Page 1285

ਇਕਿ ਨਗਨ ਫਿਰਹਿ ਦਿਨੁ ਰਾਤਿ ਨੀਦ ਨ ਸੋਵਹੀ ॥
ਕਈ ਦਿਨ ਅਤੇ ਰੈਣ ਨੰਗੇ-ਧੜੰਗੇ ਭਟਕਦੇ ਹਨ ਅਤੇ ਗੂੜ੍ਹੀ ਨੀਦਰੇ ਨਹੀਂ ਸੌਦੇ।

ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥
ਕਈ ਇਕ ਆਪਣੀ ਦੇਹ ਦੇ ਅੰਗਾਂ ਨੂੰ ਅੱਗ ਵਿੱਚ ਸਾੜਦੇ ਹਨ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।

ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥
ਪ੍ਰਭੂ ਨੇ ਨਾਮ ਦੇ ਬਗੈਰ, ਇਨਸਾਨ ਦਾ ਸਰੀਰ ਸੁਆਹ ਹੋ ਜਾਂਦਾ ਹੈ। ਤਦ ਕੁਝ ਆਖਣ ਅਤੇ ਵਿਰਲਾਪ ਕਰਨ ਦਾ ਕੀ ਲਾਭ ਹੈ?

ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥
ਕੇਵਲ ਉਹ ਹੀ ਪ੍ਰਭੂ ਦੇ ਦਰਬਾਰ ਅੰਦਰ ਸੁਪਾਇਮਾਨ ਲਗਦੇ ਹਨ, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥
ਚਾਤ੍ਰਿਕ ਸਵੇਰਸਾਰ ਅੰਮ੍ਰਿਤ ਵੇਲੇ ਚਹਿਕਦਾ ਹੈ ਅਤੇ ਤਦ ਉਸ ਦੀ ਵਾਹਿਗੁਰ ਦੀ ਦਰਗਾਹ ਅੰਦਰ ਬੇਨਤੀ ਸੁਣੀ ਜਾਂਦੀ ਹੈ।

ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥
ਪ੍ਰਭੂ ਬੱਦਲ ਨੂੰ ਮਿਹਰਬਾਨੀ ਕਰ ਕੇ ਵਰ੍ਹਣ ਦਾ ਹੁਕਮ ਜਾਰੀ ਕਰਦਾ ਹੈ।

ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥
ਮੈਂ ਉਹਨਾ ਉਤੋਂ ਘੋਲੀ ਜਾਂਦਾ ਹਾਂ ਜੋ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦੇ ਹਨ।

ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥
ਪ੍ਰਭੂ ਦੇ ਨਾਮ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ, ਹੇ ਨਾਨਕ! ਹਰ ਕੋਈ ਪ੍ਰਫੁਲਤ ਹੋ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥
ਹੇ ਪਪੀਹੇ! ਇਸ ਤਰ੍ਹਾਂ ਤੇਰੀ ਪਿਆਸ ਨਹੀਂ ਬੁਝਣੀ, ਭਾਵੇਂ ਤੂੰ ਸੈਕੜੇ ਵਾਰੀ ਵਿਰਲਾਪ ਪਿਆ ਕਰੇ।

ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥
ਹਰੀ ਦੀ ਮਿਹਰ ਦੁਆਰਾ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਉਸ ਦੀ ਮਿਹਰ ਦੁਆਰਾ ਹੀ ਪ੍ਰਭੂ ਦੀ ਪ੍ਰੀਤ ਉਤਪੰਨ ਹੁੰਦੀ ਹੈ।

ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥
ਨਾਨਕ ਜੇਕਰ ਸੁਆਮੀ ਬੰਦੇ ਦੇ ਚਿੱਤ ਅੰਦਰ ਟਿਕ ਜਾਵੇ ਤਾਂ ਉਸ ਦੇ ਅੰਦਰੋਂ ਪਾਪ ਦੋੜ ਜਾਂਦੇ ਹਨ।

ਪਉੜੀ ॥
ਪਉੜੀ।

ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥
ਕਈ ਜੈਨੀ ਹਨ, ਜੋ ਬੀਆਬਾਨ ਅੰਦਰ ਭਟਕਦੇ ਹਨ। ਉਨ੍ਹਾਂ ਨੂੰ ਆਦਿ ਪੁਰਖ ਨੇ ਬਰਬਾਦ ਕਰ ਛੱਡਿਆ ਹੈ।

ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨ੍ਹ੍ਹਾਇਆ ॥
ਉਨ੍ਹਾਂ ਦੇ ਮੂੰਹ ਵਿੱਚ ਪ੍ਰਭੂ ਦਾ ਨਾਮ ਨਹੀਂ ਅਤੇ ਉਹ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਲਈ ਕਰਦੇ।

ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥
ਉਹ ਆਪਣੇ ਸਿਰ ਦੇ ਵਾਲਾ ਨੂੰ ਹੱਥਾਂ ਨਾਲ ਪੁਟਦੇ ਹਨ ਅਤੇ ਆਪਣੇ ਸਿਰਾਂ ਨੂੰ ਮੁੰਨਦੇ ਨਹੀਂ।

ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥
ਉਹ ਦਿਨ ਅਤੇ ਰੈਣ ਗੰਦੇ ਰਹਿੰਦੇ ਹਨ ਅਤੇ ਪ੍ਰਭੂ ਦੇ ਨਾਮ ਨਾਲ ਪਿਆਰ ਨਹੀਂ ਕਰਦੇ।

ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥
ਉਨ੍ਹਾਂ ਦੀ ਕੋਈ ਜਾਤੀ ਨਹੀਂ ਨਾਂ ਹੀ ਇਜਤ ਆਬਰੂ ਅਤੇ ਚੰਗੇ ਅਮਲ ਹਨ। ਆਪਣਾ ਜੀਵਨ ਉਹ ਵਿਅਰਥ ਗੁਆ ਲੈਂਦੇ ਹਨ।

ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥
ਉਨ੍ਹਾਂ ਦੇ ਹਿਰਦੇ ਗੰਦੇ ਅਤੇ ਅਪਵਿੱਤਰ ਹਨ ਅਤੇ ਉਹ ਹੋਰਨਾ ਦਾ ਬਚਿਆ ਖੁਚਿਆ ਖਾਦੇ ਹਨ।

ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥
ਪ੍ਰਭੂ ਦੇ ਨਾਮ ਦੇ ਬਗੈਰ, ਕਦੇ ਕਿਸੇ ਨੂੰ ਚੰਗਾ ਚਾਲ-ਚਲਣ ਪਰਾਪਤ ਨਹੀਂ ਹੁੰਦਾ।

ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਸੱਚੇ ਸੁਆਮੀ ਅਠੰਦਰ ਲੀਨ ਹੋ ਜਾਂਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥
ਸਾਉਣ ਦੇ ਮਹੀਨੇ ਵਿੱਚ ਗੁਰਾਂ ਦੀ ਬਾਣੀ ਨੂੰ ਵੀਚਾਰਣ ਦੁਆਰਾ ਪਤਨੀ ਪ੍ਰਸੰਨ ਹੋ ਜਾਂਦੀ ਹੈ।

ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥
ਨਾਨਕ ਗੁਰਾਂ ਨੂੰ ਬੇਅੰਤ ਪਿਆਰ, ਕਰਨ ਰਾਹੀਂ ਉਹ ਸਦੀਵ ਲਈ ਪ੍ਰਸੰਨ ਪਤਨੀ ਹੋ ਜਾਂਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥
ਸਾਉਣ ਦੇ ਮਹੀਨੇ ਵਿੱਚ, ਗੁਣ-ਵਿਹੁਣ ਪਤਨੀ ਜਿਸ ਨੂੰ ਹੋਰਸ ਦੀ ਪ੍ਰੀਤ ਦੀ ਲਗਨ ਹੈ, ਅੱਗ ਵਿੱਚ ਸੜਦੀ ਹੈ।

ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥
ਨਾਨਕ ਉਹ ਆਪਣੇ ਕੰਤ ਦੀ ਕਦਰ ਨੂੰ ਅਨੁਭਵ ਨਹੀਂ ਕਰਦੀ, ਸੋ ਹਾਨੀਕਾਰਕ ਹਨ ਉਸ ਦੇ ਸਾਰੇ ਹਾਰਸ਼ਿੰਗਾਰ।

ਪਉੜੀ ॥
ਪਉੜੀ।

ਸਚਾ ਅਲਖ ਅਭੇਉ ਹਠਿ ਨ ਪਤੀਜਈ ॥
ਸੱਚਾ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਜਿੰਦ ਰਾਹੀਂ, ਪ੍ਰਸੰਨ ਨਹੀਂ ਹੁੰਦਾ।

ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥
ਕਈ ਰਾਗ ਅਤੇ ਰਾਗਨੀਆਂ ਅਲਾਪਦੇ ਹਨ, ਪ੍ਰੰਤੂ ਪ੍ਰਭੂ ਸੁਰਾ ਤਾਲਾ ਨਾਲ ਰੀਝਦਾ ਨਹੀਂ।

ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥
ਕਈ ਸੁਰਤਾਲ ਅੰਦਰ ਨਿਰਤਕਾਰੀ, ਨਿਰਤਕਾਰੀ ਕਰਦੇ ਹਨ, ਪਰੰਤੂ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਹੀਂ ਕਰਦੇ।

ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥
ਕਈ ਬੇਵਕੂਫ ਅਨਾਜ ਨਹੀਂ ਖਾਂਦੇ। ਉਨ੍ਹਾਂ ਦਾ ਕੀ ਕੀਤਾ ਜਾਵੇ?

ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥
ਇਨਸਾਨ ਦੀ ਖਾਹਿਸ਼ ਘਣੇਰੀ ਵਧ ਗਈ ਹੈ ਅਤੇ ਇਹ ਕਿਸੇ ਤਰ੍ਹਾਂ ਭੀ ਬੁਝਦੀ ਨਹੀਂ।

ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥
ਕਈ ਇਨਸਾਨ ਕਰਮਕਾਂਡਾਂ ਨਾਲ ਬੱਝੇ ਹੋਏ ਹਨ ਅਤੇ ਇਸ ਤਰ੍ਹਾਂ ਵਿਆਕੁਲ ਹੋ ਮਰ ਜਾਂਦੇ ਹਨ।

ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥
ਇਹ ਜਹਾਨ ਅੰਦਰ, ਮੁਨਾਫਾ ਨਾਮ-ਸੁਧਾਰਸ ਪਾਨ ਕਰਨ ਵਿੱਚ ਹੈ।

ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥
ਗੁਰੂ ਸਮਰਪਣ ਆਪਣੇ ਪ੍ਰਭੂ ਦੀ ਪਿਆਰੀ ਉਪਾਸ਼ਨ ਨੂੰ ਹਾਸਲ ਕਰਦੇ ਹਨ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥
ਵਿੱਤ੍ਰ ਪੁਰਸ਼ ਜੋ ਮਲਾਰ ਰਾਗ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਨ੍ਹਾਂ ਦੀ ਆਤਮਾ ਤੇ ਦੇਹ ਠੰਡੇ-ਠਾਰ ਹੋ ਜਾਂਦੀਆਂ ਹਨ।

ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥
ਗੁਰਾਂ ਦੀ ਬਾਣੀ ਰਾਹੀਂ, ਉਹ ਇਕ ਸੁਆਮੀ ਉਸ ਇਕ ਸੱਚੇ ਸੁਆਮੀ ਨੂੰ ਹੀ ਅਨੁਭਵ ਕਰਦੇ ਹਨ।

ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥
ਸੱਚੇ ਸਾਈਂ ਨੂੰ ਮੰਨਣ ਦੁਆਰਾ ਉਨ੍ਹਾਂ ਦਾ ਹਿਰਦਾ ਤੇ ਸਰੀਰ ਸੱਚੇ ਹੋ ਜਾਂਦੇ ਹਨ। ਸੱਚੀ ਹੈ ਸ਼ੂਹਰਤ ਉਹਨਾਂ ਸੱਚੇ ਪੁਰਸ਼ਾਂ ਦੀ।

ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥
ਉਨ੍ਹਾਂ ਦੇ ਅੰਦਰ ਸੱਚਾ ਅਨੁਰਾਗ ਹੈ ਅਤੇ ਉਹਨ੍ਹਾਂ ਨੂੰ ਸੁਭਾਵਕ ਹੀ ਇਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ।

ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥
ਕਾਲੇ ਸਮੇਂ ਅੰਦਰ ਅੰਨ੍ਹੇਰਾ ਘੁਪ ਹੈ ਅਤੇ ਮਨਮਤੀਏ ਨੂੰ ਕੋਈ ਭੀ ਰਸਤਾ ਨਹੀਂ ਲੱਭਦਾ।

ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥
ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਜ਼ਲ ਹੋ ਜਾਂਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥
ਬੱਦਲ ਮਿਹਰ ਧਾਰ ਕੇ ਬਰਸਦਾ ਹੈ ਅਤੇ ਮਨੁੱਖਾਂ ਦੇ ਚਿਤਾ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ।

ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥
ਮੈਂ ਉਸ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ, ਜਿਸਦੇ ਫੁਰਮਾਨ ਦੁਆਰਾ ਬੱਦਲ ਵਰ੍ਹਦਾ ਹੈ।

copyright GurbaniShare.com all right reserved. Email