ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ। ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਮੈਂ ਤੇਰੀਆਂ ਕਿਹੜੀਆ ਸਿਫਤਾਂ ਵਰਣਨ ਕਰ ਸਕਦਾ ਹਾਂ, ਹੇ ਤੂੰ ਅਨੰਤ ਬਜ਼ੁਰਗੀਆਂ ਵਾਲੇ! ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ ਹੇ ਨਾਨਕ! ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਬਖਸ਼, ਮੈਂ ਜੋ ਤੇਰੇ ਦਰਸ਼ਨ ਤੋਂ ਵਾਝਿਆ ਹੋਇਆ ਹਾਂ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥ ਪ੍ਰਾਣੀ ਹਮੇਸ਼ਾਂ ਹੰਕਾਰ, ਝਗੜੇ, ਲਾਲਚ ਅਤੇ ਜੀਭ ਦੇ ਸੁਆਦ ਅੰਦਰ ਗਲਤਾਨ ਰਹਿੰਦਾ ਹੈ। ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥੧॥ ਮੁੱਢ ਤੋਂ ਹੀ ਉਹ ਠੱਗੀ-ਬੱਗੀ, ਵਲਛਲ, ਕਬੀਲਦਾਰੀ ਅਤੇ ਕੂੜੇ ਪਾਪਾਂ ਅੰਦਰ ਫਾਥਾ ਹੋਇਆ ਹੈ। ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥ ਪੂਰਨ ਗੁਰਾਂ ਦੀ ਦਇਆ ਦੁਆਰਾ ਮੇਰੀਆਂ ਅੱਖਾਂ ਨੇ ਇਸ ਤਰ੍ਹਾਂ ਵੇਖ ਲਿਆ ਹੈ, ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥ ਕਿ ਨਾਮ ਦੇ ਬਗੈਰ ਪਾਤਿਸ਼ਾਹੀ, ਜਾਇਦਾਦ, ਮਾਲ-ਦੌਲਤ ਅਤੇ ਜੁਆਨੀ ਸਭ ਫਜ਼ੂਲ ਹਨ। ਠਹਿਰਾਉ। ਰੂਪ ਧੂਪ ਸੋਗੰਧਤਾ ਕਾਪਰ ਭੋਗਾਦਿ ॥ ਸੁੰਦਰ ਵਸਤੂਆਂ, ਅੱਤਰ, ਖੁਸ਼ਬੂਆਂ ਬਸਤਰ ਅਤੇ ਭੋਜਨ, ਮਿਲਤ ਸੰਗਿ ਪਾਪਿਸਟ ਤਨ ਹੋਏ ਦੁਰਗਾਦਿ ॥੨॥ ਮਹਾਨ ਪਾਪੀ ਦੇ ਸਰੀਰ ਨਾਲ ਮਿਲ ਕੇ ਬਦਬੂਦਾਰ ਹੋ ਜਾਂਦੇ ਹਨ। ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ ॥ ਭਟਕਦਾ ਤੇ ਭਰਮਦਾ ਹੋਇਆ, ਉਹ ਇਨਸਾਨ ਬਣ ਜਾਂਦਾ ਹੈ ਅਤੇ ਨਿਮੱਖ ਵਿੱਚ ਨਾਸ ਹੋਣ ਵਾਲੀ ਹੈ ਉਸ ਦੀ ਇਹ ਦੇਹ। ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥੩॥ ਇਸ ਮੌਕੇ ਨੂੰ ਗੁਆ ਕੇ, ਉਹ ਅਨੇਕਾਂ ਜੂਨੀਆਂ ਅੰਦਰ ਚੱਕਰ ਕੱਟਦਾ ਹੈ। ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥ ਸੁਆਮੀ ਦੀ ਦਇਆ ਦੁਆਰਾ ਗੁਰਾਂ ਨੂੰ ਮਿਲ ਕੇ ਪ੍ਰਾਣੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਅਦਭੁਤ ਅਵਸਥਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥੪॥੮॥੩੮॥ ਉਸ ਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲਦੀ ਹੈ ਅਤੇ ਉਹ ਉਤਕ੍ਰਿਸਟ ਬੈਕੁੰਠੀ ਕੀਰਤਨ ਸੁਣਦਾ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥ ਸਾਧੂਆਂ ਦੇ ਪੈਰ ਜਹਾਜ਼ ਹਨ, ਜਿਨ੍ਹਾਂ ਦੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥੧॥ ਗੁਰੂ ਬੀਆਬਾਨ ਵਿੱਚ, ਬੰਦੇ ਨੂੰ ਪ੍ਰਭੂ ਦੇ ਰਸਤੇ ਪਾਉਂਦੇ ਅਤੇ ਉਸ ਨੂੰ ਪ੍ਰਭੂ ਦੇ ਰਾਜ ਤੋਂ ਜਾਣੂ ਕਰਦੇ ਹਨ। ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥ ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ ਦੇ ਨਾਲ, ਹੇ ਬੰਦੇ! ਤੂੰ ਪਿਰਹੜੀ ਪਾ। ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥੧॥ ਰਹਾਉ ॥ ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਤੂੰ ਆਪਣੇ ਸੁਆਮੀ ਵਾਹਿਗੁਰੂ ਸਿਰਜਣਹਾਰ ਦਾ ਸਿਮਰਨ ਕਰ। ਠਹਿਰਾਉ। ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥ ਪੰਜੇ ਚੋਰ ਭੱਜ ਜਾਂਦੇ ਹਨ, ਜਦ ਪ੍ਰਾਣੀ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ। ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥੨॥ ਉਸ ਦੀ ਰਾਸ ਸਹੀ ਸਲਾਮਤ ਰਹਿੰਦੀ ਹੈ ਉਹ ਬਹੁਤ ਨਫਾ ਖੱਟਦਾ ਹੈ ਅਤੇ ਇੱਜ਼ਤ-ਆਬਰੂ ਨਾਲ ਆਪਣੇ ਘਰ ਨੂੰ ਜਾਂਦਾ ਹੈ। ਨਿਹਚਲ ਆਸਣੁ ਮਿਟੀ ਚਿੰਤ ਨਾਹੀ ਡੋਲੇਤ ॥ ਅਹਿੱਲ ਹੋ ਜਾਂਦਾ ਹੈ ਉਸ ਦਾ ਟਿਕਾਣਾ, ਉਸ ਦਾ ਫਿਕਰ ਮਿਟ ਜਾਂਦਾ ਹੈ ਅਤੇ ਉਹ ਡਿਕਡੋਲੇ ਨਹੀਂ ਖਾਂਦਾ। ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥੩॥ ਉਸ ਦਾ ਸੰਦੇਹ ਅਤੇ ਭੁਲੇਖਾ ਦੂਰ ਹੋ ਜਾਂਦਾ ਹੈ ਅਤੇ ਉਹ ਸਦਾ ਹੀ ਸੁਆਮੀ ਨੂੰ ਵੇਖਦਾ ਹੈ। ਗੁਣ ਗਭੀਰ ਗੁਨ ਨਾਇਕਾ ਗੁਣ ਕਹੀਅਹਿ ਕੇਤ ॥ ਤੂੰ ਨੇਕੀਆਂ ਅਤੇ ਖੂਬੀਆਂ ਦਾ ਧੀਰਜਵਾਨ ਸੁਆਮੀ ਹੈਂ। ਮੈਂ ਤੇਰੀਆਂ ਕਿੰਨੀਆਂ ਕੁ ਵਡਿਆਈਆਂ ਵਰਣਨ ਕਰਾਂ? ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥੪॥੯॥੩੯॥ ਸਤਿ ਸੰਗਤ ਅੰਦਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥ ਵਿਅਰਥ ਹੈ ਜਿੰਦਗੀ, ਜੋ ਸਤਿ ਸੰਗਤ ਦੇ ਬਾਝੋਂ ਬਤੀਤ ਹੋ ਜਾਂਦੀ ਹੈ। ਮਿਲਤ ਸੰਗਿ ਸਭਿ ਭ੍ਰਮ ਮਿਟੇ ਗਤਿ ਭਈ ਹਮਾਰੀ ॥੧॥ ਉਨ੍ਹਾਂ ਦੀ ਸੰਗਤ ਨਾਲ ਮਿਲ ਕੇ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ ਤੇ ਮੈਂ ਮੁਕਤ ਹੋ ਜਾਂਦਾ ਹਾਂ। ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥ ਜਿਸ ਦਿਹਾੜੇ ਮੈਂ ਸੰਤਾਂ ਨਾਲ ਮਿਲਦਾ ਹਾਂ ਉਸ ਦਿਹਾੜੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥ ਮੁੜ ਮੁੜ ਕੇ ਮੈਂ ਆਪਣਾ ਸਰੀਰ, ਚਿੱਤ ਅਤੇ ਜਿੰਦੜੀ ਉਨ੍ਹਾਂ ਉਤੋਂ ਘੋਲ ਘੁਮਾਉਂਦਾ ਹਾਂ। ਠਹਿਰਾਉ। ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥ ਇਹ ਹੰਗਤਾ, ਗੁਰਾਂ ਨੇ ਮੇਰੇ ਵਿਚੋਂ ਕੰਢ ਛੱਡੀ ਅਤੇ ਐਨੀ ਕੁ ਨਿਮਰਤਾ ਮੇਰੇ ਅੰਦਰ ਪੱਕੀ ਕਰ ਦਿੱਤੀ ਹੈ। ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥੨॥ ਇਹ ਮਨੂਆ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਨਵਿਰਤ ਹੋ ਗਈ ਹੈ। ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥ ਬਦਖੋਈ ਦਾ ਖਿਆਲ ਅਤੇ ਹੋਰਨਾਂ ਦਾ ਬੁਰਾ, ਇਹ ਮੈਂ ਇਕ ਛਿਨ ਵਿੱਚ ਸਾੜ ਸੁੱਟੇ ਹਨ। ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥੩॥ ਦਇਆਲਤਾ ਅਤੇ ਕਿਰਪਾਲਤਾ ਦੇ ਸੁਆਮੀ ਨੂੰ ਮੈਂ ਬਣਾ ਹੀ ਨੇੜੇ ਵੇਖਦਾ ਹਾਂ। ਉਹ ਦੂਰ ਨਹੀਂ। ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥ ਮੇਰੀ ਦੇਹ ਅਤੇ ਆਤਮਾ ਠੰਢੇ ਠਾਰ ਹੋ ਗਏ ਹਨ ਅਤੇ ਹੁਣ ਮੈਂ ਦੁਨੀਆਂ ਤੋਂ ਖਲਾਸੀ ਪਾ ਗਿਆ ਹਾਂ। ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥੪॥੧੦॥੪੦॥ ਸੁਆਮੀ ਦਾ ਦਰਸ਼ਨ ਹੀ ਨਾਨਕ ਦੀ ਪ੍ਰੀਤ ਆਤਮਾ, ਜਿੰਦ-ਜਾਨ, ਦੌਲਤ ਅਤੇ ਸਾਰਾ ਕੁਛ ਹੈ। ਬਿਲਾਵਲੁ ਮਹਲਾ ੫ ॥ ਬਿਲਾਵਲ ਪੰਜਵੀਂ ਪਾਤਿਸ਼ਾਹੀ। ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥ ਮੈਂ ਤੇਰੇ ਗੋਲੇ ਦੀ ਸੇਵਾ ਕਮਾਉਂਦਾ ਹਾਂ, ਹੇ ਸੁਆਮੀ! ਅਤੇ ਆਪਣੇ ਕੇਸਾਂ ਨਾਲ ਉਸ ਦੇ ਪੈਰ ਝਾੜਦਾ ਹਾਂ। ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ ॥੧॥ ਮੈਂ ਉਸ ਨੂੰ ਆਪਣਾ ਸਿਰ ਸਮਰਪਨ ਕਰਦਾ ਹਾਂ ਅਤੇ ਉਸ ਪਾਸੋਂ ਖੁਸ਼ੀ ਦੇ ਘਰ ਦੀਆਂ ਸਿਫਤਾਂ ਸੁਣਦਾ ਹਾਂ। ਤੁਮ੍ਹ੍ਹ ਮਿਲਤੇ ਮੇਰਾ ਮਨੁ ਜੀਓ ਤੁਮ੍ਹ੍ਹ ਮਿਲਹੁ ਦਇਆਲ ॥ ਤੈਨੂੰ ਭੇਟ ਕੇ ਮੇਰੀ ਆਤਮਾ ਸੁਰਜੀਤ ਹੋ ਜਾਂਦੀ ਹੈ। ਇਸ ਲਈ ਤੂੰ ਮੈਨੂੰ ਮਿਲ ਪਉ, ਹੇ ਮਿਹਰਬਾਨ ਸੁਆਮੀ! ਨਿਸਿ ਬਾਸੁਰ ਮਨਿ ਅਨਦੁ ਹੋਤ ਚਿਤਵਤ ਕਿਰਪਾਲ ॥੧॥ ਰਹਾਉ ॥ ਦਇਆਲੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰਾ ਚਿੱਤ ਰਾਤ ਦਿਨ ਮੌਜਾਂ ਮਾਣਦਾ ਹੈ। ਠਹਿਰਾਉ। copyright GurbaniShare.com all right reserved. Email |