ਪਉੜੀ ॥ ਪਉੜੀ। ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ ਅਜੋਖ ਪ੍ਰਭੁ ਕਿਸ ਤਰ੍ਹਾਂ ਜੋਖਿਆ ਜਾ ਸਕਦਾ ਹੈ? ਉਸ ਨੂੰ ਜੋਖਣ ਦੇ ਬਗੈਰ, ਉਸ ਦੀ ਪਰਾਪਤੀ ਨਹੀਂ ਹੁੰਦੀ। ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥ ਗੁਰਾਂ ਦੀ ਬਾਣੀ ਰਾਹੀਂ ਸਾਹਿਬ ਦਾ ਧਿਆਨ ਧਾਰਨ ਦੁਆਰਾ ਜੀਵ ਨੇਕੀ ਅੰਦਰ ਲੀਨ ਹੋਇਆ ਰਹਿੰਦਾ ਹੈ। ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥ ਆਪਣੇ ਆਪ ਨੂੰ ਸੁਆਮੀ ਖੁਦ ਹੀ ਜੋਖਦਾ ਹੈ। ਜਿਸ ਨੂੰ ਉਹ ਖੁਦ ਮਿਲਾਉਂਦਾ ਹੈ, ਕੇਵਲ ਉਹ ਹੀ ਉਸ ਨਾਲ ਮਿਲਦਾ ਹੈ। ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ ਅਤੇ ਇਸ ਦੇ ਬਾਰੇ ਕੁਝ ਭੀ ਆਖਿਆ ਨਹੀਂ ਜਾ ਸਕਦਾ। ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥ ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ, ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈਂ ਹੈ। ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥ ਸੰਸਾਰ ਠੱਗਿਆ ਜਾ ਰਿਹਾ ਹੈ ਅਤੇ ਸੁਧਾਰਸ ਲੁਧਿਆ ਖਸੁਟਿਆ ਜਾ ਰਿਹਾ ਹੈ, ਪਰੰਤੂ ਮਨਮਤੀਆਂ ਇਸ ਨੂੰ ਸਮਝਦਾ ਨਹੀਂ। ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥ ਨਾਮ ਦੇ ਬਾਝੋਂ ਕੁਝ ਭੀ ਉਸ ਦੇ ਸਾਥ ਨਹੀਂ ਜਾਣਾ ਅਤੇ ਉਹ ਆਪਣਾ ਜੀਵਨ ਗੁਆ ਕੇ ਟੁਰ ਜਾਵੇਗਾ। ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥ ਜੋ ਗੁਰਾਂ ਦੇ ਉਪਦੇਸ਼ ਦੁਆਰਾ ਜਾਗਦੇ ਰਹਿੰਦੇ ਹਨ, ਉਹ ਆਪਣੇ ਧਾਮ ਨੂੰ ਬਚਾ ਲੈਂਦੇ ਹਨ ਅਤੇ ਰਾਖਸ਼ ਦੀ ਵਾਹ ਨਹੀਂ ਚਲਦੀ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥ ਹੇ ਪਪੀਹੇ! ਵਿਰਲਾਪ ਨਾਂ ਕਰ, ਨਾਂ ਹੀ ਆਪਣੀ ਇਸ ਆਤਮਾ ਨੂੰ ਪਾਣੀ ਲਈ ਤਾਘ ਕਰਨ ਦੇ। ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥ ਤੂੰ ਆਪਣੇ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰ। ਨਾਨਕ ਉਸ ਦੀ ਰਜਾ ਨੂੰ ਕਬੂਲ ਕਰਨ ਦੁਆਰਾ ਤੇਰੀ ਪਿਆਸ ਬੁਝ ਜਾਵੇਗੀ ਅਤੇ ਤੇਰੀ ਪ੍ਰੀਤ ਉਸ ਨਾਲ ਚਾਰ ਗੁਣਾ ਹੋ ਜਾਵੇਗੀ। ਮਃ ੩ ॥ ਤੀਜੀ ਪਾਤਿਸ਼ਾਹੀ। ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ ਹੇ ਪਪੀਹੇ! ਪਾਣੀ ਅੰਦਰ ਤੇਰਾ ਵਸੇਬਾ ਹੈ ਅਤੇ ਪਾਣੀ ਅੰਦਰ ਹੀ ਤੂੰ ਫਿਰਦਾ ਹੈਂ। ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ ਤੈਨੂੰ ਪਾਣੀ ਦੀ ਕਦਰ ਨਹੀਂ, ਇਸ ਲਈ ਤੂੰ ਵਿਰਲਾਪ ਕਰਦਾ ਹੈਂ। ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ ਪਾਣੀ ਅਤੇ ਜਮੀਨ ਉਤੇ ਚੌਹੀਂ ਪਾਸੀਂ ਮੀਂਹ ਵਰ੍ਹਦਾ ਹੈ ਅਤੇ ਮੀਂਹ ਤੋਂ ਸੱਖਣੀ ਕੋਈ ਜਗ੍ਹਾਂ ਨਹੀਂ। ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ ਏਨੀ ਬਹੁਤੀ ਬਾਰਸ਼ ਹੋਣ ਦੇ ਬਾਵਜੂਦ, ਜੋ ਤਿਹਾਏ ਮਰਦੇ ਹਨ, ਉਹ ਨਿਰੇਪੁਰੇ ਨਿਰਕਰਮਣ ਹਨ। ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥ ਨਾਨਕ ਕੇਵਲ ਉਹ ਹੀ ਜਿਨ੍ਰਾਂ ਦੇ ਅੰਤਰ ਆਤਮੇ ਸੁਆਮੀ ਵਸਦਾ ਹੈ ਗੁਰਾਂ ਦੀ ਦਇਆ ਦੁਆਰਾ ਗਿਆਤ ਨੂੰ ਪ੍ਰਾਪਤ ਹੁੰਦੇ ਹਨ। ਪਉੜੀ ॥ ਪਉੜੀ। ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ ਨੌਂ ਵੱਡੇ ਯੋਗੀ, ਛੇ ਬ੍ਰਹਮਚਾਰੀ, ਚੁਰਾਸੀ ਕਰਾਮਾਤੀ ਪੁਰਸ਼ ਅਤੇ ਧਾਰਮਕ ਆਗੁ। ਇਨ੍ਹਾਂ ਵਿਚੋਂ ਕੋਈ ਭੀ ਸਾਹਿਬ ਦੇ ਉੜਕ ਨੂੰ ਨਹੀਂ ਜਾਣਦਾ। ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥ ਗੁਰਾਂ ਦੇ ਰਾਹੀਂ ਨਾਮ ਦਾ ਸਿਮਰਨ ਕਰਨ ਦੁਆਰਾ ਜੀਵ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਮੇਰੇ ਮਾਲਕ! ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ ਛੱਤੀ ਯੁਗਾਂ ਲਈ, ਸੁਆਮੀ ਅਨ੍ਹੇਰ ਘੁਪ ਅੰਦਰ ਵਸਦਾ ਸੀ। ਕਿਉਂ ਜੋ ਐਹੋ ਜੇਹੀ ਹੀ ਸੀ ਉਸ ਦੀ ਰਜ਼ਾ। ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥ ਆਪਣੇ ਸਾਰੇ ਪਾਸੇ ਉਸ ਨੇ ਪਾਣੀ, ਭਿਆਨਕ ਪਾਣੀ ਰਚਿਆ ਹੋਇਆ ਸੀ। ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ ਉਹ ਸਾਰਿਆਂ ਦਾ ਸਿਰਜਣਹਾਰ ਸੁਆਮੀ, ਓੜਕ-ਰਹਿਤ ਬੇਅੰਤ ਅਤੇ ਪਹੁੰਚ ਤੋਂ ਪਰੇ ਹੈ। ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥ ਉਸ ਨੇ ਹੀ ਗੁੱਸਾ, ਝਗੜਾ, ਭੁਖ ਅਤੇ ਪਿਆਸ ਪੈਦਾ ਕੀਤੀਆਂ ਹਨ। ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥ ਸੰਸਾਰ ਦੇ ਸਿਰ ਉਤੇ ਜੋ ਹੋਰਸ ਨੂੰ ਪਿਆਰ ਕਰਦਾ ਹੈ, ਮੌਤ ਮੰਡਲਾ ਰਹੀ ਹੈ। ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥ ਰੱਖਿਆ ਕਰਨਹਾਰ-ਸੁਆਮੀ, ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਨੂੰ ਉਹ ਆਪਣਾ ਨਾਮ ਦਰਸਾਉਂਦਾ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥ ਇਹ ਪਾਣੀ ਸਾਰਿਆਂ ਉਤੇ ਵਰ੍ਹਦਾ ਹੈ। ਸੁਆਮੀ ਆਪਣੇ ਪ੍ਰੇਮ ਭਰੇ ਸੁਭਾਅ ਦੁਆਰਾ, ਇਸ ਨੂੰ ਵਰਸਾਉਂਦਾ ਹੈ। ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥ ਜਿਹੜੇ ਰੁਖ, ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ, ਉਹ ਸਰਸਬਜ਼ ਹੋ ਜਾਂਦੇ ਹਨ। ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥ ਨਾਨਕ ਵਾਹਿਗੁਰੂ ਦੀ ਰਹਿਮਤ ਸਦਕਾ, ਆਰਾਮ ਉਤਪੰਨ ਹੁੰਦਾ ਹੈ ਅਤੇ ਇਨ੍ਹਾਂ ਜੀਵਾਂ ਦਾ ਕਸ਼ਟ ਨਵਿਰਤ ਹੋ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥ ਸਿੰਨੀ ਰਾਤ੍ਰੀ ਨੂੰ ਬਿਜਲੀ ਲਿਸ਼ਕਦੀ ਹੈ ਅਤੇ ਮੂਸਲਾਧਾਰ ਬਾਰਸ਼ ਹੁੰਦੀ ਹੈ। ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ ਜੇਕਰ ਸੁਆਮੀ ਦੀ ਇਹ ਰਜਾ ਹੋਵੇ, ਤਾਂ ਜਿਥੇ ਮੀਹ ਪੈਦਾ ਹੈ, ਓਥੇ ਬਹੁਤਾ ਅਨਾਜ ਅਤੇ ਦੌਲਤ ਉਤਪੰਨ ਹੁੰਦੇ ਹਨ। ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥ ਜਿਸ ਨੂੰ ਖਾਣ ਦੁਆਰਾ ਜਿੰਦੜੀ ਧ੍ਰਾਪ ਜਾਂਦੀ ਹੈ ਅਤੇ ਜੀਵ ਪਵਿੱਤਰ ਜੀਵਨ ਰਹੁ ਰੀਹਤੀ ਇਖਤਿਆਰ ਕਰ ਲੈਂਦੇ ਹਨ। ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥ ਇਹ ਦੌਲਤ ਸਿਰਜਣਹਾਰ ਦੀ ਇਕ ਖੇਡ ਹੈ। ਕਿਸੇ ਵੇਲੇ ਇਹ ਆ ਜਾਂਦੀ ਹੈ ਤੇ ਕਿਸੇ ਵੇਲੇ ਚਲੀ ਜਾਂਦੀ ਹੈ। ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥ ਰੱਬ ਨੂੰ ਜਾਣਨ ਵਾਲੇ ਦੀ ਦੌਲਤ ਪ੍ਰੇਮਸ਼ਰ ਦਾ ਨਾਮ ਹੈ ਅਤੇ ਉਹ ਸਦੀਵ ਹੀ ਇਸ ਅੰਦਰ ਲੀਨ ਹੋਇਆ ਰਹਿੰਦਾ ਹੈ। ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥ ਨਾਨਕ ਜਿਨ੍ਹਾਂ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਤਤਕਾਲ ਹੀ ਇਸ ਦੌਲਤ ਦੀ ਦਾਤ ਪਰਾਪਤ ਹੋ ਜਾਂਦੀ ਹੈ। ਪਉੜੀ ॥ ਪਉੜੀ। ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ ਸੁਆਮੀ ਹਰ ਸ਼ੈ ਆਪੇ ਕਰਾਉਂਦਾ ਤੇ ਆਪੇ ਹੀ ਕਰਦਾ ਹੈ। ਤਾਂ ਮੈਂ ਕੀਹਦੇ ਮੂਹਰੇ ਸ਼ਿਕਾਇਤ ਕਰਾਂ? ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ ਉਹ ਖੁਦ ਬੰਦਿਆਂ ਪਾਸੋ ਇਸਾਬ ਮੰਗਦਾ ਹੈ ਅਤੇ ਖੁਦ ਹੀ ਉਨ੍ਹਾਂ ਕੋਲੋਂ ਕਰਮ ਕਰਵਾਉਂਦਾ ਹੈ। ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥ ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਸਿਰਫ ਮੂਰਖ ਹੀ ਆਪਣੇ ਫੁਰਮਾਨ ਦਾ ਦਾਵਾ ਬੰਨ੍ਹਦਾ ਹੈ। ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ ਸੁਆਮੀ ਖੁਦ ਹੀ ਮੁਆਫੀ ਦੇਣਹਾਰ ਹੈ। ਕੇਵਲ ਉਸ ਦੇ ਬੰਦ ਖਲਾਸ ਕਰਨ ਦੁਆਰਾ ਹੀ ਜੀਵ ਬੰਦ-ਖਲਾਸ ਹੁੰਦਾ ਹੈ। ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥ ਪ੍ਰਭੂ ਸਾਰਾ ਕੁਛ ਦੇਖਦਾ ਹੈ ਅਤੇ ਖੁਦ ਹੀ ਸੁਣਦਾ ਹੈ। ਸਾਰਿਆਂ ਜੀਵਾਂ ਨੂੰ ਉਹ ਆਪਣਾ ਆਸਰਾ ਦਿੰਦਾ ਹੈ। ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥ ਕੇਵਲ ਉਹ ਹੀਹ ਸiਾਰਟਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਵਲ ਧਿਆਨ ਦਿੰਦਾ ਹੈ। copyright GurbaniShare.com all right reserved. Email |