ਗਉੜੀ ਛੰਤ ਮਹਲਾ ੧ ॥
ਗਊੜੀ ਛੰਤ ਪਾਤਸ਼ਾਹੀ ਪਹਿਲੀ। ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥ ਸ੍ਰਵਨ ਕਰ ਹੈ ਮੇਰੇ ਪੂਜਯ ਪਰਮੇਸ਼ਰ ਪਤੀ! ਮੈਂ ਬੀਆਬਾਨ ਅੰਦਰ ਕੱਲ-ਮਕੱਲੀ ਹਾਂ। ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥ ਹੈ ਮੇਰੇ ਖੁਦ-ਮੁਖਤਿਆਰ ਪਰਮੇਸ਼ਰ ਪਤੀ, ਮੈਂ ਤੇਰੇ ਬਗੈਰ ਕਿਸ ਤਰ੍ਹਾਂ ਧੀਰਜ ਕਰ ਸਕਦੀ ਹਾਂ? ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥ ਮੁੰਧ ਆਪਣੇ ਕੰਤ ਦੇ ਬਗੈਰ ਰਹਿ ਨਹੀਂ ਸਕਦੀ। ਉਸ ਦੇ ਲਈ ਰਾਤ ਬੜੀ ਦੁਖਦਾਈ ਹੈ। ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥ ਮੈਨੂੰ ਨੀਦ੍ਰਂ ਨਹੀਂ ਪੈਦੀ। ਮੇਰਾ ਪ੍ਰੀਤਮ ਮੈਨੂੰ ਚੰਗਾ ਲਗਦਾ ਹੈ। ਹੈ ਮੇਰੇ ਪਤੀ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥ ਤੇਰੇ ਬਗੈਰ ਹੈ ਮੇਰੇ ਦਿਲਬਰ! ਮੇਰੀ ਕੋਈ ਸਾਰ ਨਹੀਂ ਲੈਂਦਾ। ਬੀਆਬਾਨ ਅੰਦਰ ਮੈਂ ਕੱਲ-ਮਕੱਲੀ ਕੁਰਲਾਉਂਦੀ ਹਾਂ। ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥ ਨਾਨਕ ਆਪਣੇ ਦਿਲਜਾਨੀ ਦੇ ਬਗੇਰ ਮੁੰਧ ਕਸ਼ਟ ਉਠਾਉਂਦੀ ਹੈ। ਉਹ ਉਸ ਨੂੰ ਕੇਵਲ ਉਦੋਂ ਹੀ ਮਿਲਦੀ ਹੈ, ਜਦ ਉਹ ਮਿਲਾਉਂਦਾ ਹੈ। ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥ ਖਸਮ ਦੀ ਛਡੀ ਹੋਈ ਨੂੰ ਉਸ ਦੇ ਸੁਆਮੀ ਨਾਲ ਕੌਣ ਜੋੜ ਸਕਦਾ ਹੈ? ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥ ਪ੍ਰਭੂ ਪ੍ਰੀਤ ਅਤੇ ਸੁੰਦਰ ਨਾਮ ਦਾ ਸੁਆਦ ਮਾਨਣ ਦੁਆਰਾ ਉਹ ਆਪਣੇ ਪਤੀ ਮਹਾਰਾਜ ਨੂੰ ਮਿਲ ਪੈਦੀ ਹੈ। ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥ ਜਦ ਪਤਨੀ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ, ਤਦ ਉਹ ਆਪਣੇ ਪਤੀ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਕਾਇਆ ਬ੍ਰਹਿਮ-ਗਿਆਨ ਦੇ ਦੀਵੇ ਨਾਲ ਰੋਸ਼ਨ ਹੋ ਜਾਂਦੀ ਹੈ। ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥ ਕੰਨ ਕਰ ਹੇ ਮੇਰੀ ਸਜਣੀ ਸਾਥਣ! ਆਪਣੇ ਸੱਚੇ ਸਾਈਂ ਤੇ ਸੱਚੇ ਦੀਆਂ ਖੂਬੀਆਂ ਯਾਦ ਕਰ ਕੇ ਪਤਨੀ ਸੁਖੀ ਹੋ ਜਾਂਦੀ ਹੈ। ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥ ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਉਸਦੇ ਖਸਮ ਨੇ ਉਸ ਨੂੰ ਮਾਣਿਆ। ਅੰਮ੍ਰਿਤ-ਮਈ ਗੁਰਬਾਣੀ ਨਾਲ ਉਹ ਪਰਫੁੱਲਤ ਹੋ ਗਈ ਹੈ। ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥ ਨਾਨਕ, ਕੇਵਲ ਤਦ ਹੀ ਪ੍ਰੀਤਮ ਆਪਣੀ ਪਤਨੀ ਨੂੰ ਮਾਣਦਾ ਹੈ, ਜਦ ਉਹ ਉਸ ਦੇ ਚਿੱਤ ਨੂੰ ਭਾ ਜਾਂਦੀ ਹੈ। ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥ ਮੋਹਤ ਕਰ ਲੈਣ ਵਾਲੀ ਧਨ-ਦੌਲਤ ਨੇ ਉਸ ਨੂੰ ਬੇਘਰ ਕਰ ਦਿੱਤਾ ਹੈ। ਝੂਠੀ ਨੂੰ ਝੂਠ ਨੇ ਠੱਗ ਲਿਆ ਹੈ। ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥ ਪਰਮ ਪ੍ਰੀਤਵਾਨ ਗੁਰਾਂ ਦੇ ਬਗੈਰ ਉਸ ਦੇ ਗਰਦਨ ਦੁਆਲੇ ਦੀ ਫਾਹੀ ਕਿਸ ਤਰ੍ਹਾਂ ਖੁਲ੍ਹ ਸਕਦੀ ਹੇ? ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥ ਜੋ ਵਾਹਿਗੁਰੂ ਦਿਲਬਰ ਨੂੰ ਪਿਆਰ ਕਰਦਾ ਤੇ ਨਾਮ ਦਾ ਚਿੰਤਨ ਕਰਦਾ ਹੈ, ਉਹ ਉਸ ਦੀ ਮਲਕੀਅਤ ਹੋ ਜਾਂਦਾ ਹੈ। ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥ ਖੈਰਾਤ ਤੇ ਸਖਾਵਤ ਦਾ ਕਰਨਾ ਅਤੇ ਬਹੁਤੇ ਇਸ਼ਨਾਨ, ਦਿਲ ਦੀ ਮਲੀਨਤਾ ਨੂੰ ਕਿਸ ਤਰ੍ਹਾਂ ਧੋ ਸਕਦੇ ਹਨ? ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥ ਨਾਮ ਦੇ ਬਾਝੋਂ ਕਿਸੇ ਨੂੰ ਭੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਹਠੀਲੀ ਸਵੈ-ਰਿਆਜ਼ਤ ਅਤੇ ਬੀਆਬਾਨ ਦੇ ਨਿਵਾਸ ਦਾ ਕੋਈ ਲਾਭ ਨਹੀਂ। ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥ ਨਾਨਕ ਸੱਚੇ ਸੁਆਮੀ ਦਾ ਮੰਦਰ ਨਾਮ ਦੇ ਰਾਹੀਂ ਪਛਾਣਿਆ ਜਾਂਦਾ ਹੈ। ਦਵੈਤ ਭਾਵ ਦੇ ਰਾਹੀਂ ਇਹ ਮੰਦਰ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ? ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥ ਤੇਰਾ ਨਾਮ ਸੱਚਾ ਹੈ, ਹੈ ਪੂਜਯ ਪ੍ਰਭੂ! ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ। ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥ ਸੱਚਾ ਹੈ ਤੇਰਾ ਮੰਦਰ ਅਤੇ ਸੱਚਾ ਹੈ ਵਣਜ ਤੇਰੇ ਨਾਮ ਦਾ, ਹੇ ਮਾਣਨੀਯ ਮਾਲਕ। ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥ ਮਿਠੜੀ ਹੈ ਤੇਰੇ ਨਾਮ ਦੀ ਸੋਦਾਗਰੀ। ਸੰਤੁ ਦਿਨ ਰਾਤ ਨਫਾ ਖੱਟਦੇ ਹਨ। ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥ ਇਸ ਦੇ ਬਗੈਰ ਮੈਂ ਕਿਸੇ ਹੋਰ ਸੌਦੇ ਸੂਤ ਦਾ ਖਿਆਲ ਨਹੀਂ ਕਰ ਸਕਦਾ। ਹਰ ਛਿਨ ਰੱਬ ਦੇ ਨਾਮ ਦਾ ਜਾਪ ਕਰ। ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥ ਸੱਚੇ ਸਾਹਿਬ ਦੀ ਦਇਆ ਅਤੇ ਪੂਰਨ ਕਿਸਮਤ ਰਾਹੀਂ ਪ੍ਰਾਣੀ ਐਸੇ ਹਿਸਾਬ ਦੀ ਜਾਂਚ ਕਰਕੇ ਪ੍ਰਭੂ ਨੂੰ ਪਾ ਲੈਂਦਾ ਹੈ। ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥ ਨਾਨਕ ਪਰਮ ਮਿੱਠੜਾ ਹੈ, ਨਾਮ ਅੰਮ੍ਰਿਤ ਪੂਰਨ ਸੱਚੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਰਾਗੁ ਗਉੜੀ ਪੂਰਬੀ ਛੰਤ ਮਹਲਾ ੩ ਰਾਗ ਗਊੜੀ ਪੂਰਬੀ ਛੰਤ ਪਾਤਸ਼ਾਹੀ ਤੀਜੀ। ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ। ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ ਪਤਨੀ ਪੂਜਨੀਯ ਵਾਹਿਗੁਰੂ ਅਗੇ ਪ੍ਰਾਰਥਨਾ ਕਰਦੀ ਅਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ। ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥ ਆਪਣੇ ਪ੍ਰੀਤਵਾਨ ਵਾਹਿਗੁਰੂ ਦੇ ਬਗੈਰ, ਉਹ ਇਕ ਚਸੇ ਤੇ ਮੁਹਤ ਕਰ ਲਈ ਭੀ ਰਹਿ ਨਹੀਂ ਸਕਦੀ। ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥ ਆਪਣੇ ਸਨੇਹੀ ਵਾਹਿਗੁਰੂ ਦੇ ਬਾਝੋਂ ਉਹ ਬੱਚ ਨਹੀਂ ਸਕਦੀ। ਗੁਰਾਂ ਦੇ ਬਾਝੋਂ ਸਾਹਿਬ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ। ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ ਜੋ ਕੁਛ ਗੁਰੂ ਜੀ ਆਖਦੇ ਹਨ, ਉਹ ਉਸ ਨੂੰ ਨਿਸਚਿਤ ਹੀ ਕਰਨਾ ਚਾਹੀਦਾ ਹੈ। ਖ਼ਾਹਿਸ਼ ਦੀ ਅੱਗ ਉਸ ਨੂੰ ਬੁਝਾਉਣੀ ਯੋਗ ਹੈ। ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥ ਕੇਵਲ ਉਹੀ ਵਾਹਿਗੁਰੂ ਸੱਚਾ ਹੈ ਅਤੇ ਉਸ ਦੇ ਬਗੈਰ ਹੋਰ ਕੋਈ ਨਹੀਂ। ਉਸ ਦੀ ਟਹਿਲ ਕੀਤੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ। ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥ ਨਾਨਕ ਵਹੁਟੀ ਜਿਸ ਨੂੰ ਸਾਈਂ ਖੁਦ ਜੋੜਦਾ ਤੇ ਮਿਲਾਉਂਦਾ ਹੈ, ਉਹ ਉਸ ਨੂੰ ਮਿਲ ਪੈਦੀ ਹੈ। ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥ ਸੁਭਾਇਮਾਨ ਹੋ ਜਾਂਦੀ ਹੈ ਰਾਤ੍ਰੀ ਉਸ ਮੁੰਧ ਦੀ, ਜੋ ਵਾਹਿਗੁਰੂ ਨਾਲ ਆਪਣੇ ਮਨ ਨੂੰ ਜੋੜਦੀ ਹੈ। ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥ ਸੱਚੇ ਗੁਰਾਂ ਦੀ ਉਹ ਪਿਆਰ ਨਾਲ ਟਹਿਲ ਕਮਾਉਂਦੀ ਹੈ। ਸਵੈ-ਹੰਗਤਾ ਨੂੰ ਉਹ ਆਪਣੇ ਅੰਦਰੋਂ ਦੂਰ ਕਰ ਦਿੰਦੀ ਹੈ। ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥ ਆਪਣੇ ਅੰਦਰੋਂ ਹੰਕਾਰ ਗੁਆ ਅਤੇ ਵਾਹਿਗੁਰੂ ਦਾ ਜੱਸ ਅਲਾਪ ਕਰ ਕੇ ਉਹ ਦਿਨ ਰਾਤ ਪ੍ਰਭੂ ਨੂੰ ਪਿਆਰ ਕਰਦੀ ਹੈ। ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ ਕੰਨ ਕਰ ਤੂੰ ਹੈ ਮੇਰੀ ਸਜਣੀ ਸਹੀਏ! ਮੇਰੇ ਮਨ ਦੀਏ ਮੇਲਣੇ ਤੂੰ ਗੁਰਬਾਣੀ ਅੰਦਰ ਲੀਨ ਹੋ ਜਾ। copyright GurbaniShare.com all right reserved. Email:- |