ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥੫॥ ਸੁਰਤਾਲ ਅੰਦਰ ਆਪਣੇ ਪੈਰ ਟਿਕਾ ਟਿਕਾ ਕੇ ਦਿਨ ਰਾਤ ਮੈਂ ਸੁਆਮੀ ਮਾਲਕ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ। ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀ ਹੋਈ ਮੇਰੀ ਆਤਮਾ ਉਸ ਦਾ ਜੱਸ ਅਲਾਪਦੀ ਹੈ ਅਤੇ ਖੁਸ਼ੀ ਤੇ ਅੰਮ੍ਰਿਤ ਦੇ ਘਰ ਦਾ ਨਾਮ ਆਨੰਦ ਨਾਲ ਉਚਾਰਨ ਕਰਦੀ ਹੈ। ਨਿਜ ਘਰਿ ਧਾਰ ਚੁਐ ਅਤਿ ਨਿਰਮਲ ਜਿਨਿ ਪੀਆ ਤਿਨ ਹੀ ਸੁਖੁ ਲਹੀਆ ॥੬॥ ਇਨਸਾਨ ਨੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਪਰਮ ਪਵਿੱਤਰ ਧਾਰਾ ਟੱਪਕਤੀ ਹੈ। ਜੋ ਭੀ ਇਸ ਨੂੰ ਪਾਨ ਕਰਦਾ ਹੈ, ਉਹ ਆਰਾਮ ਪਾਉਂਦਾ ਹੈ। ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥ ਆਪਣੇ ਚਿੱਤ ਦੀ ਜਿੱਦ ਰਾਹੀਂ ਹੰਕਾਰੀ ਆਦਮੀ ਕਰਮਕਾਂਡ ਕਮਾਉਂਦਾ ਹੈ। ਪਰ ਇਹ ਇਕ ਬੱਚੇ ਦੇ ਰੇਤੇ ਦਾ ਮਕਾਨ ਬਣਾਉਣ ਦੇ ਸਮਾਨ ਹਨ। ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥੭॥ ਜਦ ਆਪਾਰ ਸਮੁੰਦਰ ਦੇ ਤਰੰਗ ਇਸ ਨੂੰ ਟਕਰਾਉਂਦੇ ਹਨ, ਤਦ ਇਕ ਨਿਮਖ ਵਿੱਚ, ਇਹ ਟੁਕੜੇ ਟੁਕੜੇ ਹੋ ਡਿੱਗ ਪੈਂਦਾ ਹੈ। ਹਰਿ ਸਰੁ ਸਾਗਰੁ ਹਰਿ ਹੈ ਆਪੇ ਇਹੁ ਜਗੁ ਹੈ ਸਭੁ ਖੇਲੁ ਖੇਲਈਆ ॥ ਵਾਹਿਗੁਰੂ ਸਰੋਵਰ ਹੈ ਅਤੇ ਵਾਹਿਗੁਰੂ ਖੁਦ ਹੀ ਸਮੁੰਦਰ ਹੈ। ਇਹ ਸਮੂਹ ਸੰਸਾਰ ਉਸ ਨੇ ਇਕ ਖੇਡ ਰਚੀ ਹੋਈ ਹੈ। ਜਿਉ ਜਲ ਤਰੰਗ ਜਲੁ ਜਲਹਿ ਸਮਾਵਹਿ ਨਾਨਕ ਆਪੇ ਆਪਿ ਰਮਈਆ ॥੮॥੩॥੬॥ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਸਮੁੰਦਰ ਵਿੱਚ ਲੀਨ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ, ਹੇ ਨਾਨਕ! ਸਰਬ-ਵਿਆਪਕ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ। ਬਿਲਾਵਲੁ ਮਹਲਾ ੪ ॥ ਬਿਲਾਵਲ ਚੌਥੀ ਪਾਤਿਸ਼ਾਹੀ। ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ ਮੇਰੇ ਚਿੱਤ ਨੇ ਸੱਚੇ ਗੁਰਾਂ ਨਾਲ ਮਿਲਾਪ ਦੀਆਂ ਮੁੰਦਾਂ ਪਾਈਆਂ ਹੋਈਆਂ ਹਨ ਅਤੇ ਆਪਣੀ ਦੇਹ ਨੂੰ ਮੈਂ ਗੁਰਾਂ ਦੇ ਉਪਦੇਸ਼ ਦੀ ਸੁਆਹ ਮਲਦਾ ਹਾਂ। ਅਮਰ ਪਿੰਡ ਭਏ ਸਾਧੂ ਸੰਗਿ ਜਨਮ ਮਰਣ ਦੋਊ ਮਿਟਿ ਗਈਆ ॥੧॥ ਸਤਿ-ਸੰਗਤ ਅੰਦਰ ਮੇਰੀ ਹਸਤੀ ਅਬਿਨਾਸੀ ਹੋ ਗਈ ਹੈ ਅਤੇ ਮੁੱਕ ਗਏ ਹਨ ਦੋਨੋਂ ਹੀ ਮੇਰੇ ਜੰਮਣੇ ਤੇ ਮਰਨੇ। ਮੇਰੇ ਮਨ ਸਾਧਸੰਗਤਿ ਮਿਲਿ ਰਹੀਆ ॥ ਹੇ ਮੇਰੀ ਜਿੰਦੜੀਏ! ਤੂੰ ਸਦਾ ਹੀ ਸਤਿ ਸੰਗਤ ਨਾਲ ਜੁੜੀ ਰਹੁ। ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥੧॥ ਰਹਾਉ ॥ ਹੇ ਮਧ ਦੈਂਤ ਨੂੰ ਮਾਰਨ ਵਾਲੇ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਹਰ ਮੁਹਤ ਸੰਤਾਂ ਦੇ ਪੈਰ ਧੋਵਾਂ। ਠਹਿਰਾਉ। ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥ ਘਰ-ਬਾਰ ਨੂੰ ਛੱਡ ਕੇ, ਇਨਸਾਨ ਜੰਗਲ ਦੇ ਰਹਿਣ ਵਾਲਾ ਹੋ ਜਾਂਦਾ ਹੈ ਪ੍ਰੰਤੂ ਉਸ ਦਾ ਮਨ ਇਕ ਮੁਹਤ ਭਰ ਲਈ ਭੀ ਨਿਹਚਲ ਨਹੀਂ ਹੁੰਦਾ। ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥੨॥ ਕੇਵਲ ਤਾਂ ਹੀ ਭਟਕਦਾ ਹੋਇਆ ਮਨੂਆਂ ਆਪਣੇ ਧਾਮ ਵਿੱਚ ਆਉਂਦਾ ਹੈ, ਜਦ ਇਹ ਸੁਆਮੀ ਵਾਹਿਗੁਰੂ ਦੇ ਸੰਤਾਂ ਦੀ ਪਨਾਹ ਲੈਂਦਾ ਹੈ। ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥ ਇਕ ਵਿਰੱਕਤ ਭੀ ਜੋ ਆਪਣੀਆਂ ਲੜਕੀਆਂ ਅਤੇ ਲੜਕਿਆਂ ਨੂੰ ਛੱਡ ਜਾਂਦਾ ਹੈ ਅਤੇ ਆਪਣੇ ਚਿੱਤ ਅੰਦਰ ਘਨੇਰੀਆਂ ਖਾਹਿਸ਼ਾਂ ਧਾਰਦਾ ਹੈ। ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥੩॥ ਉਹ ਖਾਹਿਸ਼ਾਂ ਉਤੇ ਖਾਹਿਸ਼ਾਂ ਧਾਰੀ ਰੱਖਦਾ ਹੈ ਅਤੇ ਉਹ ਇਹ ਨਹੀਂ ਸਮਝਦਾ ਕਿ ਕੇਵਲ ਗੁਰਾਂ ਦੇ ਉਪਦੇਸ਼ ਦੁਆਰਾ ਹੀ ਬੰਦਾ ਖਾਹਿਸ਼-ਰਹਿਤ ਹੁੰਦਾ ਹੈ ਅਤੇ ਆਰਾਮ ਪਾਉਂਦਾ ਹੈ। ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥ ਜਦ ਬੰਦੇ ਨੂੰ ਜੱਗ ਵੱਲੋਂ ਉਪਰਾਮਤਾ ਪੈਦਾ ਹੋ ਜਾਂਦੀ ਹੈ, ਉਹ ਨਾਂਗਾ ਸਾਧੂ ਹੋ ਜਾਂਦਾ ਹੈ, ਪ੍ਰੰਤੂ ਉਸ ਦਾ ਮਨੂਆ ਦਸੀਂ ਪਾਸੀਂ ਭਟਕਦਾ, ਭੌਂਦਾ ਤੇ ਭੱਜਿਆ ਫਿਰਦਾ ਹੈ। ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥੪॥ ਉਹ ਭੌਂਦਾ ਫਿਰਦਾ ਹੈ, ਪਰ ਉਸ ਦੀ ਖਾਹਿਸ਼ ਬੁਝਦੀ ਨਹੀਂ। ਸਤਿ ਸੰਗਤ ਨਾਲ ਮਿਲ ਕੇ ਉਹ ਰਹਿਮਤ ਦੇ ਧਾਮ ਨੂੰ ਪਰਾਪਤ ਹੋ ਜਾਂਦਾ ਹੈ। ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥ ਯੋਗੀ ਘਣੇਰੇ ਬੈਠਣ ਦੇ ਢੰਗ ਸਿੱਖਦੇ ਹਨ, ਪ੍ਰੰਤੂ ਉਨ੍ਹਾਂ ਦਾ ਚਿੱਤ, ਧਨ-ਸੰਪਦਾ, ਕਰਾਮਾਤੀ-ਸ਼ਕਤੀਆਂ ਅਤੇ ਭੂਤ-ਪ੍ਰੇਤ ਦੀ ਵਿਦਿਆ ਨੂੰ ਲਲਚਾਉਂਦਾ ਹੈ। ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥੫॥ ਰਜ, ਸੰਤੁਸ਼ਟਤਾ ਅਤੇ ਠੰਢ-ਚੈਨ ਬੰਦੇ ਦੇ ਚਿੱਤ ਅੰਦਰ ਪ੍ਰਵੇਸ਼ ਨਹੀਂ ਕਰਦੇ। ਸੰਤਾਂ ਨੂੰ ਮਿਲਣ ਦੁਆਰਾ ਬੰਦਾ ਧ੍ਰਾਮ ਜਾਂਦਾ ਹੈ ਅਤੇ ਵਾਹਿਗੁਰੂ ਦੇ ਨਾਮ ਰਾਹੀਂ ਉਹ ਪੂਰਨਤਾ ਨੂੰ ਪਰਾਪਤ ਹੋ ਜਾਂਦਾ ਹੈ। ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ਆਂਡੇ ਤੋਂ ਨਿਪਜੇ, ਜੋਰ ਤੋਂ ਨਿਪਜੇ, ਮੁੜ੍ਹਕੇ ਤੋਂ ਉਪਜੇ, ਧਰਤੀ ਤੋਂ ਉਪਜੇ, ਪ੍ਰਾਣੀ ਅਤੇ ਪਸ਼ੂ ਪੰਛੀ ਆਦਿ ਸਾਰਿਆਂ ਰੰਗਾਂ ਤੇ ਸਰੂਪਾਂ ਦ, ੇ ਰੱਬ ਦੇ ਪੈਦਾ ਕੀਤੇ ਹੋਏ ਹਨ। ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥੬॥ ਜੋ ਸੰਤਾਂ ਦੀ ਪਨਾਹ ਲੈਂਦਾ ਹੈ, ਉਹ ਤਰ ਜਾਂਦਾ ਹੈ, ਭਾਵੇਂ ਉਹ ਖੱਤ੍ਰੀ, ਵਿਦਵਾਨ, ਕਿਸਾਨ, ਅਛੂਤ ਅਤੇ ਕਮੀਣਾ ਹੋਵੇ। ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਨੀਚ ਜਾਤ ਦਾ ਰਵਿਦਾਸ ਚਮਾਰ ਪਾਰ ਉਤਰ ਗਏ। ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ॥੭॥ ਵਡਭਾਗੀ ਧੰਨਾ ਜੱਟ, ਸੈਣ ਅਤੇ ਉਹ ਸਾਰੇ ਜੋ ਪਵਿੱਤਰ ਪੁਰਸ਼ਾਂ ਦੇ ਸਮਾਗਮ ਅੰਦਰ ਜੁੜੇ ਹਨ, ਮਿਹਰਬਾਨ ਮਾਲਕ ਨੂੰ ਮਿਲ ਪਏ ਹਨ। ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥ ਭਗਤੀ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਸਾਧ ਸਰੂਪ ਦੀ ਲੱਜਿਆ ਰੱਖਦਾ ਹੈ ਅਤੇ ਉਨ੍ਹਾਂ ਨੂੰ ਕਬੂਲ ਕਰ ਲੈਂਦਾ ਹੈ। ਨਾਨਕ ਸਰਣਿ ਪਰੇ ਜਗਜੀਵਨ ਹਰਿ ਹਰਿ ਕਿਰਪਾ ਧਾਰਿ ਰਖਈਆ ॥੮॥੪॥੭॥ ਨਾਨਕ ਨੇ ਜਗਤ ਦੀ ਜਿੰਦ-ਜਾਨ ਸੁਆਮੀ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਨੇ ਆਪਣੀ ਰਹਿਮਤ ਧਾਰ ਕੇ ਉਸ ਦਾ ਉਤਾਰਾ ਕਰ ਦਿੱਤਾ ਹੈ। ਬਿਲਾਵਲੁ ਮਹਲਾ ੪ ॥ ਬਿਲਾਵਲ ਚੌਥੀ ਪਾਤਿਸ਼ਾਹੀ। ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਮੇਰੇ ਅੰਦਰ ਸੁਆਮੀ ਲਈ ਤਰੇਹ ਉਤਪੰਨ ਹੋ ਗਈ ਹੈ ਅਤੇ ਗੁਰਾਂ ਦੀ ਬਾਣੀ ਸ੍ਰਵਣ ਕਰ ਕੇ ਮੇਰੀ ਆਤਮਾ ਬਾਣ ਨਾਲ ਵਿੰਨ੍ਹੀ ਗਈ ਹੈ। copyright GurbaniShare.com all right reserved. Email |