ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥ ਤੈਂ, ਹੇ ਸੁਆਮੀ! ਅਨੇਕਾਂ ਹੀ ਸ਼ਰਧਾਲੂਆਂ ਅਤੇ ਅਨੇਕਾਂ ਹੀ ਸੰਤਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਤੇਰਾ ਆਰਾਧਨ ਕਰਦੇ ਹਨ ਕ੍ਰੋੜਾਂ ਹੀ ਖਾਮੋਸ਼ ਰਿਸ਼ੀ। ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥ ਨਾਨਕ ਨੇ ਅਣਗਿਣਤ ਨੇਕੀਆਂ ਵਾਲੇ ਸਾਹਿਬ ਨੂੰ ਪਰਾਪਤ ਕਰ ਲਿਆ ਹੈ ਜੋ ਅੰਨ੍ਹੇ ਦਾ ਆਸਰਾ ਅਤੇ ਗਰੀਬ ਦੀ ਦੌਲਤ ਹੈ। ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ। ਪੜਤਾਲ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਹੇ ਮੈਨੂੰ ਮੋਹ ਲੈਣ ਵਾਲੇ! ਮੈਨੂੰ ਨੀਂਦਰ ਨਹੀਂ ਪੈਂਦੀ ਅਤੇ ਮੈਂ ਹਉਕੇ ਭਰਦੀ ਰਹਿੰਦੀ ਹਾਂ। ਮੈਂ ਹਾਰਾਂ, ਪੁਸ਼ਾਕਾਂ, ਗਹਿਣਿਆਂ ਅਤੇ ਆਪਣੀਆਂ ਅੱਖਾਂ ਵਿੱਚ ਸੁਰਮੇ ਨਾਲ ਸੁਰਮੇ ਨਾਲ ਸ਼ਿੰਗਾਰੀ ਹੋਈ ਹਾਂ। ਉਡੀਨੀ ਉਡੀਨੀ ਉਡੀਨੀ ॥ ਕਿੰਨੀ ਸ਼ੋਕਵਾਨ, ਸ਼ੋਕਵਾਨ ਸ਼ੋਕਵਾਨ ਮੈਂ ਹਾਂ, ਕਬ ਘਰਿ ਆਵੈ ਰੀ ॥੧॥ ਰਹਾਉ ॥ ਨੀ ਮੇਰਾ ਪ੍ਰੀਤਮ ਕਦ ਘਰ ਆਏਗਾ? ਠਹਿਰਾਉ। ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਮੈਂ ਪਵਿੱਤਰ ਪਤਨੀਆਂ ਦਾ ਪਨਾਹ ਲੋੜਦੀ ਹਾਂ ਅਤੇ ਆਪਣਾ ਸਿਰ ਉਨ੍ਹਾਂ ਦੇ ਪੇਰਾਂ ਉਤੇ ਰੱਖਦੀ ਹਾਂ। ਲਾਲਨੁ ਮੋਹਿ ਮਿਲਾਵਹੁ ॥ ਹੇ ਸਤਿਵੰਤੀ ਪਤਨੀਓ! ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿਓ। ਕਬ ਘਰਿ ਆਵੈ ਰੀ ॥੧॥ ਨੀ ਉਹ ਮੇਰੇ ਧਾਮ ਅੰਦਰ ਕਦ ਆਏਗਾ? ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤੂੰ ਸੁਣ ਏ ਸਹੇਲੀਏ! ਮੈਨੂੰ ਆਪਣੇ ਪ੍ਰੀਤਮ ਨੂੰ ਮਿਲਣ ਦਾ ਸਮਾਚਾਰ (ਮਾਰਗ) ਦੱਸ। ਤੂੰ ਆਪਣੇ ਰਾਹੀਂ ਸਵੈ-ਹੰਗਤਾ ਨਵਿਰਤ ਕਰ ਕੇ, ਤਦ ਤੂੰ ਆਪਣੇ ਘਰ ਅੰਤਰ ਹੀ ਆਪਣੇ ਪਿਆਰੇ ਨੂੰ ਪਾ ਲਵੇਂਗੀ। ਤਬ ਰਸ ਮੰਗਲ ਗੁਨ ਗਾਵਹੁ ॥ ਤਦ ਤੂੰ ਖੁਸ਼ੀ ਨਾਲ ਪਰਸੰਨਤਾ ਅਤੇ ਉਸਤਤੀ ਦੀ ਗੀਤ ਗਾਇਨ ਕਰੇਂਗੀ। ਆਨਦ ਰੂਪ ਧਿਆਵਹੁ ॥ ਤੂੰ ਪਰਸੰਨਤਾ ਦੇ ਪੁੰਜ ਵਾਹਿਗੁਰੂ ਦਾ ਸਿਮਰਨ ਕਰ। ਨਾਨਕੁ ਦੁਆਰੈ ਆਇਓ ॥ ਜਦ ਨਾਨਕ ਪ੍ਰਭੂ ਦੇ ਬੂਹੇ ਤੇ ਆਇਆ, ਤਉ ਮੈ ਲਾਲਨੁ ਪਾਇਓ ਰੀ ॥੨॥ ਤਦ ਉਸ ਨੇ ਆਪਣੇ ਦਿਲਬਰ ਨੂੰ ਪਰਾਪਤ ਕਰ ਲਿਆ ਹੈ। ਮੋਹਨ ਰੂਪੁ ਦਿਖਾਵੈ ॥ ਦਿਲ ਮੋਹ ਲੈਣ ਵਾਲੇ ਨੇ ਮਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ। ਅਬ ਮੋਹਿ ਨੀਦ ਸੁਹਾਵੈ ॥ ਹੁਣ ਨੀਂਦਰ ਮੈਨੂੰ ਮਿੱਠੀ ਲੱਗਦੀ ਹੈ। ਸਭ ਮੇਰੀ ਤਿਖਾ ਬੁਝਾਨੀ ॥ ਮੇਰੀ ਤ੍ਰਿਹ ਪੂਰੀ ਤਰ੍ਹਾਂ ਬੁੱਝ ਗਈ ਹੈ। ਅਬ ਮੈ ਸਹਜਿ ਸਮਾਨੀ ॥ ਹੁਣ ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਈ ਹਾਂ। ਮੀਠੀ ਪਿਰਹਿ ਕਹਾਨੀ ॥ ਮਿੱਠੜੀ ਹੇ ਮੇਰੇ ਕੰਤ ਦੀ ਵਾਰਤਾ। ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ ਮੈਂ ਆਪਣੇ ਮਨਮੋਹਨ ਦਿਲਜਾਨੀ ਨੂੰ ਪਰਾਪਤ ਹੋ ਗਈ ਹਾਂ। ਠਹਿਰਾਉ ਦੂਜਾ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥ ਸੁਆਮੀ ਦਾ ਦੀਦਾਰ ਪਾਉਣ ਦੁਆਰਾ ਮੇਰੀ ਹੰਗਤਾ ਦੂਰ ਹੋ ਗਈ ਹੈ। ਰਾਚਹੁ ਨਾਥ ਹੀ ਸਹਾਈ ਸੰਤਨਾ ॥ ਮੈਂ ਸਾਧੂਆਂ ਦੇ ਮਦਦਗਾਰ, ਆਪਣੇ ਸਾਈਂ ਅੰਦਰ ਲੀਨ ਹਾਂ, ਅਬ ਚਰਨ ਗਹੇ ॥੧॥ ਰਹਾਉ ॥ ਮੈਂ ਹੁਣ ਆਪਣੇ ਵਾਹਿਗੁਰੂ ਦੇ ਪੈਰ ਪਕੜ ਲਏ ਹਨ। ਠਹਿਰਾਉ। ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥ ਮੇਰੀ ਜਿੰਦੜੀ ਉਸ ਨੂੰ ਚਾਹੁੰਦੀ ਹੈ ਅਤੇ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੀ। ਜਿਵੇਂ ਭਾਉਰਾ ਕੰਵਲ ਦੇ ਸ਼ਹਿਦ ਨਾਲ ਚਿਮੜਿਆ ਹੋਇਆ ਹੈ, ਇਸੇ ਤਰ੍ਹਾਂ ਹੀ ਮੇਰੀ ਜਿੰਦੜੀ ਸੁਆਮੀ ਦੇ ਪੈਰਾਂ, ਪੈਰਾਂ ਨਾਲ ਘਿਓ-ਖਿਚੜੀ ਹੋਈ ਹੋਈ ਹੈ। ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥੧॥ ਇਹ ਹੋਰ ਕੋਈ ਸੁਆਦ ਨਹੀਂ ਚਾਹੁੰਦੀ, ਕੇਵਲ ਇਕ ਪ੍ਰਭੂ ਨੂੰ ਹੀ ਭਾਲਦੀ ਹੈ। ਅਨ ਤੇ ਟੂਟੀਐ ਰਿਖ ਤੇ ਛੂਟੀਐ ॥ ਹੋਰਸ ਨਾਲੋਂ ਤੋੜ ਵਿਛੋੜੀ ਕਰ ਕੇ, ਪ੍ਰਾਣੀ ਜਮਦੂਤ ਦੇ ਪੰਜੇ ਤੋਂ ਛੁਟਕਾਰਾ ਪਾ ਜਾਂਦਾ ਹੈ। ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥ ਦੁਨੀਆਂ ਵੱਲੋਂ ਉਲਟ ਕੇ, ਹੇ ਬੰਦੇ! ਸਤਿ ਸੰਗਤ ਅੰਦਰ ਸੁਆਮੀ ਦਾ ਅੰਮ੍ਰਿਤ ਪਾਨ ਕਰ। ਅਨ ਨਾਹੀ ਨਾਹੀ ਰੇ ॥ ਪ੍ਰਭੂ ਦੇ ਬਾਝੋਂ ਹੋਰਸ ਕੋਈ ਨਹੀਂ ਅਸਲੋਂ ਹੀ ਨਹੀਂ ਹੇ ਪ੍ਰਾਣੀ! ਨਾਨਕ ਪ੍ਰੀਤਿ ਚਰਨ ਚਰਨ ਹੇ ॥੨॥੨॥੧੨੯॥ ਇਸ ਲਈ ਤੂੰ ਪ੍ਰਭੂ ਦੇ ਚਰਨਾਂ, ਚਰਨਾਂ ਨਾਲ ਪਿਰਹੜੀ ਪਾ, ਗੁਰੂ ਜੀ ਫੁਰਮਾਉਂਦੇ ਹਨ। ਰਾਗੁ ਬਿਲਾਵਲੁ ਮਹਲਾ ੯ ਦੁਪਦੇ ਰਾਗ ਬਿਲਾਵਲ। ਨੌਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਦੁਖ ਹਰਤਾ ਹਰਿ ਨਾਮੁ ਪਛਾਨੋ ॥ ਤੂੰ ਅਠੁਭਵ ਕਰ ਲੈ ਕਿ ਪ੍ਰਭੂ ਦਾ ਨਾਮ ਦਰਦ ਦੂਰ ਕਰਨ ਵਾਲਾ ਹੈ। ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥ ਜਿਸ ਦਾ ਚਿੰਤਨ ਕਰਨ ਦੁਆਰਾ ਅਜਾਮਲ ਤੇ ਵੇਸਵਾ ਮੁਕਤ ਹੋ ਗਏ ਸਨ, ਤੂੰ ਇਸ ਨੂੰ ਆਪਣੇ ਚਿੱਤ ਅੰਦਰ ਸਮਝ ਲੈ। ਠਹਿਰਾਉ। ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਸਾਰ ਹੀ ਹਾਥੀ ਦਾ ਡਰ ਇਕ ਨਿਮਖ ਵਿੱਚ ਦੂਰ ਹੋ ਗਿਆ। ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥ ਨਾਰਦ ਦੇ ਉਪਦੇਸ਼ ਤੂੰ ਸੁਣ ਕੇ, ਬੱਚਾ ਧ੍ਰੂ ਸਿਮਰਨ ਅੰਦਰ ਲੀਨ ਹੋ ਗਿਆ ਹੈ। ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ ਉਸ ਨੂੰ ਅਹਿੱਲ, ਅਬਿਨਾਸੀ ਅਤੇ ਡਰ-ਰਹਿਤ ਮਰਤਬਾ ਪਰਾਪਤ ਹੋ ਗਿਆ, ਜਿਸ ਤੇ ਸੰਸਾਰ ਚਕ੍ਰਿਤ ਹੋ ਗਿਆ। ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥ ਗੁਰੂ ਜੀ ਆਖਦੇ ਹਨ, ਵਾਹਿਗੁਰੂ ਆਪਣੇ ਸੰਤਾਂਦਾ ਰੱਖਿਅਕ ਹੈ। ਤੂੰ ਉਸ ਨੂੰ ਆਪਣੇ ਨਜਦੀਕ ਹੀ ਤਸਲੀਮ ਕਰ। ਬਿਲਾਵਲੁ ਮਹਲਾ ੯ ॥ ਬਿਲਾਵਲ ਨੌਵੀਂ ਪਾਤਿਸ਼ਾਹੀ। ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥ ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਤਕਲੀਫ ਉਠਾਵੇਂਗਾ। ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥ ਸਿਰਮਨ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ। ਠਹਿਰਾਉ। ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥ ਕੀ ਲਾਭ ਹੈ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਅਤੇ ਫਰਤਾਂ ਦਾ, ਜੇਕਰ ਇਨਸਾਨ ਪ੍ਰਭੂ ਦੀ ਪਨਾਹ ਨਹੀਂ ਲੈਂਦਾ। copyright GurbaniShare.com all right reserved. Email |