Page 1280

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥
ਆਦਿ ਪ੍ਰਭੂ ਨੇ ਪ੍ਰਾਣੀ ਨੂੰ ਨੇਕੀ ਦੇ ਅਮਲ ਕਮਾਉਣ ਦੀ ਆਗਿਆ ਕੀਤੀ ਹੈ।

ਸਲੋਕ ਮਃ ੨ ॥
ਸਲੋਕ ਦੂਜੀ ਪਾਤਿਸ਼ਾਹੀ।

ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀਏ ਸਹੇਲੀਏ! ਹੁਣ ਤੂੰ ਆਪਣੇ ਭਰਤੇ ਦਾ ਖਿਆਲ ਕਰ।

ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥
ਨਾਨਕ ਛੁਟੜ ਪਤਨੀ ਹੋਰਸ ਨੂੰ ਪਿਆਰ ਕਰਦੀ ਹੈ, ਤੇ ਇਸ ਲਈ ਰੋਂਦੀ ਕੁਰਲਾਉਂਦੀ ਹੀ ਮਰ ਜਾਂਦੀ ਹੈ।

ਮਃ ੨ ॥
ਦੂਜੀ ਪਾਤਿਸ਼ਾਹੀ।

ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀ ਸਹੇਲੀਏ! ਥਦਲ ਵਰ੍ਹ ਪਏ ਹਨ।

ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥
ਨਾਨਕ ਪਿਆਰੀਆਂ ਪਤਨੀਆਂ, ਜਿਨ੍ਹਾਂ ਦੀ ਆਪਣੇ ਪਤੀ ਨਾਲ ਪ੍ਰੀਤ ਹੈ, ਆਰਾਮ ਅੰਦਰ ਸੌਦੀਆਂ ਹਨ।

ਪਉੜੀ ॥
ਪਉੜੀ।

ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥
ਛਿੰਝ ਦਾ ਪ੍ਰਬੰਧ ਕਰ, ਪ੍ਰਭੂ ਨੇ ਖੁਦ ਹੀ ਪਹਿਲਵਾਨਾਂ ਲਈ ਅਖਾੜਾ ਬਣਾਇਆ ਹੈ।

ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥
ਰੌਲਾ ਗੋਲਾ ਪਾਉਂਦੇ ਹੋਏ ਪਹਿਲਵਾਨ ਅਖਾੜੇ ਵਿੱਚ ਆ ਵੜੇ ਹਨ ਅਤੇ ਉਨ੍ਹਾ ਵਿਚੋਂ ਗੁਰੂ-ਅਨੁਸਾਰੀ ਖੁਸ਼ ਹਨ।

ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥
ਬੇਵਕੂਫ ਅਤੇ ਝੂਠੇ ਮਨਮਤੀਏ ਹਾਰ ਜਾਂਦੇ ਹਨ।

ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥
ਸੁਆਮੀ ਆਪੇ ਖੇਡ ਰਚਦਾ ਹੈ, ਆਪੇ ਹੀ ਘੁਲਦਾ ਹੈ ਅਤੇ ਆਪੇ ਹੀ ਪਛਾੜਦਾ ਹੈ।

ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥
ਸਾਰਿਆਂ ਦਾ ਸਾਹਿਬ ਇਕ ਵਾਹਿਗੁਰੂ ਹੀ ਹੈ, ਪਰੰਤੂ ਇਹ ਗੱਲ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਜਾਣੀ ਜਾਂਦੀ ਹੈ।

ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥
ਰਜ਼ਾ ਦਾ ਮਾਲਕ, ਲੇਖਣੀ ਅਤੇ ਸਿਆਹੀ ਦੇ ਬਗੈਰ, ਸਾਰਿਆਂ ਦੇ ਸੀਸ ਉਤੇ ਪ੍ਰਾਲਭਧ ਲਿਖਦਾ ਹੈ।

ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥
ਸਾਧ ਸੰਗਤ ਰਾਹੀਂ, ਜਿਥੇ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਉਚਾਰਨ ਕੀਤੀਆਂ ਜਾਂਦੀਆਂ ਹਨ, ਉਸ ਦੇ ਨਾਲ ਮਿਲਾਪ ਪਰਾਪਤ ਹੋ ਜਾਂਦਾ ਹੈ।

ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥
ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਜੀਵ ਸੁਆਮੀ ਦੇ ਸੱਚ ਨੂੰ ਅਨੁਭਵ ਕਰ ਲੈਂਦਾ ਹੈ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥
ਜਦ ਜੀਵ ਬੁੱਢਾ ਹੋ ਜਾਂਦਾ ਹੈ, ਉਸ ਦੀ ਦੇਹ ਅੱਗੇ ਨੂੰ ਝੁਕ ਕੇ ਕੋਡੀ ਹੋ ਜਾਂਦੀ ਹੈ ਅਤੇ ਐਨ ਹੋਰ ਹੀ ਰੰਗਤ ਧਾਰਨ ਕਰ ਲੈਂਦੀ ਹੈ।

ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥
ਮੈਂ ਕੀ ਜਾਣਦਾ ਹਾਂ ਕਿ ਮੇਰੀ ਉਸ ਆਪਣੇ ਪਾਤਸ਼ਾਹ ਨਾਲ ਪ੍ਰੀਤ ਕਿਸ ਤਰ੍ਹਾਂ ਨਿਭੇਗੀ?

ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥
ਸਦਾ ਰਹਿਣ ਵਾਲੀ ਹੈ ਪ੍ਰੀਤ ਉਨ੍ਹਾਂ ਪਤਨੀਆਂ ਦੀ, ਜੋ ਆਪਣੇ ਪਤੀ ਨੂੰ ਉਸ ਦੇ ਡਰ ਅੰਦਰ ਦਿਲੀ-ਪਿਆਰ ਕਰਦੀਆਂ ਹਨ।

ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥
ਨਾਨਕ ਜਿਹੜੀ ਪਤਨੀ ਆਪਣੇ ਸਿਰ ਦੇ ਸਾਈਂ ਦੇ ਡਰ ਅਤੇ ਪਿਆਰ ਤੋਂ ਸੱਖਣੀ ਹੈ, ਉਸ ਦੀ ਦੇਹ ਨੂੰ ਆਰਾਮ ਪਰਾਪਤ ਨਹੀਂ ਹੁੰਦਾ।

ਮਃ ੩ ॥
ਤੀਜੀ ਪਾਤਿਸ਼ਾਹੀ।

ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥
ਨੀਵਾਂ ਬਹੁਤ ਹੀ ਨੀਵਾਂ ਹੋ ਕੇ ਬੱਦਲ ਆਇਆ ਹੈ ਅਤੇ ਪਵਿੱਤਰ ਪਾਣੀ ਵਰ੍ਹਦਾ ਹੈ।

ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥
ਨਾਨਕ ਉਹ ਪਤਨੀ ਜਿਸ ਦਾ ਚਿੱਤ ਆਪਣੇ ਪਤੀ ਨਾਲੋਂ ਟੁਟਿਆ ਹੋਇਆ ਹੈ, ਤਕਲੀਫ ਉਠਾਉਂਦੀ ਹੈ।

ਪਉੜੀ ॥
ਪਉੜੀ।

ਦੋਵੈ ਤਰਫਾ ਉਪਾਇ ਇਕੁ ਵਰਤਿਆ ॥
ਦੋਨਾਂ ਹੀ ਪਾਸਿਆਂ ਨੂੰ ਰੱਚ ਕੇ ਉਹ, ਇਕ ਸੁਆਮੀ ਦੋਨਾਂ ਅੰਦਰ ਵਿਆਪਕ ਹੋ ਰਿਹਾ ਹੈ।

ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥
ੇਵੇਦਾਂ ਦੇ ਕਥਨ ਨੂੰ ਵਿਸਥਾਰ ਕੇ ਉਸ ਨੇ ਦੋਨਾ ਦੇ ਵਿਚਕਾਰ ਝਗੜਾ ਪਾ ਦਿਤਾ ਹੈ।

ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥
ਪਕੜ ਅਤੇ ਤਿਆਗ ਦੇ ਪਾਸੇ ਹਨ ਅਤੇ ਈਮਾਨ ਦੋਨਾਂ ਦੇ ਵਿਚਕਾਰ ਨਿਰਣੇ ਕਰਨ ਵਾਲਾ ਹੈ।

ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥
ਝੂਠੇ ਅਤੇ ਨਿਕੰਮੇ ਹਨ ਮਨਮਤੀਏ। ਪ੍ਰਭੂ ਦੇ ਦਰਬਾਰ ਅੰਦਰ ਉਹ ਨਿਸਚਿਤ ਹੀ ਹਾਰ ਜਾਂਦੇ ਹਨ।

ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਪ੍ਰਭੂ ਦੇ ਯੋਧੇ ਹਨ, ਜਿਨ੍ਹਾਂ ਨੇ ਆਪਣੇ ਭੋਗ-ਬਿਲਾਸ ਅਤੇ ਗੁੱਸੇ ਨੂੰ ਮਾਰ ਸੁੱਟਿਆ ਹੈ।

ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥
ਜੋ ਨਾਮ ਨਾਲ ਸ਼ਸ਼ੋਭਤ ਹੋਏ ਹਨ, ਉਸ ਸੱਚੇ ਸਾਈਂ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।

ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥
ਜਿਹੜੇ ਸਾਧੂ, ਸੱਚੇ ਨਾਮ ਨੂੰ ਪਿਆਰ ਕਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ।

ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥
ਜੋ ਆਪਣੇ ਸੱਚੇ ਗੁਰੂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਉਤੇ ਮੈਂ ਕੁਰਬਾਨ ਜਾਂਦਾ ਹਾਂ।

ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।

ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥
ਨੀਵੇ, ਨੀਵੇ ਬੱਦਲ ਆਉਂਦੇ ਹਨ ਅਤੇ ਲਗਾਤਾਰ ਮੀਂਹ ਵਰਸਦਾ ਹੈ।

ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥
ਨਾਨਕ ਜਿਹੜੀ ਪਤਨੀ ਆਪਣੇ ਪਤੀ ਦੀ ਰਜਾ ਆੰਦਰ ਟੁਰਦੇ ਹੈ, ਉਹ ਸਦੀਵ ਹੀ ਰੰਗ ਰਲੀਆਂ ਮਾਣਦੀ ਹੈ।

ਮਃ ੩ ॥
ਤੀਜੀ ਪਾਤਿਸ਼ਾਹੀ।

ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
ਤੂੰ ਕਿਉਂ ਖੜਾ ਖੜਾ ਹੋ ਕੇ ਵੇਖਦਾ ਹੈਂ, ਹੇ ਗਰੀਬ ਬੰਦੇ! ਇਸ ਬੱਦਲ ਦੇ ਹੱਥ ਪੱਲੇ ਕੁਝ ਭੀ ਨਹੀਂ।

ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
ਜਿਸ ਨੇ ਇਸ ਬੱਦਲ ਨੂੰ ਭੇਜਿਆ ਹੈ, ਉਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਈ ਰਖ।

ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥
ਜਿਸ ਕਿਸੇ ਤੇ ਭੀ ਮਾਲਕ ਦੀ ਮਿਹਰ ਹੈ, ਕੇਵਲ ਉਹ ਹੀ ਮਾਲਕ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।

ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥
ਨਾਨਕ ਉਹ ਸਾਰੀਆਂ ਜੋ ਵਾਹਿਗੁਰੂ ਦੀ ਰਹਿਮਤ ਤੋਂ ਸੱਖਣੀਆਂ ਹਨ, ਵਿਰਲਾਪ ਕਰਦੀਆਂ ਹਨ।

ਪਉੜੀ ॥
ਪਉੜੀ।

ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥
ਤੂੰ ਹਮੇਸ਼ਾਂ ਉਸ ਸਾਹਿਬ ਦੀ ਸੇਵਾ ਕਰ, ਜਿਸ ਨੂੰ ਸਾਜਣ ਅਤੇ ਢਾਹੁਣ ਲਈ ਕੋਈ ਸਮਾਂ ਨਹੀਂ ਲਗਦਾ।

ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥
ਕੇਵਲ ਸੁਆਮੀ ਨੇ ਹੀ ਸਿਰ ਉਪਰ ਅਸਮਾਨ ਤਣਿਆ ਹੋਇਆ ਹੈ। ਇਕ ਮੁਹਤ ਵਿੱਚ ਉਹ ਉਸਾਰਦਾ ਤੇ ਢਾਅ ਦਿੰਦਾ ਹੈ।

ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥
ਖੁਦ ਹੀ ਸੰਸਾਰ ਨੂੰ ਸਾਜ, ਉਹ ਸੁਆਮੀ ਆਪਣੀ ਰਚਨਾ ਵਲ ਧਿਆਨ ਦਿੰਦਾ ਹੈ।

ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥
ਪਰਲੋਕ ਵਿੱਚ ਅਧਰਮੀ ਪਾਸੋ ਇਸਾਬ-ਕਿਤਾਬ ਪੁਛਿਆ ਜਾਂਦਾ ਹੈ ਅਤੇ ਉਸ ਨੂੰ ਘਣੇਰੀ ਸਜਾ ਮਿਲਦੀ ਹੈ।

copyright GurbaniShare.com all right reserved. Email