ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥
ਮੇਰਾ ਸੰਦੇਹ ਤੇ ਡਰ ਨਵਿਰਤ ਕਰਕੇ ਗੁਰਾਂ ਨੇ ਮੈਨੂੰ ਦੁਸ਼ਮਨੀ-ਰਹਿਤ ਕਰ ਦਿਤਾ ਹੈ। ਗੁਰ ਮਨ ਕੀ ਆਸ ਪੂਰਾਈ ਜੀਉ ॥੪॥ ਗੁਰਾਂ ਨੇ ਮੇਰੇ ਚਿੱਤ ਦੀ ਊਮੈਦ ਪੂਰਨ ਕਰ ਦਿਤੀ ਹੈ। ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥ ਜਿਸ ਨੇ ਨਾਮ ਪ੍ਰਾਪਤ ਕੀਤਾ ਹੈ ਉਹ ਅਮੀਰ ਹੈ। ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥ ਸਸ਼ੋਭਤ ਹੈ ਉਹ, ਜਿਸ ਨੇ ਆਪਣੇ ਸਾਹਿਬ ਦਾ ਸਿਮਰਣ ਕੀਤਾ ਹੈ। ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ ਸ਼੍ਰੇਸ਼ਟ ਹਨ, ਉਸ ਦੇ ਸਾਰੇ ਕਰਮ, ਜੋ ਸਤਿ ਸੰਗਤ ਅੰਦਰ ਜੁੜਦਾ ਹੈ। ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥ ਹੈ ਨਾਨਕ, ਸਾਹਿਬ ਦਾ ਗੋਲਾ ਉਸ ਦੇ ਵਿੱਚ ਲੀਨ ਹੋ ਜਾਂਦਾ ਹੈ। ਗਉੜੀ ਮਹਲਾ ੫ ਮਾਝ ॥ ਗਊੜੀ ਪਾਤਸ਼ਾਹੀ ਪੰਜਵੀਂ ਮਾਝ। ਆਉ ਹਮਾਰੈ ਰਾਮ ਪਿਆਰੇ ਜੀਉ ॥ ਮੇਰੇ ਗ੍ਰਹਿ ਵਿੱਚ ਆ। ਹੇ ਮੇਰੇ ਪ੍ਰੀਤਮ ਪ੍ਰਭੂ। ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥ ਰਾਤੀ ਤੇ ਦਿਨ ਹਰ ਸੁਆਸ ਨਾਲ ਮੈਂ ਤੇਰਾ ਆਰਾਧਨ ਕਰਦਾ ਹਾਂ। ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ ਹੈ ਸਾਧੂਓ! ਮੇਰਾ ਇਹ ਸੁਨੇਹਾ ਹਰੀ ਨੂੰ ਪੁਚਾ ਦੇਣਾ, ਮੈਂ ਤੇਰੇ ਪੈਰੀ ਪੈਂਦੀ ਹਾਂ। ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥ ਤੇਰੇ ਬਾਝੋਂ ਮੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ? ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥ ਤੇਰੀ ਸੰਗਤ ਅੰਦਰ ਮੈਂ ਖੁਸ਼ੀ ਮਾਣਦੀ ਹਾਂ। ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥ ਤੂੰ ਜੰਗਲ, ਬਨਾਸਪਤੀ ਅਤੇ ਤਿੰਨਾਂ ਜਹਾਨ ਵਿੱਚ ਹੈਂ। ਤੂੰ ਆਰਾਮ ਅਤੇ ਮਹਾਨ ਪਰਸੰਨਤਾ ਬਖ਼ਸ਼ਦਾ ਹੈਂ। ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥ ਤੇਰੇ ਨਾਲ ਮੈਨੂੰ ਸੇਜ ਸੁੰਦਰ ਲਗਦੀ ਹੈ, ਅਤੇ ਮੇਰੀ ਇਹ ਆਤਮਾ ਖਿੜ ਜਾਂਦੀ ਹੈ। ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥ ਤੇਰਾ ਦੀਦਾਰ ਦੇਖਣ ਦੁਆਰਾ ਮੈਨੂੰ ਇਹ ਆਰਾਮ ਪ੍ਰਾਪਤ ਹੁੰਦਾ ਹੈ! ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥ ਮੈਂ ਤੇਰੇ ਚਰਨ ਧੋਂਦੀ, ਅਤੇ ਸਦੀਵੀ ਹੀ ਤੇਰੀ ਚਾਕਰੀ ਵਜਾਉਂਦੀ ਹਾਂ। ਪੂਜਾ ਅਰਚਾ ਬੰਦਨ ਦੇਵਾ ਜੀਉ ॥ ਮੇਰੇ ਪ੍ਰਕਾਸ਼ਵਾਨ ਪਤੀ! ਮੈਂ ਤੇਰੀ ਉਪਾਸਨਾ ਕਮਾਉਂਦੀ, ਅਤੇ ਤੈਨੂੰ ਫੁਲ ਭੇਟ ਤੇ ਨਮਸ਼ਕਾਰ ਕਰਦੀ ਹਾਂ। ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥ ਮੈਂ ਤੇਰੇ ਗੋਲਿਆਂ ਦੀ ਬਾਂਦੀ ਹਾਂ ਅਤੇ ਤੇਰੇ ਨਾਮ ਦਾ ਸਿਮਰਣ ਕਰਦੀ ਹਾਂ। ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥ ਹੇ ਸਾਧੂਓ! ਮੇਰੀ ਇਹ ਪ੍ਰਾਰਥਨਾ ਮੇਰੇ ਮਾਲਕ ਕੋਲ ਵਰਨਣ ਕਰ ਦੇਣੀ। ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ ਮੇਰੀ ਕਾਮਨਾ ਪੂਰੀ ਹੋ ਗਈ ਅਤੇ ਮੇਰੀ ਆਤਮਾ ਤੇ ਦੇਹਿ ਸਰਸਬਜ਼ ਹੋ ਗਏ ਹਨ। ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥ ਵਾਹਿਗੁਰੂ ਸੁਆਮੀ ਦੇ ਨਾਮ ਦਾ ਲਗਾਤਾਰ ਆਰਾਧਨ ਕਰਨ ਦੁਆਰਾ ਮੈਂ ਪਾਰ ਉਤਰ ਗਿਆ ਹਾਂ। ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥ ਨਾਨਕ ਨੇ ਇਸ ਨਾਂ-ਕਾਬਲ ਬਰਦਾਸ਼ਤ ਬੈਕੁੰਠੀ ਪਰਮ ਅਨੰਦ ਨੂੰ ਬ੍ਰਦਾਸ਼ਤ ਕਰ ਲਿਆ ਹੈ। ਗਉੜੀ ਮਾਝ ਮਹਲਾ ੫ ॥ ਗਊੜੀ ਮਾਝ ਪਾਤਸ਼ਾਹੀ ਪੰਜਵੀਂ। ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥ ਸ੍ਰਵਣੁ, ਸ੍ਰਵਣੁ ਕਰ ਹੇ ਮੇਰੀ ਜਾਨੀ ਮਿੱਤ੍ਰ! ਤੂੰ ਮੇਰੇ ਚਿੱਤ ਨੂੰ ਮਿਠੜਾ ਲਗਦਾ ਹੈਂ। ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥ ਮੇਰੀ ਆਤਮਾ ਤੇ ਦੇਹਿ ਤੇਰੀਆਂ ਹਨ। ਇਹ ਜਿੰਦ ਜਾਨ ਭੀ ਤੇਰੇ ਉਤੋਂ ਕੁਰਬਾਨ ਹੈ। ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ ਮੈਂ ਤੈਨੂੰ ਨ ਭੁਲਾਂ, ਹੇ ਸੁਆਮੀ! ਤੂੰ ਮੇਰੀ ਜਿੰਦੜੀ ਦਾ ਆਸਰਾ ਹੈ। ਸਦਾ ਤੇਰੀ ਸਰਣਾਈ ਜੀਉ ॥੧॥ ਹਮੇਸ਼ਾਂ ਲਈ ਮੈਂ ਤੇਰੀ ਪਨਾਹ ਲਈ ਹੈ। ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥ ਜਿਸ ਨੂੰ ਮਿਲ ਪੈਣ ਤੇ ਮੇਰੀ ਆਤਮਾ ਸੁਰਜੀਤ ਹੋ ਗਈ ਹੈ, ਹੇ ਵੀਰ! ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥ ਗੁਰਾਂ ਦੀ ਦਇਆ ਰਾਹੀਂ ਮੈਂ ਉਸ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਕਰ ਲਿਆ ਹੈ। ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥ ਸਾਰੀਆਂ ਚੀਜ਼ਾਂ ਸੁਆਮੀ ਦੀ ਮਲਕੀਅਤ ਹਨ ਅਤੇ ਸੁਆਮੀ ਦੇ ਹੀ ਸਾਰੇ ਥਾਂ ਹਨ। ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥ ਆਪਣੇ ਸਾਹਿਬ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ। ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ ਭਾਰੇ ਨਸੀਬਾਂ ਵਾਲਾ ਇਸ ਨਾਮ ਦੇ ਖ਼ਜ਼ਾਨੇ ਦਾ ਸਿਮਰਨ ਕਰਦਾ ਹੈ। ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ ਉਹ ਇਕ ਪਵਿੱਤਰ ਪ੍ਰਭੂ ਦੇ ਨਾਮ ਨਾਲ ਪ੍ਰੀਤ ਪਾਉਂਦਾ ਹੈ। ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥ ਪੂਰਨ ਗੁਰਾਂ ਦੇ ਪ੍ਰਾਪਤ ਹੋ ਪੈਣ ਤੇ, ਸਾਰੀਆਂ ਤਕਲੀਫਾਂ ਰਫਾ ਹੋ ਜਾਂਦੀਆਂ ਹਨ। ਆਠ ਪਹਰ ਗੁਣ ਗਾਇਆ ਜੀਉ ॥੩॥ ਸਾਰਾ ਦਿਹਾੜਾ ਹੀ ਮੈਂ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ। ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥ ਜਵਾਹਿਰਾਤਾਂ ਦੀ ਦੌਲਤ ਹੈ, ਤੇਰਾ ਨਾਮ, ਹੇ ਮਾਲਕ! ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥ ਤੂੰ ਸਚਾ ਸ਼ਾਹੂਕਾਰ ਹੈਂ। ਤੇਰਾ ਅਨੁਰਾਗੀ ਤੇਰਾ ਗੁਮਾਸ਼ਤਾ ਵਾਪਾਰੀ ਹੈ। ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥ ਸੱਚੀ ਹੈ ਉਸ ਦੀ ਸੁਦਾਗਰੀ, ਜਿਸ ਦੇ ਪੱਲੇ ਵਾਹਿਗੁਰੂ ਦੀ ਦੌਲਤ ਦੀ ਪੂੰਜੀ ਹੈ। ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥ ਗੋਲਾ ਨਾਨਕ, ਸਦੀਵ ਹੀ ਸਾਹਿਬ ਉਤੋਂ ਸਦਕੇ ਜਾਂਦਾ ਹੈ। ਰਾਗੁ ਗਉੜੀ ਮਾਝ ਮਹਲਾ ੫ ਰਾਗੁ ਗਊੜੀ ਮਾਝ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ ਤੇਰੇ ਉਤੇ ਮੈਂ ਬੜਾ ਫ਼ਖ਼ਰ ਕਰਦਾ ਹਾਂ, ਹੇ ਕਰਤਾਰ। ਤੂੰ ਮੇਰੇ ਭਾਰੇ ਫ਼ਖ਼ਰ ਦੀ ਥਾਂ ਹੈ। ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ ਤੇਰੀ ਤਾਕਤ ਰਾਹੀਂ ਮੈਂ ਆਰਾਮ ਅੰਦਰ ਰਹਿੰਦਾ ਹਾਂ। ਸੱਚਾ ਨਾਮ ਮੇਰੇ ਉਪਰ ਨਿਸ਼ਾਨ ਹੈ। ਠਹਿਰਾਉ। ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ ਇਨਸਾਨ ਜਾਣਦਾ ਤੇ ਸੁਣਦਾ ਸਭ ਕੁਛ ਹੈ, ਪਰ ਉਹ ਖਾਮੋਸ਼ (ਲਾ ਪਰਵਾਹ) ਹੋ ਰਹਿੰਦਾ ਹੈ। ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥ ਸੰਸਾਰੀ ਪਦਾਰਥਾਂ ਦਾ ਫ਼ਰੇਫ਼ਤਾ ਕੀਤਾ ਹੋਇਆ ਉਹ ਕਦੇ ਭੀ ਹੋਸ਼ ਨਹੀਂ ਸੰਭਾਲਦਾ। ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ ਪਹੇਲੀਆਂ ਤੇ ਇਸ਼ਾਰੇ ਦਿਤੇ ਗਏ ਹਨ। ਉਨ੍ਹਾਂ ਨੂੰ ਜੀਵ ਆਪਣੇ ਨੈਣਾਂ ਨਾਲ ਵੇਖਦਾ ਹੈ। copyright GurbaniShare.com all right reserved. Email:- |