ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ ॥ ਪਵਿੱਤਰ ਪੁਰਸ਼ ਦਾ ਲੇਖਾ-ਪੱਤਾ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ ਅਤੇ ਉਸ ਨੂੰ ਪ੍ਰਭੂ ਆਪਣੀ ਸਿਫ਼ਤ ਸ਼ਲਾਘਾ ਦਾ ਖ਼ਜ਼ਾਨਾ ਪਰਦਾਨ ਕਰ ਦਿੰਦਾ ਹੈ। ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ ॥ ਓਥੇ ਇਨਸਾਨ ਦਾ ਹੱਥ ਆਪੜਦਾ ਨਹੀਂ ਅਤੇ ਕੋਈ ਭੀ ਉਸ ਦੀ ਚੀਕ-ਚਿੰਘਾੜੇ ਤੇ ਰੈਣ-ਪਿੱਟਣ ਨੂੰ ਨਹੀਂ ਸੁਣਦਾ। ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ ॥ ਓਥੇ ਸੱਚੇ ਗੁਰੂ ਜੀ ਬੰਦੇ ਦੇ ਯਾਰ ਹੁੰਦੇ ਹਨ ਅਤੇ ਅਖੀਰ ਦੇ ਵੇਲੇ ਉਸ ਨੂੰ ਬਚਾਅ ਲੈਂਦੇ ਹਨ। ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ ॥੬॥ ਇਨ੍ਹਾਂ ਜੀਵ ਜੰਤੂਆਂ ਨੂੰ ਸੱਚੇ ਗੁਰਾਂ ਦੇ ਬਗੈਰ, ਹੋਰਸ ਕਿਸੇ ਦੀ ਚਾਕਰੀ ਕਮਾਉਣੀ ਉਚਿਤ ਨਹੀਂ, ਜੋ ਕਿ ਉਹਨਾਂ ਦੇ ਸੀਸ ਉਤੇ ਸਿਰਜਣਹਾਰ ਏਲਚੀ ਹਨ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਬਾਬੀਹਾ ਜਿਸ ਨੋ ਤੂ ਪੂਕਾਰਦਾ ਤਿਸ ਨੋ ਲੋਚੈ ਸਭੁ ਕੋਇ ॥ ਹੇ ਪਪੀਹੇ! ਜਿਸ ਨੂੰ ਤੂੰ ਵਾਜਾਂ ਮਾਰਦਾ ਹੈ ਉਸ ਲਈ ਹਰ ਕੋਈ ਤਾਂਘ ਰਖਦਾ ਹੈ। ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥ ਜਦ ਸੁਆਮੀ ਆਪਣੀ ਮਿਹਰ ਧਾਰਦਾ ਹੈ, ਤਾਂ ਵਰਖਾ ਹੁੰਦੀ ਹੈ ਅਤੇ ਜੰਗਲ ਤੇ ਘਾਹ ਦੀਆਂ ਤਿੜਾਂ ਪ੍ਰਫੁਲਤ ਹੋ ਜਾਂਦੀਆਂ ਹਨ। ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥ ਗੁਰਾਂ ਦੀ ਰਹਿਮਤ ਸਦਕਾ, ਪ੍ਰਭੂ ਪਰਾਪਤ ਹੁੰਦਾ ਹੈ। ਬਹੁਤ ਹੀ ਥੋੜ੍ਹੇ ਇਸ ਗੱਲ ਨੂੰ ਸਮਝਦੇ ਹਨ। ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥ ਬੈਠਿਆਂ ਅਤੇ ਖਲੋਤਿਆਂ ਤੂੰ ਲਗਾਤਾਰ ਆਪਣੇ ਹਰੀ ਨੂੰ ਯਾਦ ਕਰ ਅਤੇ ਤੂੰ ਹਮੇਸ਼ਾਂ ਤੇ ਨਿਤ ਹੀ ਆਰਾਮ ਵਿੱਚ ਰਹੇਗਾ। ਨਾਨਕ ਅੰਮ੍ਰਿਤੁ ਸਦ ਹੀ ਵਰਸਦਾ ਗੁਰਮੁਖਿ ਦੇਵੈ ਹਰਿ ਸੋਇ ॥੧॥ ਨਾਨਕ ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਰਹਿੰਦਾ ਹੈ। ਊਹ ਪ੍ਰਭੂ ਗੁਰਾਂ ਦੇ ਰਾਹੀਂ, ਇਸ ਦੀ ਦਾਤ ਬਖਸ਼ਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ ਜਦ ਦੁਨੀਆਂ ਤਕਲੀਫ ਅੰਦਰ ਹੁੰਦੀ ਹੈ, ਤਾਂ ਇਹ ਪਿਆਰ ਅੰਦਰ ਸਾਈਂ ਕੋਲ ਬੇਨਤੀ ਕਰਦੀ ਹੈ। ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ ॥ ਆਪਣਾ ਕੰਨ ਦੇ ਕੇ ਸੱਚਾ ਸੁਆਮੀ ਸੁਣਦਾ ਹੈ ਅਤੇ ਸੁਤੇਸਿਧ ਹੀ ਇਸ ਨੂੰ ਧੀਰਜ ਦਿੰਦਾ ਹੈ। ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ ਸੁਆਮੀ ਬੱਦਲਾਂ ਦੇ ਦੇਵਤੇ ਨੂੰ ਹੁਕਮ ਦਿੰਦਾ ਹੈ ਅਤੇ ਮੀਹ ਮੁਸਲਾਘਾਰ ਵਰ੍ਹਦਾ ਹੈ। ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥ ਅਨਾਜ ਅਤੇ ਦੌਲਤ ਖਰੇ ਹੀ ਜਿਆਦਾ ਪੈਦਾ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਮੁੱਲ ਆਖਿਆ ਨਹੀਂ ਜਾ ਸਕਦਾ। ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥ ਹੇ ਨਾਨਕ! ਤੂੰ ਰੱਬ ਦੇ ਨਾਮ ਦੀ ਸਿਫ਼ਤ ਕਰ, ਜੋ ਸਾਰਿਆਂ ਜੀਵਾਂ ਨੂੰ ਰੋਜੀ ਪੁਚਾਉਂਦਾ ਅਤੇ ਦਿੰਦਾ ਹੈ। ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥੨॥ ਜਿਸ ਨੂੰ ਖਾਣ ਦੁਆਰਾ, ਖੁਸ਼ੀ ਉਤਪੰਨ ਹੋ ਜਾਂਦੀ ਹੈ ਅਤੇ ਪ੍ਰਾਣੀ ਨੂੰ ਮੁੜ ਕੇ ਤਕਲੀਫ ਨਹੀਂ ਚਿਮੜਦੀ। ਪਉੜੀ ॥ ਪਉੜੀ। ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥ ਹੇ ਮਹਾਰਾਜ ਮਾਲਕ! ਤੂੰ ਸਚਿਆਰਾਂ ਦਾ ਪਰਮ ਸਚਿਆਰ ਹੈਂ। ਸੱਚੇ ਪੁਰਸ਼ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ। ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥ ਹੋਰ ਦਵੈਤ-ਭਾਵ ਦੇ ਪਾਸੇ ਵੱਲ ਹਨ। ਉਹਾ ਝੂਠ ਦਾ ਵਿਹਾਰ ਕਰਦੇ ਹਨ ਅਤੇ ਸੁਆਮੀ ਨੂੰ ਮਿਲ ਨਹੀਂ ਸਕਦੇ। ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥ ਤੂੰ ਆਪ ਮਿਲਾਉਂਦਾ ਤੇ ਵਿਛੋੜਦਾ ਹੈਂ ਅਤੇ ਆਪ ਹੀ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈ, ਹੇ ਸੁਆਮੀ! ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥ ਸੰਸਾਰ ਮਮਤਾ ਰਾਹੀਂ ਇਨਸਾਨ ਵਿਛੋੜੇ ਦੇ ਸ਼ੋਕ ਨੂੰ ਮਹਿਸੂਸ ਕਰਦਾ ਹੈ ਅਤੇ ਉਸ ਦੇ ਮੌਜੂਦਾ ਅਮਲ ਉਸ ਦੀ ਪੂਰਬਲੀ ਲਿਖੀ ਹੋਈ ਲਿਖਤਾਕਾਰ ਅਨੁਸਾਰ ਹਨ। ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥ ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂ, ਜੋ ਪ੍ਰਭੂ ਦੇ ਪੈਰਾਂ ਨਾਲ ਪਿਰਹੜੀ ਪਾਈ ਰਖਦੇ ਹਨ। ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥ ਪ੍ਰਭੂ ਨੇ ਉਹਨਾਂ ਦੀ ਐਹੋ ਜੇਹੀ ਘਾੜਤ ਘੜੀ ਹੈ, ਕਿ ਉਹ ਪਾਣੀ ਵਿੱਚ ਕੰਵਲ ਦੀ ਨਿਆਈ ਨਿਰਲੇਪ ਰਹਿੰਦੇ ਹਨ। ਸੇ ਸੁਖੀਏ ਸਦਾ ਸੋਹਣੇ ਜਿਨ੍ਹ੍ਹ ਵਿਚਹੁ ਆਪੁ ਗਵਾਇ ॥ ਸਦੀਵ ਹੀ ਪ੍ਰਸੰਨ ਅਤੇ ਸੁੰਦਰ ਹਨ ਉਹ ਜੋ ਆਪਣੇ ਅੰਦਰੋਂ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ। ਤਿਨ੍ਹ੍ਹ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥੭॥ ਜੋ ਸੁਆਮੀ ਦੇ ਸਰੂਪ ਅੰਦਰ ਲੀਨ ਹੋਏ ਹੋਏ ਹਨ, ਉਹਨਾਂ ਨੂੰ ਸ਼ੋਕ ਅਤੇ ਵਿਛੋੜਾ ਕਦਾਚਿਤ ਨਹੀਂ ਵਿਆਪਣਾ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥ ਤੂੰ ਉਸ ਦੀ ਸਿਫ਼ਤ ਕਰ, ਹੇ ਨਾਨਕ! ਜਿਸ ਦੇ ਇਖਤਿਆਰ ਵਿੱਚ ਹਰ ਵਸਤੂ ਹੈ। ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥ ਹੇ ਫਾਨੀ ਬੰਦਿਓ! ਤੁਸੀਂ ਉਸ ਸੁਆਮੀ ਦੀ ਟਹਿਲ ਸੇਵਾ ਕਮਾਓ! ਉਸ ਦੇ ਬਗੈਰ, ਹੋਰ ਕੋਈ ਨਹੀਂ। ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥ ਜੇਕਰ ਗੁਰਾਂ ਦੀ ਦਇਆ ਦੁਆਰਾ, ਸਾਈਂ ਹਰੀ ਚਿੱਤ ਵਿੱਚ ਟਿਕ ਜਾਵੇ, ਤਦ ਇਨਸਾਨ ਨੂੰ ਹਮੇਸ਼ਾਂ, ਹਮੇਸ਼ਾਂ ਲਈ ਆਰਾਮ ਪਰਾਪਤ ਹੋ ਜਾਂਦਾ ਹੈ। ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥ ਉਸ ਨੂੰ ਕਦੇ ਭੀ ਸੰਦੇਹ ਨਹੀਂ ਵਿਆਪਣਾ ਅਤੇ ਉਸ ਦੇ ਅੰਦਰੋਂ ਸਮੂਹ ਫਿਕਰ ਦੂਰ ਹੋ ਜਾਂਦਾ ਹੈ। ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ਜਿਹੜਾ ਕੁਝ ਹੁੰਦਾ, ਉਹ ਸੁਤੇਸਿਧ ਹੀ ਹੁੰਦਾ ਹੈ ਅਤੇ ਪ੍ਰਾਣੀ ਦਾ ਕਿਸੇ ਸ਼ੈ ਵਿੱਚ ਕੋਈ ਦਖਲ ਨਹੀਂ। ਸਚਾ ਸਾਹਿਬੁ ਮਨਿ ਵਸੈ ਤਾਂ ਮਨਿ ਚਿੰਦਿਆ ਫਲੁ ਪਾਇ ॥ ਜੇਕਰ ਸੱਚਾ ਸੁਆਮੀ ਬੰਦੇ ਦੇ ਚਿੱਤ ਅੰਦਰ ਨਿਵਾਸ ਕਰ ਲਵੇ, ਤਦ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾ ਪਾ ਲੈਂਦਾ ਹੈ। ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ ਨਾਨਕ ਸੁਆਮੀ ਖੁਦ ਉਹਨਾਂ ਦੇ ਕਥਨ ਨੂੰ ਸੁਣਦਾ ਹੈ ਜਿਨ੍ਹਾਂ ਦਾ ਨਾਮ ਉਹ ਆਪਣੇ ਇਸਾਬ ਕਿਤਾਬ ਵਿੱਚ ਲਿਖ ਲੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ ॥ ਪ੍ਰਭੂ ਦਾ ਸੁਧਾਰਸ ਸਦੀਵ ਹੀ ਵਰ੍ਹਦਾ ਹੈ। ਕੇਵਲ ਦਾਨਾ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਹੈ। ਗੁਰਮੁਖਿ ਜਿਨ੍ਹ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ ॥ ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ, ਉਹ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰਖਦਾ ਹੈ। ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥ ਜੋ ਆਪਣੀ ਹੰਗਤਾ ਅਤੇ ਖਾਹਿਸ਼ ਨੂੰ ਮੇਟ ਸੁਟਦੇ ਹਨ, ਉਹ ਹਮੇਸ਼ਾਂ ਹੀ ਪ੍ਰਭੂ ਦੇ ਸੁਧਾਰਸ ਨੂੰ ਪਾਨ ਕਰਦੇ ਅਤੇ ਉਸ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ। ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥ ਸੁਧਾਰਸ ਹੈ ਸੁਆਮੀ ਦਾ ਨਾਮ ਅਤੇ ਜਦ ਸੁਆਮੀ ਆਪਣੀ ਮਿਹਰ ਕਰਦਾ ਹੈ ਤਦ ਹੀ ਇਹ ਬਰਸਦਾ ਹੈ। ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥੨॥ ਨਾਨਕ ਗੁਰਾਂ ਦੀ ਦਇਆ ਦੁਆਰਾ ਪਰਮ ਰੂਹ ਅਤੇ ਹੰਕਾਰ ਦਾ ਵੈਰੀ ਸੁਆਮੀ ਵਾਹਿਗੁਰੂ ਵੇਖਿਆ ਜਾਂਦਾ ਹੈ। copyright GurbaniShare.com all right reserved. Email |