ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥ ਹੇ ਸੁਆਮੀ! ਤੂੰ ਕਦਾਚਿਤ ਆਪਣੇ ਗੋਲੇ ਨੂੰ ਨਾਂ ਭੁਲਾ। ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥ ਹੇ ਆਲਮ ਦੇ ਮਾਲਕ! ਮੇਰੇ ਸੁਆਮੀ ਵਾਹਿਗੁਰੂ ਮੈਨੂੰ ਆਪਣੀ ਛਾਤੀ ਨਾਲ ਲਾ ਲੈ ਅਤੇ ਤੂੰ ਮੇਰੀ ਪੁਰਾਤਨ ਪਿਰਹੜੀ ਦਾ ਖਿਆਲ ਕਰ। ਠਹਿਰਾਉ। ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥ ਪਾਪੀਆਂ ਨੂੰ ਪਵਿੱਤਰ ਕਰਨਾ, ਤੇਰਾ ਨਿਤਕ੍ਰਮ ਹੈ, ਹੇ ਸੁਆਮੀ! ਤੂੰ ਮੇਰੀਆਂ ਗਲਤੀਆਂ ਨੂੰ ਆਪਣੇ ਚਿੱਤ ਵਿੱਚ ਨਾਂ ਰੱਖ। ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥ ਹੇ ਵਾਹਿਗੁਰੂ! ਤੂੰ ਮੇਰੀ ਜਿੰਦ-ਜਾਨ, ਆਤਮਾ, ਦੌਲਤ ਅਤੇ ਆਰਾਮ ਚੈਨ ਹੈ। ਮਿਹਰ ਧਾਰ ਕੇ ਤੂੰ ਮੇਰੇ ਸਵੈ-ਹੰਗਤਾ ਦੇ ਪੜਦੇ ਨੂੰ ਸਾੜ ਸੁੱਟ। ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ ਪਾਣੀ ਬਿਨਾ ਮੱਛੀ ਕਿਸ ਤਰ੍ਹਾਂ ਜੀਊ ਸਕਦੀ ਹੈ? ਦੁੱਧ ਦੇ ਬਗੈਰ ਬੱਚਾ ਕਿਸ ਤਰ੍ਹਾਂ ਰਹਿ ਸਕਦਾ ਹੈ? ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥ ਗੋਲੇ ਨਾਨਕ ਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਤਰੇਹ ਹੈ ਅਤੇ ਉਸ ਦਾ ਦਰਸ਼ਨ ਦੇਖ ਕੇ ਉਹ ਸਾਰੇ ਆਰਾਮ ਪਾ ਲੈਂਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਆਗੈ ਪਾਛੈ ਕੁਸਲੁ ਭਇਆ ॥ ਲੋਕ ਤੇ ਪ੍ਰਲੋਕ ਦੋਨਾਂ ਵਿੱਚ ਮੇਰੇ ਲਈ ਖੁਸ਼ੀ ਹੀ ਖੁਸ਼ੀ ਹੈ। ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥ ਪੂਰਨ ਗੁਰਾਂ ਨੇ ਮੁਕੰਮਲ ਤੇ ਸਮੂਹ ਤੌਰ ਤੇ ਮੇਰੀ ਪਤਿ ਆਬਰੂ ਰੱਖ ਲਈ ਹੈ ਅਤੇ ਪਰਮ ਪ੍ਰਭੂ ਸੁਆਮੀ ਨੇ ਮੇਰੇ ਤੇ ਮਿਹਰ ਧਾਰੀ ਹੈ। ਠਹਿਰਾਉ। ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥ ਮੇਰਾ ਪਿਆਰਾ, ਵਾਹਿਗੁਰੂ ਮੇਰੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੇਰੇ ਸਾਰੇ ਦੁੱਖੜੇ ਅਤੇ ਤਕਲੀਫ ਦੂਰ ਹੋ ਗਈਆਂ ਹਨ। ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥ ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ ਅਤੇ ਮੇਰੇ ਵੈਰੀ ਤੇ ਭੈੜੇ ਦੋਖੀ ਸਮੂਹ ਨਾਸ ਹੋ ਗਏ ਹਨ। ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥ ਸੁਆਮੀ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਰਹਿਮਤ ਧਾਰ ਕੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ। ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥ ਅਖੋਜ ਹੈ ਅਹਿੱਲ ਅਤੇ ਅਮਰ ਸੁਆਮੀ ਦੀ ਵਡਿਆਈ। ਨਾਨਕ ਸੁਆਮੀ ਦੀਆਂ ਜਿੱਤਾਂ ਦੀ ਪਰਸੰਸਾ ਕਰਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਬਿਨੁ ਭੈ ਭਗਤੀ ਤਰਨੁ ਕੈਸੇ ॥ ਸਾਹਿਬ ਦੇ ਡਰ ਅਤੇ ਪ੍ਰੇਮ-ਮਈ ਸੇਵਾ ਦੇ ਬਾਝੋਂ ਇਨਸਾਨ ਦ ਕਿਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ? ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥ ਹੇ ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਸਾਹਿਬ! ਮੇਰੇ ਉਤੇ ਰਹਿਮ ਧਾਰ ਅਤੇ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਠਹਿਰਾਉ। ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥ ਇਨਸਾਨ ਸੁਆਮੀ ਦੀ ਬੰਦਗੀ ਧਾਰਨ ਨਹੀਂ ਕਰਦਾ, ਹੰਕਾਰ ਅੰਦਰ ਗੁਟ ਹੋਇਆ ਫਿਰਦਾ ਹੈ ਅਤੇ ਕੁੱਤੇ ਦੀ ਤਰ੍ਹਾਂ ਕੁਕਰਮਾਂ ਅੰਦਰ ਗਲਤਾਨ ਹੇ। ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥ ਗੁਨਾਹ ਕਮਾਉਂਦੇ ਅਤੇ ਬੁਰੀ ਤਰ੍ਹਾਂ ਠਗੇ ਜਾਂਦੇ ਹੋਏ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹ ਡੁੱਬ ਜਾਂਦਾ ਹੈ। ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥ ਹੇ ਦਰਦ ਨਸ਼ਟ ਕਰਨਹਾਰ, ਮੇਰੇ ਪਵਿੱਤਰ ਪ੍ਰਭੂ, ਮੈਂ ਤੇਰੀ ਪਨਾਹ ਲਈ ਹੈ, ਤੂੰ ਮੈਨੂੰ ਸਤਿਸੰਗਤ ਨਾਲ ਜੋੜਦੇ, ਤਾਂ ਜੋ ਤੇਰੇ ਨਾਮ ਦਾ ਉਚਾਰਨ ਕਰਾਂ। ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥ ਹੇ ਦੁੱਖ ਮੇਟਣਹਾਰ! ਅਤੇ ਪਾਪ ਕੱਟਣਹਾਰ ਸੰਦਰਾਂ ਕੇਸਾਂ ਵਾਲੇ ਸੁਆਮੀ, ਨਾਨਕ ਕੇਵਲ ਤੇਰਾ ਦਰਸ਼ਨ ਵੇਖ ਕੇ ਹੀ ਜੀਉਂਦਾ ਹੈ। ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯ ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ। ਆਪਹਿ ਮੇਲਿ ਲਏ ॥ ਮਾਲਕ ਨੇ ਖੁਦ ਹੀ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ। ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥ ਜਦ ਤੋਂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਉਦੋਂ ਤੋਂ ਮੇਰੇ ਪਾਪ ਦੌੜ ਗਏ ਹਨ। ਠਹਿਰਾਉ। ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥ ਆਪਣਾ ਹੰਕਾਰ ਅਤੇ ਹੋਰ ਫਿਕਰ ਅੰਦੇਸੇ ਛੱਡ ਕੇ ਮੈਂ ਸੰਤਾਂ ਦੀ ਪਨਾਹ ਲਈ ਹੈ। ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥ ਤੇਰੇ ਨਾਮ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਹੇ ਮੇਰੇ ਦਿਲ-ਜਾਨੀ! ਬੀਮਾਰੀਆਂ ਮੇਰੀ ਦੇਹ ਵਿਚੋਂ ਮਲੀਆਮੇਟ ਹੋ ਗਈਆਂ ਹਨ। ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥ ਪਰਮ ਪੁਰਖ, ਬੇਸਮਝ ਅਤੇ ਬੇਅਕਲ ਪੁਰਸ਼ਾਂ ਦੀ ਪ੍ਰਭੂ ਨੇ ਕਿਰਪਾ ਕਰ ਕੇ ਰੱਖਿਆ ਕੀਤੀ ਹੈ। ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਜੀਵਉ ਨਾਮੁ ਸੁਨੀ ॥ ਮੈਂ ਤੇਰਾ ਨਾਮ ਸੁਣਨ ਦੁਆਰਾ, ਜੀਉਂਦਾ ਹਾਂ, ਹੇ ਪ੍ਰਭੂ! ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥ ਜਦ ਪੂਰਨ ਗੁਰੂ ਮੇਰੇ ਤੇ ਪਰਮ ਪਰਸੰਨ ਹੋ ਜਾਂਦੇ ਹਨ, ਤਦ ਮੇਰੀ ਉਮੀਦ ਪੂਰਨ ਹੋ ਜਾਂਦੀ ਹੈ। ਠਹਿਰਾਉ। ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥ ਮੇਰੀ ਪੀੜ ਮਿੱਟ ਗਈ ਹੈ, ਮੇਰੇ ਚਿੱਤ ਦਾ ਧਰਵਾਸ ਬੱਝ ਗਿਆ ਹੈ ਅਤੇ ਖੁਸ਼ੀ ਦੇ ਰਾਗ ਨੇ ਮੈਨੂੰ ਫਰੇਫਤਾ ਕਰ ਲਿਆ ਹੈ। ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥ ਆਪਣੇ ਪਿਆਰੇ ਸੁਆਮੀ ਨੂੰ ਭੇਟਣ ਲਈ ਮੇਰੇ ਚਿੱਤ ਵਿੱਚ ਉਮੰਗ ਉਤਪੰਨ ਹੋ ਗਈ ਹੈ। ਉਸ ਦਾ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ। copyright GurbaniShare.com all right reserved. Email |