Page 1283

ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥
ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਨੂੰ ਸਮਝਣ ਦੁਆਰਾ ਪ੍ਰਾਣੀ ਦੀ ਸੱਚੇ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।

ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥੧੦॥
ਇਨਸਾਨ ਕਿਸ ਕੋਲੋ ਮੰਗੇ ਹੇ ਨਾਨਕ! ਜਦ ਕਿ ਸੁਆਮੀ ਖੁਦ ਹੀ ਆਪ ਦੇਣ ਵਾਲਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥
ਇਹ ਸੰਸਾਰ ਇਕ ਚਾਤ੍ਰਿਕ ਹੈ। ਕੋਈ ਜਣਾ ਵਹਿਮ ਅੰਦਰ ਧੋਖਾ ਨਾਂ ਖਾਵੇ।

ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥
ਇਹ ਚਾਤ੍ਰਿਕ ਇਕ ਡੰਗਰ ਹੈ ਅਤੇ ਇਸ ਨੂੰ ਕੋਈ ਸਮਝ ਨਹੀਂ।

ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥
ਰੱਬ ਦਾ ਨਾਮ ਆਬਿ-ਹਿਯਾਤ ਹੈ, ਜਿਸ ਨੂੰ ਪਾਨ ਕਰਨ ਦੁਆਰਾ ਪਿਆਸ ਦੂਰ ਹੋ ਜਾਂਦੀ ਹੈ।

ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥੧॥
ਹੇ ਨਾਨਕ! ਉਹ ਗੁਰੂ-ਅਨੁਸਾਰੀ ਜੋ ਨਾਮ ਅੰਮ੍ਰਿਤ ਨੂੰ ਛਕਦੇ ਹਨ, ਉਹਨਾਂ ਨੂੰ ਮੁੜ ਕੇ ਪਿਆਸ ਨਹੀਂ ਲਗਦੀ।

ਮਃ ੩ ॥
ਤੀਜੀ ਪਾਤਿਸ਼ਾਹੀ।

ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ ॥
ਮਲਾਰ ਆਰਾਮ ਚੈਨ ਬਖਸ਼ਣਹਾਰ ਰਾਗ ਹੈ। ਇਸ ਅੰਦਰ ਵਾਹਿਗਰੂ ਦਾ ਸਿਮਰਨ ਕਰਨ ਦੁਆਰਾ ਠੰਢ-ਚੈਨ ਪਰਾਪਤ ਹੁੰਦਾ ਹੈ।

ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥
ਜਦ ਮਹਾਰਾਜ ਮਾਲਕ ਆਪਣੀ ਮਿਹਰ ਧਾਰਦਾ ਹੈ, ਤਦ ਜੀਵ ਉਸ ਨੂੰ ਸਾਰੇ ਸੰਸਾਰ ਅੰਦਰ ਵਿਆਪਕ ਵੇਖ ਲੈਂਦਾ ਹੈ।

ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥
ਮੀਹ ਵਰ੍ਹਨ ਰਾਹੀਂ ਜੀਵਾਂ ਨੂੰ ਉਪਜੀਵਕਾ ਦੇ ਵਸੀਲੇ ਪਰਾਪਤ ਹੋ ਜਾਂਦੇ ਹਨ ਅਤੇ ਧਰਤੀ ਸ਼ਸ਼ੋਭਤ ਹੋ ਜਾਂਦੀ ਹੈ।

ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥
ਨਾਨਕ ਇਹ ਸੰਸਾਰ ਸਾਰਾ ਪਾਣੀ ਹੀ ਹੈ ਅਤੇ ਪਾਣੀ ਤੋਂ ਹੀ ਹਰ ਸ਼ੈ ਉਤਪੰਨ ਹੋਈ ਹੈ।

ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥੨॥
ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਟੱਲਾ ਜਣਾ ਹੀ ਸਾਈਂ ਨੂੰ ਅਨੁਭਵ ਕਰਦਾ ਹੈ। ਐਸਾ ਪ੍ਰਾਣੀ ਹਮੇਸ਼ਾਂ ਹੀ ਬੰਦ-ਖਲਾਸ ਹੈ।

ਪਉੜੀ ॥
ਪਉੜੀ।

ਸਚਾ ਵੇਪਰਵਾਹੁ ਇਕੋ ਤੂ ਧਣੀ ॥
ਹੇ ਮੇਰੇ ਮੁਛੰਦਗੀ-ਰਹਿਤ ਸੱਚੇ ਸੁਅਮੀ ਕੰਵਲ ਤੂੰ ਹੀ ਮੇਰਾ ਮਾਲਕ ਹੈ।

ਤੂ ਸਭੁ ਕਿਛੁ ਆਪੇ ਆਪਿ ਦੂਜੇ ਕਿਸੁ ਗਣੀ ॥
ਤੁੰ ਆਪ ਹੀ ਸਾਰਾ ਕੁਝ ਹੈ ਹੋਰ ਕੀਹਨੂੰ ਮੈਂ ਕਿਸੇ ਹਿਸਾਬ ਕਿਤਾਬ ਵਿੱਚ ਖਿਆਲ ਕਰਾਂ?

ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥
ਝੂਠੀ ਹੈ ਇਨਸਾਨ ਦੀ ਸਵੈ-ਹੰਗਤਾ ਅਤੇ ਸੱਚੀ ਹੈ ਤੇਰੀ ਪ੍ਰਭਤਾ, ਹੇ ਪ੍ਰਭੂ!

ਆਵਾ ਗਉਣੁ ਰਚਾਇ ਉਪਾਈ ਮੇਦਨੀ ॥
ਆਉਣਾ ਅਤੇ ਜਾਣਾ ਰਚ ਕੇ, ਤੂੰ ਸੰਸਾਰ ਨੂੰ ਪੈਦਾ ਕੀਤਾ ਹੈ।

ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥
ਜੋ ਕੋਈ ਭੀ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਸ ਦਾ ਆਗਮਨ ਹੀ ਲੇਖੇ ਵਿੱਚ ਹੈ।

ਜੇ ਹਉਮੈ ਵਿਚਹੁ ਜਾਇ ਤ ਕੇਹੀ ਗਣਤ ਗਣੀ ॥
ਜੇਕਰ ਬੰਦੇ ਦੀ ਹੰਗਤਾ ਉਸ ਦੇ ਅੰਦਰੋਂ ਚਲੀ ਜਾਵੇ, ਤਦ ਉਹ ਇਹ ਅਤੇ ਔਹ ਕਰਨ ਦੀਆਂ ਗਿਣਤੀਆਂ ਕਿਸ ਤਰ੍ਹਾਂ ਗਿਣ ਸਕਦਾ ਹੈ?

ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥
ਉਜਾੜ ਬੀਆਬਾਨ ਵਿੱਚ ਮਨੁਖ ਦੀ ਮਾਨੰਦ, ਮਨਮਤੀਆਂ ਸੰਸਾਰੀ ਮਮਤਾ ਦੇ ਘੁਪ ਹਨੇਰੇ ਵਿੱਚ ਕੁਰਾਹੇ ਪਿਆ ਹੋਇਆ ਹੈ।

ਕਟੇ ਪਾਪ ਅਸੰਖ ਨਾਵੈ ਇਕ ਕਣੀ ॥੧੧॥
ਪ੍ਰਭੂ ਦੇ ਨਾਮ ਦਾ ਇਕ ਕਿਣਕਾ ਮਾਤ੍ਰ ਕ੍ਰੋੜਾਂ ਹੀ ਗੁਨਾਹਾਂ ਨੂੰ ਮੇਟ ਦਿੰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬਾਬੀਹਾ ਖਸਮੈ ਕਾ ਮਹਲੁ ਨ ਜਾਣਹੀ ਮਹਲੁ ਦੇਖਿ ਅਰਦਾਸਿ ਪਾਇ ॥
ਹੇ ਚਾਤ੍ਰਿਕ! ਤੂੰ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਜਾਣਦਾ। ਆਪਣੇ ਸੁਆਮੀ ਦੇ ਮੰਦਰ ਨੂੰ ਵੇਖਣ ਲਈ ਤੂੰ ਪ੍ਰਾਰਥਨਾ ਕਰ।

ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥
ਆਪਣੀ ਲਗਨ ਅੰਦਰ ਤੂੰ ਘਣਾ ਬੋਲਦਾ ਹੈ, ਪ੍ਰਰੰਤੁ ਤੇਰਾ ਬੋਲਣਾ ਕਬੂਲ ਨਹੀਂ ਪੈਦਾ।

ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥
ਤੇਰਾ ਸੁਆਮੀ ਪਰਮ ਦਰਿਆ-ਦਿਲ ਹੈ। ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹ ਮੇਵਾ ਹੀ ਤੂੰ ਉਸ ਪਾਸੋਂ ਪਾ ਲਵੇਗਾ।

ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥੧॥
ਗਰੀਬ ਚਾਤ੍ਰਿਕ ਦਾ ਤਾਂ ਕੀ ਆਖਣਾ ਹੋਇਆ। ਸੁਆਮੀ ਤਾਂ ਸਾਰੇ ਸੰਸਾਰ ਦੀ ਪਿਆਸ ਹੀ ਨਵਿਰਤ ਕਰ ਦਿੰਦਾ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ ॥
ਸਿੰਨੀ ਰਾਤ੍ਰੀ ਅੰਦਰ ਪਪੀਹਾ ਸੁਭਾਵਕ ਹੀ ਪਿਆਰ ਨਾਲ ਸੰਚੇ ਨਾਮ ਦਾ ਉਚਾਰਨ ਕਰਦਾ ਹੈ।

ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥
ਇਹ ਪਾਣੀ ਮੇਰੀ ਜਿੰਦ ਜਾਨ ਹੈ। ਪਾਣੀ ਦੇ ਬਗੈਰ, ਮੈਂ ਬਚ ਨਹੀਂ ਸਕਦਾ।

ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥
ਗੁਰਾਂ ਦੇ ਉਪਦੇਸ਼ ਰਾਹੀਂ, ਜਿੰਦਗੀ ਦਾ ਪਾਣੀ ਪਰਾਪਤ ਹੁੰਦਾ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।

ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥੨॥
ਨਾਨਕ ਸੱਚੇ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿਤਾ ਹੈ ਜਿਸ ਦੇ ਬਾਝੋਂ ਮੈਂ ਇਕ ਮੁਹਤ ਭਰ ਭੀ ਜੀਉਂਦੀ ਨਹੀਂ ਰਹਿ ਸਕਦੀ।

ਪਉੜੀ ॥
ਪਉੜੀ।

ਖੰਡ ਪਤਾਲ ਅਸੰਖ ਮੈ ਗਣਤ ਨ ਹੋਈ ॥
ਅਣਗਿਣਤ ਹਨ ਮਹਾਦੀਪ ਅਤੇ ਪਇਆਲ। ਮੈਂ ਉਹਨਾਂ ਨੂੰ ਗਿਣ ਨਹੀਂ ਸਕਦਾ।

ਤੂ ਕਰਤਾ ਗੋਵਿੰਦੁ ਤੁਧੁ ਸਿਰਜੀ ਤੁਧੈ ਗੋਈ ॥
ਤੂੰ ਸੰਸਾਰ ਦਾ ਸਿਰਜਣਹਾਰ ਅਤੇ ਸੁਆਮੀ ਹੈ। ਤੂੰ ਇਸ ਨੂੰ ਰਚਦਾ ਅਤੇ ਤੂੰ ਹੀ ਇਸ ਨੂੰ ਨਾਸ ਕਰਦਾ ਹੈ।

ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥
ਚੁਰਾਸੀ ਲੱਖ ਜੂਨੀਆਂ ਤੇਰੇ ਤੋਂ ਹੀ ਉਤਪੰਨ ਹੋਈਆਂ ਹਨ, ਹੇ ਸੁਆਮੀ!

ਇਕਿ ਰਾਜੇ ਖਾਨ ਮਲੂਕ ਕਹਹਿ ਕਹਾਵਹਿ ਕੋਈ ॥
ਕਈ ਇਕ ਪਾਤਿਸ਼ਾਹ, ਸਰਦਾਰ ਅਤੇ ਮਹਾਰਾਜੇ ਆਖੇ ਜਾਂਦੇ ਹਨ।

ਇਕਿ ਸਾਹ ਸਦਾਵਹਿ ਸੰਚਿ ਧਨੁ ਦੂਜੈ ਪਤਿ ਖੋਈ ॥
ਦੌਲਤ ਨੂੰ ਇਕੱਤਰ ਕਰ, ਕਈ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦੇ ਹਨ ਤੇ ਉਹ ਦਵੈਤ-ਭਾਵ ਵਿੱਚ ਆਪਣੀ ਇਜ਼ਤ ਗੁਆ ਲੈਂਦੇ ਹਨ।

ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥
ਕਈ ਦਾਨੀ ਪੁਰਸ਼ ਹਨ ਅਤੇ ਕਈ ਮੰਗਤੇ। ਉਹ ਸੁਆਮੀ, ਸਾਰਿਆਂ ਦੇ ਸੀਸ ਉਤੇ ਹੈ।

ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥
ਸੁਆਮੀ ਦੇ ਨਾਮ ਤੋਂ ਸੱਖਣੇ, ਪ੍ਰਾਣੀ ਨਿਰੇਪੁਰੇ ਟੁਕਰੱਬੋਚ ਹਨ ਅਤੇ ਅੰਤ ਨੂੰ ਭਿਆਨਕ ਹੋ ਜਾਂਦੇ ਹਨ।

ਕੂੜ ਨਿਖੁਟੇ ਨਾਨਕਾ ਸਚੁ ਕਰੇ ਸੁ ਹੋਈ ॥੧੨॥
ਝੂਠ ਨਾਸ ਹੋ ਜਾਂਦਾ ਹੈ, ਹੇ ਨਾਨਕ! ਅਤੇ ਕੇਵਲ ਉਹ ਹੀ ਹੁੰਦਾ ਹੈ ਜੋ ਸੱਚਾ ਸੁਆਮੀ ਕਰਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥
ਹੇ ਚਾਤ੍ਰਿਕ, ਗੁਣਵਾਨ ਪਤਨੀ ਆਪਣੇ ਸੁਆਮੀ ਦੇ ਮੰਦਰ ਨੂੰ ਪਾ ਲੈਂਦੀ ਹੈ ਅਤੇ ਗੁਣ-ਵਿਹੁਣਾ ਇਸ ਤੋਂ ਬਹੁਤ ਹੀ ਦੂਰੇਡੇ ਹੈ।

ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥
ਤੇਰੇ ਅੰਦਰ ਤੇਰਾ ਸੁਆਮੀ ਵਸਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਹ ਹਮੇਸ਼ਾਂ ਹਾਜ਼ਰ ਨਾਜ਼ਰ ਦਿੱਸਦਾ ਹੈ।

ਕੂਕ ਪੁਕਾਰ ਨ ਹੋਵਈ ਨਦਰੀ ਨਦਰਿ ਨਿਹਾਲ ॥
ਜਦ ਮਿਹਰਬਾਨ ਮਾਲਕ, ਪ੍ਰਾਣੀ ਨੂੰ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ ਤਾਂ ਉਹ ਫਿਰ ਚੀਕਦਾ ਤੇ ਰੋਂਦਾ ਪਿਟਦਾ ਨਹੀਂ।

ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥
ਨਾਨਕ ਜੋ ਸਾਹਿਬ ਦੇ ਨਾਮ ਨਾਲ ਰੰਗੀਜੇ ਹਨ ਅਤੇ ਗੁਰਾਂ ਦੀ ਬਾਣੀ ਦੀ ਕਮਾਈ ਕਰਦੇ ਹਨ, ਉਹ ਸੁਖਚੈਨ ਹੀ ਸਾਹਿਬ ਨਾਲ ਮਿਲ ਜਾਂਦੇ ਹਨ।

copyright GurbaniShare.com all right reserved. Email