Page 236
ਕਰਨ ਕਰਾਵਨ ਸਭੁ ਕਿਛੁ ਏਕੈ ॥
ਉਹ ਅਦੁੱਤੀ ਸੁਆਮੀ ਸਾਰਾ ਕੁਛ ਕਰਦਾ ਅਤੇ ਕਰਾਉਂਦਾ ਹੈ।

ਆਪੇ ਬੁਧਿ ਬੀਚਾਰਿ ਬਿਬੇਕੈ ॥
ਉਹ ਆਪ ਹੀ ਸਿਆਣਪ ਸੋਚ ਸਮਝ ਅਤੇ ਪ੍ਰਬੀਨਤਾ ਹੈ।

ਦੂਰਿ ਨ ਨੇਰੈ ਸਭ ਕੈ ਸੰਗਾ ॥
ਉਹ ਦੁਰੇਡੇ ਨਹੀਂ, ਉਹ ਸਾਰਿਆਂ ਦੇ ਲਾਗੇ ਅਤੇ ਸਾਥ ਹੀ ਹੈ।

ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
ਸੱਚੇ ਵਾਹਿਗੁਰੂ ਦੀ ਹੇ ਨਾਨਕ, ਪਿਆਰ ਨਾਲ ਪਰਸੰਸਾ ਕਰ।

ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਸੇਵਾ ਤੇ ਨਾਮੇ ਲਾਗਾ ॥
ਗੁਰਾਂ ਦੀ ਘਾਲ ਰਾਹੀਂ ਇਨਸਾਨ ਨਾਮ ਨਾਲ ਜੁੜ ਜਾਂਦਾ ਹੈ।

ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥
ਕੇਵਲ ਉਹੀ ਨਾਮ ਨੂੰ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਤਿਸ ਕੈ ਹਿਰਦੈ ਰਵਿਆ ਸੋਇ ॥
ਉਹ ਸਾਹਿਬ ਉਸ ਦੇ ਮਨ ਅੰਦਰ ਵਸਦਾ ਹੈ,

ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥
ਤੇ ਉਸ ਦੀ ਆਤਮਾ ਅਤੇ ਦੇਹਿ ਸ਼ਾਤ ਅਤੇ ਅਡੋਲ ਹੋ ਜਾਂਦੇ ਹਨ।

ਐਸਾ ਕੀਰਤਨੁ ਕਰਿ ਮਨ ਮੇਰੇ ॥
ਮੇਰੀ ਜਿੰਦੜੀਏ ਪ੍ਰਭੂ ਦੀ ਐਹੋ ਜੇਹੀ ਪ੍ਰਭਤਾ ਗਾਇਨ ਕਰ,

ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥
ਜਿਹੜੀ ਏਥੇ ਅਤੇ ਉਥੇ ਤੇਰੇ ਕੰਮ ਆਵੇ। ਠਹਿਰਾਉ।

ਜਾਸੁ ਜਪਤ ਭਉ ਅਪਦਾ ਜਾਇ ॥
ਜਿਸਦਾ ਸਿਮਰਨ ਕਰਨ ਦੁਆਰਾ, ਡਰ ਤੇ ਮੁਸੀਬਤ ਦੂਰ ਹੋ ਜਾਂਦੇ ਹਨ,

ਧਾਵਤ ਮਨੂਆ ਆਵੈ ਠਾਇ ॥
ਅਤੇ ਭਟਕਦਾ ਹੋਇਆ ਮਨ ਟਿਕ ਜਾਂਦਾ ਹੈ।

ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥
ਜਿਸ ਦਾ ਸਿਮਰਨ ਕਰਨ ਦੁਆਰਾ, ਤਕਲਫ਼ਿ ਮੁੜ ਕੇ ਨਹੀਂ ਚਿਮੜਦੀ।

ਜਾਸੁ ਜਪਤ ਇਹ ਹਉਮੈ ਭਾਗੈ ॥੨॥
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਹੰਕਾਰ ਦੌੜ ਜਾਂਦਾ ਹੈ।

ਜਾਸੁ ਜਪਤ ਵਸਿ ਆਵਹਿ ਪੰਚਾ ॥
ਜਿਸ ਦਾ ਸਿਮਰਨ ਕਰਨ ਦੁਆਰਾ ਪੰਜ ਵਿਸ਼ੇ ਕਾਬੂ ਵਿੱਚ ਆ ਜਾਂਦੇ ਹਨ।

ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥
ਜਿਸ ਦਾ ਸਿਮਰਨ ਕਰਨ ਦੁਆਰਾ, ਹਰੀ-ਰਸ ਦਿਲ ਵਿੱਚ ਇਕੰਤ੍ਰ ਹੋ ਜਾਂਦਾ ਹੈ।

ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥
ਜਿਸ ਦਾ ਸਿਮਰਨ ਕਰਨ ਦੁਆਰਾ ਇਹ ਖਾਹਿਸ਼ ਮਿਟ ਜਾਂਦੀ ਹੈ।

ਜਾਸੁ ਜਪਤ ਹਰਿ ਦਰਗਹ ਸਿਝੈ ॥੩॥
ਜਿਸ ਦਾ ਸਿਮਰਨ ਕਰਨ ਦੁਆਰਾ ਰੱਬ ਦੀ ਦਰਗਾਹ ਅੰਦਰ, ਬੰਦਾ ਕਬੂਲ ਪੈ ਜਾਂਦਾ ਹੈ।

ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥
ਜਿਸ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਪਾਪ ਨਸ਼ਟ ਹੋ ਜਾਂਦੇ ਹਨ।

ਜਾਸੁ ਜਪਤ ਹਰਿ ਹੋਵਹਿ ਸਾਧ ॥
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਰੱਬ ਦਾ ਸੰਤ ਬਣ ਜਾਂਦਾ ਹੈ।

ਜਾਸੁ ਜਪਤ ਮਨੁ ਸੀਤਲੁ ਹੋਵੈ ॥
ਜਿਸ ਦਾ ਸਿਮਰਨ ਕਰਨ ਦੁਆਰਾ, ਮਨੂਆ ਠੰਢਾ-ਠਾਰ ਹੋ ਜਾਂਦਾ ਹੈ।

ਜਾਸੁ ਜਪਤ ਮਲੁ ਸਗਲੀ ਖੋਵੈ ॥੪॥
ਜਿਸ ਦਾ ਸਿਮਰਨ ਕਰਨ ਦੁਆਰਾ, ਸਾਰੀ ਗੰਦਗੀ ਧੋਤੀ ਜਾਂਦੀ ਹੈ।

ਜਾਸੁ ਜਪਤ ਰਤਨੁ ਹਰਿ ਮਿਲੈ ॥
ਜਿਸ ਦਾ ਸਿਮਰਨ ਕਰਨ ਦੁਆਰਾ, ਵਾਹਿਗੁਰੂ ਹੀਰਾ ਪ੍ਰਾਪਤ ਹੋ ਜਾਂਦਾ ਹੈ।

ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥
ਆਦਮੀ ਮੁੜ ਕੇ ਸੁਆਮੀ ਨੂੰ ਨਹੀਂ ਛੱਡਦਾ, ਅਤੇ ਉਸ ਨਾਲ ਗਿਝ ਜਾਂਦਾ ਹੈ।

ਜਾਸੁ ਜਪਤ ਕਈ ਬੈਕੁੰਠ ਵਾਸੁ ॥
ਜਿਸ ਦਾ ਸਿਮਰਨ ਕਰਨ ਦੁਆਰਾ ਘਨੇਰੇ ਸੁਰਗ ਵਿੱਚ ਵਾਸਾ ਪਾ ਲੈਂਦੇ ਹਨ।

ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥
ਜਿਸ ਦਾ ਸਿਮਰਨ ਕਰਨ ਦੁਆਰਾ ਬੰਦਾ ਸੁਖੈਨ ਹੀ ਆਰਾਮ ਵਿੱਚ ਵਸਦਾ ਹੈ।

ਜਾਸੁ ਜਪਤ ਇਹ ਅਗਨਿ ਨ ਪੋਹਤ ॥
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਅੱਗ ਅਸਰ ਨਹੀਂ ਕਰਦੀ।

ਜਾਸੁ ਜਪਤ ਇਹੁ ਕਾਲੁ ਨ ਜੋਹਤ ॥
ਜਿਸ ਦਾ ਸਿਮਰਨ ਕਰਨ ਦੁਆਰਾ, ਇਹ ਮੌਤ ਤਕਾਉਂਦੀ ਨਹੀਂ।

ਜਾਸੁ ਜਪਤ ਤੇਰਾ ਨਿਰਮਲ ਮਾਥਾ ॥
ਜਿਸ ਦਾ ਸਿਮਰਨ ਕਰਨ ਦੁਆਰਾ, ਤੇਰਾ ਮੱਥਾ ਬੇਦਾਗ਼ ਹੋ ਜਾਵੇਗਾ।

ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥
ਜਿਸ ਦਾ ਸਿਮਰਨ ਕਰਨ ਦੁਆਰਾ ਸਾਰਾ ਦੁਖੜਾ ਦੂਰ ਹੋ ਜਾਂਦਾ ਹੈ।

ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥
ਜਿਸ ਦਾ ਸਿਮਰਨ ਕਰਨ ਦੁਆਰਾ, ਆਦਮੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।

ਜਾਸੁ ਜਪਤ ਸੁਣਿ ਅਨਹਤ ਧੁਨੈ ॥
ਜਿਸ ਦਾ ਸਿਮਰਨ ਕਰਨ ਦੁਆਰਾ, ਬੰਦਾ ਇਲਾਹੀ ਕੀਰਤਨ ਸੁਣਦਾ ਹੈ।

ਜਾਸੁ ਜਪਤ ਇਹ ਨਿਰਮਲ ਸੋਇ ॥
ਜਿਸ ਦਾ ਸਿਮਰਨ ਕਰਨ ਦੁਆਰਾ, ਇਸ ਪ੍ਰਾਣੀ ਦੀ ਸੁਹਰਤ ਪਵਿੱਤ੍ਰ ਹੋ ਜਾਂਦੀ ਹੈ।

ਜਾਸੁ ਜਪਤ ਕਮਲੁ ਸੀਧਾ ਹੋਇ ॥੭॥
ਜਿਸ ਦਾ ਸਿਮਰਨ ਕਰਨ ਦੁਆਰਾ, ਦਿਲ ਕੰਵਲ ਸਿੱਧਾ ਹੋ ਜਾਂਦਾ ਹੈ।

ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥
ਗੁਰਾਂ ਨੇ ਆਪਣੀ ਸਰੇਸ਼ਟ ਨਿਗ੍ਹਾ ਉਨ੍ਹਾਂ ਸਾਰਿਆਂ ਉਤੇ ਧਾਰੀ ਹੈ,

ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਆਪਣਾ ਨਾਮ ਦਿੱਤਾ ਹੈ।

ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥
ਉਹ ਸਾਹਿਬ ਦੇ ਲਗਾਤਾਰ ਜੱਸ ਗਾਇਨ ਕਰਨ ਨੂੰ ਆਪਣੀ ਫ਼ੁਰਾਕ ਤੇ ਚੁਰਮੇ ਵਜੋਂ ਮਾਣਦੇ ਹਨ,

ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥
ਨਾਨਕ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦੇ ਪੂਰਨ ਸੱਚੇ ਗੁਰੂ ਜੀ ਰਹਿਬਰ ਹਨ।

ਗਉੜੀ ਮਹਲਾ ੫ ॥
ਗਊੜੀ ਪਾਤਸ਼ਾਹੀ ਪੰਜਵੀਂ।

ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥
ਜੋ ਗੁਰਾਂ ਦੇ ਉਪਦੇਸ਼ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ,

ਪੰਚ ਜਨਾ ਸਿਉ ਸੰਗੁ ਨਿਵਾਰੈ ॥
ਪੰਜੇ ਵਿਸ਼ੇ ਵੇਗਾਂ ਨਾਲ ਆਪਣਾ ਸੰਬਧ ਤੋੜ ਲੈਂਦਾ ਹੈ,

ਦਸ ਇੰਦ੍ਰੀ ਕਰਿ ਰਾਖੈ ਵਾਸਿ ॥
ਅਤੇ ਆਪਣੀ ਦਸੇ (ਪੰਜ ਗਿਆਨ ਤੇ ਪੰਜ ਕਰਮ) ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਰਖਦਾ ਹੈ।

ਤਾ ਕੈ ਆਤਮੈ ਹੋਇ ਪਰਗਾਸੁ ॥੧॥
ਉਸ ਦੇ ਹਿਰਦੇ ਅੰਦਰ ਰੱਬੀ ਨੂਰ ਚਮਕਦਾ ਹੈ।

ਐਸੀ ਦ੍ਰਿੜਤਾ ਤਾ ਕੈ ਹੋਇ ॥
ਕੇਵਲ ਉਸ ਨੂੰ ਹੀ ਐਹੋ ਜੇਹੀ ਪਕਿਆਈ ਪ੍ਰਾਪਤ ਹੁੰਦੀ ਹੈ,

ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥
ਜਿਸ ਉਤੇ ਉਸ ਸੁਆਮੀ ਦੀ ਕ੍ਰਿਪਾਲਤਾ ਅਤੇ ਮਿਹਰਬਾਨੀ ਹੁੰਦੀ ਹੈ। ਠਹਿਰਾਉ।

ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥
ਉਸ ਦੇ ਲਈ ਦੋਸਤ ਅਤੇ ਦੁਸ਼ਮਨ ਇਕ ਬਰਾਬਰ ਹਨ।

ਜੇਤਾ ਬੋਲਣੁ ਤੇਤਾ ਗਿਆਨੈ ॥
ਜੋ ਕੁਛ ਉਹ ਕਥਨ ਕਰਦਾ ਹੈ ਉਹ ਸਭ ਸਿਆਣਪ ਹੈ।

ਜੇਤਾ ਸੁਨਣਾ ਤੇਤਾ ਨਾਮੁ ॥
ਜੋ ਕੁਛ ਉਹ ਸੁਣਦਾ ਹੈ, ਉਹ ਸਮੂਹ ਹਰੀ ਦਾ ਨਾਮ ਹੈ।

ਜੇਤਾ ਪੇਖਨੁ ਤੇਤਾ ਧਿਆਨੁ ॥੨॥
ਜੋ ਕੁਛ ਉਹ ਵੇਖਦਾ, ਉਸ ਸਾਰੇ ਅੰਦਰ ਸਾਹਿਬ ਦੀ ਅਨੁਭਵਤਾ ਹੈ।

ਸਹਜੇ ਜਾਗਣੁ ਸਹਜੇ ਸੋਇ ॥
ਆਰਾਮ ਅੰਦਰ ਉਹ ਜਾਗਦਾ ਹੈ ਤੇ ਆਰਾਮ ਅੰਦਰ ਸੌਦਾ ਹੈ।

ਸਹਜੇ ਹੋਤਾ ਜਾਇ ਸੁ ਹੋਇ ॥
ਜੋ ਕੁਝ ਕੁਦਰਤੀ ਹੋਣਾ ਹੈ, ਉਹ ਉਸ ਦੇ ਹੋਣ ਉਤੇ ਪ੍ਰਸੰਨ ਹੈ।

ਸਹਜਿ ਬੈਰਾਗੁ ਸਹਜੇ ਹੀ ਹਸਨਾ ॥
ਅਡੋਲਤਾ ਵਿੱਚ ਉਹ ਰੋਂਦਾ ਹੈ ਤੇ ਅਡੋਲਤਾ ਵਿੱਚ ਹੀ ਹਸਦਾ ਹੈ।

ਸਹਜੇ ਚੂਪ ਸਹਜੇ ਹੀ ਜਪਨਾ ॥੩॥
ਠੰਢ-ਚੈਨ ਅੰਦਰ ਚੁਪ ਚਾਪ ਰਹਿੰਦਾ ਹੈ ਅਤੇ ਠੰਢ-ਚੈਨ ਅੰਦਰ ਹੀ ਹਰੀ ਦੇ ਨਾਮ ਨੂੰ ਉਚਾਰਦਾ ਹੈ।

ਸਹਜੇ ਭੋਜਨੁ ਸਹਜੇ ਭਾਉ ॥
ਕੁਦਰਤੀ ਆਰਾਮ ਨਾਲ ਉਹ ਖਾਣਾ ਖਾਂਦਾ ਹੈ ਅਤੇ ਕੁਦਰਤੀ ਆਰਾਮ ਨਾਲ ਹੀ ਉਹ ਪ੍ਰਭੂ ਨੂੰ ਪਰੇਮ ਕਰਦਾ ਹੈ।

ਸਹਜੇ ਮਿਟਿਓ ਸਗਲ ਦੁਰਾਉ ॥
ਉਸ ਦਾ ਅਗਿਆਨ ਦਾ ਪੜਦਾ ਸੁਭਾਵਕ ਹੀ ਸਭ ਦੂਰ ਹੋ ਜਾਂਦਾ ਹੈ।

ਸਹਜੇ ਹੋਆ ਸਾਧੂ ਸੰਗੁ ॥
ਉਹ ਸੁਖੈਨ ਹੀ, ਸਤਿਸੰਗਤ ਨਾਲ ਜੁੜ ਜਾਂਦਾ ਹੈ।

ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥
ਅਡੋਲ ਹੀ, ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੇਰੋਕ ਮਿਲ ਪੈਦਾ ਹੈ।

ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥
ਅਡੋਲਤਾ ਅੰਦਰ ਉਹ ਘਰ ਵਿੱਚ ਹੈ ਅਤੇ ਅਡੋਲਤਾ ਅੰਦਰ ਹੀ ਉਹ ਨਿਰਲੇਪ ਰਹਿੰਦਾ ਹੈ।

copyright GurbaniShare.com all right reserved. Email:-