ਕਿਹੜੀ ਪਿਆਸ ਹੈ ਅਤੇ ਕਾਹਦੇ ਪੀਣ ਦੁਆਰਾ ਇਹ ਪਿਆਸ ਨਵਿਰਤ ਹੋਵੇਗੀ।

ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
ਤੂੰ ਹੋਰਸ ਦੇ ਪਿਆਰ ਅੰਦਰ ਭਟਕਦਾ ਰਿਫਦਾ ਹੈ ਅਤੇ ਪ੍ਰਭੂ ਦੇ ਸੁਧਾ-ਸਰੂਪ ਪਾਣੀ ਨੂੰ ਪ੍ਰਾਪਤ ਨਹੀਂ ਕਰਦਾ।

ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
ਜੇਕਰ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰੇ ਤਦ ਸੱਚੇ ਗੁਰੂ ਜੀ ਸੁਤੇਸਿਧ ਹੀ ਮਿਲ ਪੈਦੇ ਹਨ।

ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥੨॥
ਨਾਨਕ ਸੁਧਾ ਸਰੂਪ ਪਾਣੀ ਸੱਚੇ ਗੁਰਾਂ ਪਾਸ ਪ੍ਰਾਪਤ ਹੁੰਦਾ ਹੈ ਅਤੇ ਜੀਵ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹੈ।

ਪਉੜੀ ॥
ਪਉੜੀ।

ਇਕਿ ਵਣ ਖੰਡਿ ਬੈਸਹਿ ਜਾਇ ਸਦੁ ਨ ਦੇਵਹੀ ॥
ਕਈ ਜਾ ਕੇ ਜੰਗਲਾਂ ਦੇ ਖਿਤਿਆਂ ਅੰਦਰ ਬਹਿ ਜਾਂਦੇ ਹਨ ਅਤੇ ਹਾਕ ਦਾ ਉਤਰ ਨਹੀਂ ਦਿੰਦੇ।

ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥
ਕਈ ਇਕ ਪਾਲੇ ਦੀ ਰੁਤ ਵਿੱਚ ਬਰਫ ਅਤੇ ਬਰਫ ਵਰਗੇ ਠੰਢੇ ਪਾਣੀ ਨਾਲ ਆਪਣੀ ਦੇਹ ਨੂੰ ਚਕਨਾਚੂਰ ਕਰ ਲੈਂਦੇ ਹਨ।

ਇਕਿ ਭਸਮ ਚੜ੍ਹ੍ਹਾਵਹਿ ਅੰਗਿ ਮੈਲੁ ਨ ਧੋਵਹੀ ॥
ਕਈ ਆਪਣੀ ਦੇਹ ਦੀ ਅੰਗਾਂ ਨੂੰ ਸੁਆਹ ਮਲਦੇ ਹਨ ਅਤੇ ਆਪਣੀ ਗੰਦਗੀ ਨੂੰ ਧੋਦੇ ਨਹੀਂ।

ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥
ਕਈ ਇਕ ਅਣਮੁੰਨੀਆਂ ਗੂੰਦੀਆਂ ਹੋਈਆਂ ਲਿਟਾ ਰਖਦੇ ਹਨ ਅਤੇ ਭਿਆਨਕ ਦਿਸਦੇ ਹਨ। ਉਹ ਆਪਣੀ ਵੰਸ ਅਤੇ ਘਰਾਣੇ ਨੂੰ ਐਕੁਰ ਬੇਇਜ਼ਤ ਕਰਦੇ ਹਨ।

copyright GurbaniShare.com all right reserved. Email