ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
ਮੋਹਿਤ ਕਰਣਹਾਰ ਸਨੁੱਖਾ ਪ੍ਰੀਤਮ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥ ਮੈਂ ਬਹੁਤ ਨੀਵਾ ਹੋ ਕੇ ਗੁਰਾਂ ਦੇ ਪੈਰੀ ਪੈਦਾ ਹਾਂ। ਹੈ ਮੇਰੇ ਗੁਰੂ ਜੀ! ਮੈਨੂੰ ਸਾਹਿਬ ਦਿਖਾਲ ਦਿਓ। ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥ ਮੈਂ ਘਨੇਰੇ ਸਜਨ ਬਣਾਏ ਹਨ, ਪਰ ਮੈਂ ਕੁਰਬਾਨ ਕੇਵਲ ਇਕ ਉਤੇ ਹੀ ਜਾਂਦਾ ਹਾਂ। ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥ ਕਿਸੇ ਵਿੱਚ ਭੀ ਸਾਰੀਆਂ ਨੇਕੀਆਂ ਨਹੀਂ। ਵਾਹਿਗੁਰੂ ਵਡਿਆਈਆਂ ਦਾ ਪਰੀਪੂਰਨ ਖ਼ਜ਼ਾਨਾ ਹੈ। ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥ ਚੌਹੀ ਪਾਸੀ ਸਾਈਂ ਦੇ ਨਾਮ ਦਾ ਸਿਮਰਨ ਹੁੰਦਾ ਹੈ। ਉਸ ਦਾ ਸਿਮਰਨ ਕਰਨ ਵਾਲੇ ਖੁਸ਼ੀ ਨਾਲ ਸੁਸ਼ੋਭਤ ਹੁੰਦੇ ਹਨ। ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥ ਮੈਂ ਤੇਰੀ ਪਨਾਹ ਨੂੰ ਲੋੜਦਾ ਹਾਂ, ਹੈ ਵਾਹਿਗੁਰੂ! ਨਾਨਕ ਤੇਰੇ ਉਤੋਂ ਘੋਲੀ ਵੰਞਦਾ ਹੈ। ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥ ਆਪਣੀ ਬਾਂਹ ਅਗੇ ਵਧਾ ਕੇ ਗੁਰਾਂ ਨੇ ਮੈਨੂੰ ਸੰਸਾਰੀ ਲਗਨ ਦੇ ਖੂਹ ਵਿਚੋਂ ਬਾਹਰ ਕੱਢ ਲਿਆ ਹੈ। ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥ ਮੈਂ ਅਮੋਲਕ ਮਨੁੱਖਾ ਜੀਵਨ ਜਿੱਤ ਲਿਆ ਹੈ, ਜਿਸ ਨੂੰ ਮੈਂ ਮੁੜਕੇ ਨਹੀਂ ਹਾਰਾਂਗਾ। ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥ ਮੈਂ ਹਰ ਸ਼ੈ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ, ਜਿਸ ਦੀ ਵਾਰਤਾ ਬਿਆਨ ਤੋਂ ਬਾਹਰ ਹੈ। ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥ ਵਾਹਿਗੁਰੂ ਦੇ ਦਰਬਾਰ ਅੰਦਰ ਕੀਰਤੀਮਾਨ ਹੈ ਮੈਂ ਖੁਸ਼ੀ ਅੰਦਰ ਆਪਣੀ ਭੁਜਾ ਨੂੰ ਹੁਲਾਰਾਂਗਾ। ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥ ਗੁਮਾਸ਼ਤੇ ਨਾਨਕ ਨੂੰ ਲਾਸਾਨੀ ਅਤੇ ਅਣਮੁੱਲਾ ਹੀਰਾ ਲੱਭ ਪਿਆ ਹੈ। ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥ ਗੁਰਾਂ ਦੀ ਘਾਲ ਰਾਹੀਂ ਭਿਆਨਕ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ। ਮੈਂ ਸਮੂਹ ਨੂੰ ਉੱਚੀ ਬੋਲ ਕੇ ਦੱਸਦਾ ਹਾਂ। ਗਉੜੀ ਮਹਲਾ ੫ ਗਊੜੀ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ। ਨਾਰਾਇਣ ਹਰਿ ਰੰਗ ਰੰਗੋ ॥ ਤੂੰ ਆਪਣੇ ਆਪ ਨੂੰ ਵਾਹਿਗੁਰੂ ਸੁਆਮੀ ਦੀ ਪ੍ਰੀਤ ਨਾਲ ਰੰਗ। ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥ ਤੂੰ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਅਤੇ ਕੇਵਲ ਉਸੇ ਦੀ ਹੀ ਯਾਚਨਾ ਕਰ। ਠਹਿਰਾਉ। ਤਜਿ ਹਉਮੈ ਗੁਰ ਗਿਆਨ ਭਜੋ ॥ ਆਪਣੀ ਹੰਗਤਾ ਨੂੰ ਛੱਡ ਅਤੇ ਗੁਰਾਂ ਦੇ ਬਖਸ਼ੇ ਹੋਏ ਬ੍ਰਹਿਮ ਵਿਚਾਰ ਨੂੰ ਸੋਚ ਸਮਝ। ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥ ਕੇਵਲ ਉਹੀ ਜਿਨ੍ਹਾਂ ਦੇ ਮੁਢਲੇ ਭਾਗਾਂ ਵਿੱਚ ਇਸ ਤਰ੍ਹਾਂ ਲਿਖਿਆ ਹੁੰਦਾ ਹੈ, ਸਤਿਸੰਗਤ ਨਾਲ ਜੁੜਦੇ ਹਨ। ਜੋ ਦੀਸੈ ਸੋ ਸੰਗਿ ਨ ਗਇਓ ॥ ਜਿਹੜਾ ਕੁਛ ਭੀ ਦਿਸਦਾ ਹੈ, ਉਹ ਬੰਦੇ ਦੇ ਨਾਲ ਨਹੀਂ ਜਾਂਦਾ। ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥ ਉਸ ਨਾਲ ਜੁੜ ਕੇ ਮੂਰਖ ਮਾਇਆਂ ਦਾ ਪੁਜਾਰੀ ਗਲ ਸੜ ਕੇ ਮਰ ਜਾਂਦਾ ਹੈ। ਮੋਹਨ ਨਾਮੁ ਸਦਾ ਰਵਿ ਰਹਿਓ ॥ ਮੋਹਿਤ ਕਰਨਹਾਰ ਸਾਈਂ ਦਾ ਨਾਮ ਹਮੇਸ਼ਾਂ ਲਈ ਵਿਆਪਕ ਹੈ। ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥ ਕ੍ਰੋੜਾਂ ਵਿਚੋਂ ਕੋਈ ਇਕ ਅੱਧ ਹੀ ਗੁਰਾਂ ਦੇ ਰਾਹੀਂ ਨਾਮ ਨੂੰ ਪ੍ਰਾਪਤ ਹੁੰਦਾ ਹੈ। ਹਰਿ ਸੰਤਨ ਕਰਿ ਨਮੋ ਨਮੋ ॥ ਨਮਸਕਾਰ, ਨਮਸਕਾਰਕਰ ਰੱਬ ਦੇ ਸ਼ਾਧੂਆਂ ਨੂੰ। ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥ ਇੰਜ ਤੂੰ ਨੌ ਖ਼ਜ਼ਾਨੇ ਅਤੇ ਅੰਨਤ ਆਰਾਮ ਪਾ ਲਵੇਗਾ। ਨੈਨ ਅਲੋਵਉ ਸਾਧ ਜਨੋ ॥ ਆਪਣੀਆਂ ਅੱਖਾਂ ਨਾਲ ਪਵਿੱਤ੍ਰ ਪੁਰਸ਼ਾ ਨੂੰ ਤੱਕ। ਹਿਰਦੈ ਗਾਵਹੁ ਨਾਮ ਨਿਧੋ ॥੫॥ ਆਪਣੇ ਮਨ ਅੰਦਰ ਨਾਮ-ਖ਼ਜ਼ਾਨੇ ਦਾ ਜਾਇਸ ਗਾਇਨ ਕਰ। ਕਾਮ ਕ੍ਰੋਧ ਲੋਭੁ ਮੋਹੁ ਤਜੋ ॥ ਲਿੰਗ ਚੇਸ਼ਟਾ, ਗੁੱਸਾ, ਲਾਲਚ ਤੇ ਸੰਸਾਰੀ ਮਮਤਾ ਨੂੰ ਛੱਡ ਦੇ। ਜਨਮ ਮਰਨ ਦੁਹੁ ਤੇ ਰਹਿਓ ॥੬॥ ਇਸ ਤਰ੍ਹਾਂ ਜੰਮਣ ਤੇ ਮਰਣ ਦੁਹਾ ਤੇ ਖਲਾਸੀ ਪਾ ਜਾ। ਦੂਖੁ ਅੰਧੇਰਾ ਘਰ ਤੇ ਮਿਟਿਓ ॥ ਦਰਦ ਤੇ ਹਨੇਰਾ ਤੇਰੇ ਗ੍ਰਹਿ ਤੋਂ ਦੂਰ ਹੋ ਜਾਣਗੇ, ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥ ਜਦ ਤੇਰੇ ਅੰਦਰ ਗੁਰਾਂ ਨੇ ਸਿਆਣਪ ਇਸਬਿਤ ਕਰ ਦਿਤੀ ਅਤੇ ਈਸ਼ਵਰੀ ਜੋਤ ਰੋਸ਼ਨ ਕਰ ਦਿਤੀ। ਜਿਨਿ ਸੇਵਿਆ ਸੋ ਪਾਰਿ ਪਰਿਓ ॥ ਜੋ ਸੁਆਮੀ ਦੀ ਘਾਲ ਕਮਾਉਂਦਾ ਹੈ, ਉਹ ਜੀਵਨ ਦੇ ਸਾਗਰ ਤੋਂ ਪਾਰ ਹੋ ਜਾਂਦਾ ਹੈ। ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥ ਗੁਰਾਂ ਦੇ ਰਾਹੀਂ ਹੇ ਗੋਲੇ ਨਾਨਕ! ਸਾਰਾ ਸੰਸਾਰ ਬਚ ਗਿਆ ਹੈ। ਮਹਲਾ ੫ ਗਉੜੀ ॥ ਗਊੜੀ ਪਾਤਸ਼ਾਹੀ ਪੰਜਵੀਂ। ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥ ਵਾਹਿਗੁਰੂ ਦੇ ਨਾਮ ਅਤੇ ਵਡੇ ਗੁਰਾਂ ਦਾ ਸਿਮਰਨ ਕਰਨ ਦੁਆਰਾ ਮੇਰਾ ਮੇਰੇ ਵਹਿਮ ਦੂਰ ਹੋ ਗਏ ਹਨ। ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥ ਮੇਰੀ ਆਤਮਾ ਨੇ ਸਾਰੇ ਆਰਾਮ ਪਰਾਪਤ ਕਰ ਲਏ ਹਨ। ਠਹਿਰਾਉ। ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥ ਮੈਂ ਸੁਲਘਦੇ ਤੇ ਸੜਦੇ ਉਤੇ ਗੁਰਾਂ ਨੇ ਪਾਣੀ ਛਿੜਕਿਆਂ ਹੈ। ਗੁਰੂ ਜੀ ਚੰਨਣ ਵਾਞ ਸੀਤਲ ਹਨ। ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥ ਗੁਰਾਂ ਦੇ ਬ੍ਰਹਿਮ-ਗਿਆਤ ਦੀ ਜੋਤ ਦੇ ਨਾਲ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ। ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥ ਅੱਗ ਦਾ ਸਮੁੰਦਰ ਡੂੰਘਾ ਹੈ, ਨਾਮ ਦੀ ਬੇੜੀ ਉਤੇ ਚੜ੍ਹ ਕੇ ਸਾਧੂਆਂ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥ ਮੇਰੇ ਵਿੱਚ ਚੰਗੇ ਅਮਲ, ਈਮਾਨ ਤੇ ਪਵਿੱਤਰਤਾ ਨਹੀਂ। ਬਾਹੋਂ ਫੜ ਕੇ ਸੁਆਮੀ ਨੇ ਮੈਨੂੰ ਆਪਣਾ ਬਣਾ ਲਿਆ ਹੈ। ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥ ਡਰ ਨੂੰ ਨਾਸ ਕਰਨਹਾਰ, ਪੀੜ ਮੇਟਣ ਵਾਲਾ ਅਤੇ ਆਪਣੇ ਸੰਤਾਂ ਦਾ ਪਿਆਰਾ ਵਾਹਿਗੁਰੂ ਦੇ ਨਾਮ ਹਨ। ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥ ਵਾਹਿਗੁਰੂ ਨਿਖਸਮਿਆਂ ਦਾ ਖਸਮ, ਮਸਕੀਨਾਂ ਤੇ ਮਿਹਰਬਾਨ, ਸਰਬ-ਸ਼ਕਤੀਵਾਨ ਅਤੇ ਆਪਣੇ ਸਾਧੁਆਂ ਦਾ ਆਸਰਾ ਹੈ। ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥ ਮੈਂ ਨੇਕੀ-ਵਿਹੁਣ ਵਿੱਚ ਪ੍ਰਾਰਥਨਾ ਕਰਦਾ ਹਾਂ, ਹੈ ਪਾਤਸ਼ਾਹ ਪਰਮੇਸ਼ਵਰ! ਮੈਨੂੰ ਆਪਣੇ ਦੀਦਾਰ ਦੀ ਦਾਤ ਦੇ। ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥ ਨਾਨਕ ਤੇਰੀ ਪਨਾਹ ਹੇਠਾਂ ਹੈ, ਹੇ ਸੁਆਮੀ! ਤੇਰਾ ਟਹਿਲੂਆਂ ਤੇਰੇ ਬੂਹੇ ਤੇ ਆ ਡਿਗਾ ਹੈ। copyright GurbaniShare.com all right reserved. Email:- |