ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥
ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਸ ਨੂੰ ਕੋਈ ਡਰ ਨਹੀਂ। ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ। ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਸ ਦੀ ਖਾਹਿਸ਼ ਮਿਟ ਜਾਂਦੀ ਹੈ। ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਸਾਈਂ ਦੇ ਦਰਬਾਰ ਵਿੱਚ ਕਬੂਲ ਹੋ ਜਾਂਦਾ ਹੈ। ਜੋ ਇਸੁ ਮਾਰੇ ਸੋ ਧਨਵੰਤਾ ॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਅਮੀਰ ਹੋ ਜਾਂਦਾ ਹੈ। ਜੋ ਇਸੁ ਮਾਰੇ ਸੋ ਪਤਿਵੰਤਾ ॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ, ਉਹ ਇੱਜਤ ਵਾਲਾ ਹੋ ਜਾਂਦਾ ਹੈ। ਜੋ ਇਸੁ ਮਾਰੇ ਸੋਈ ਜਤੀ ॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਕਾਮ ਚੇਸ਼ਟਾ ਰਹਿਤ ਹੋ ਜਾਂਦਾ ਹੈ। ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ ਜਿਹੜਾ ਇਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਮੁਕਤੀ ਪਾ ਲੈਂਦਾ ਹੈ। ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ ਜਿਹੜਾ ਇਸ ਨੂੰ ਮਾਰ ਸੁਟਦਾ ਹੈ, ਉਸ ਦਾ ਆਗਮਨ ਲੇਖੇ ਵਿੱਚ ਹੈ। ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹੀ ਸਥਿਰ ਤੇ ਧਨਾਢ ਹੈ। ਜੋ ਇਸੁ ਮਾਰੇ ਸੋ ਵਡਭਾਗਾ ॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ ਉਹ ਅਤਿ ਉਤਮ ਨਸੀਬਾਂ ਵਾਲਾ ਹੈ। ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਰਾਤ ਦਿਨ ਖ਼ਬਰਦਾਰ ਰਹਿੰਦਾ ਹੈ। ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਜੀਉਂਦਾ ਹੀ ਮੁਕਤ ਹੋ ਜਾਂਦਾ ਹੈ। ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਸ ਦਾ ਜੀਵਨ ਗਤੀ ਪਵਿੱਤ੍ਰ ਹੈ! ਜੋ ਇਸੁ ਮਾਰੇ ਸੋਈ ਸੁਗਿਆਨੀ ॥ ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ। ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ ਜੋ ਇਸ ਨੂੰ ਨਾਸ ਕਰਦਾ ਹੈ, ਉਹ ਪ੍ਰਭੂ ਦਾ ਵੀਚਾਰਵਾਨ ਹੈ। ਇਸੁ ਮਾਰੀ ਬਿਨੁ ਥਾਇ ਨ ਪਰੈ ॥ ਇਸ ਹੋਰਸ ਦੀ ਪ੍ਰੀਤ ਨੂੰ ਨਾਸ ਕਰਨ ਦੇ ਬਗੈਰ ਬੰਦਾ ਕਬੂਲ ਨਹੀਂ ਪੈਂਦਾ, ਕੋਟਿ ਕਰਮ ਜਾਪ ਤਪ ਕਰੈ ॥ ਭਾਵੇਂ ਉਹ ਕ੍ਰੋੜਾ ਹੀ ਕਰਮਕਾਡ, ਉਪਾਸਨਾ ਅਤੇ ਤਪੱਸਿਆ ਪਿਆ ਕਰੇ। ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ ਇਸ ਨੂੰ ਨਾਸ ਕਰਨ ਦੇ ਬਗੈਰ ਜੀਵ ਦਾ ਜੰਮਣਾ ਮੁਕਦਾ ਨਹੀਂ। ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ ਇਸ ਨੂੰ ਨਾਸ ਕਰਨ ਦੇ ਬਗੈਰ, ਆਦਮੀ ਮੌਤ ਤੋਂ ਨਹੀਂ ਬਚ ਸਕਦਾ। ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ ਇਸ ਨੂੰ ਨਾਸ ਕੀਤੇ ਬਗ਼ੈਰ, ਆਦਮੀ ਨੂੰ ਹਰੀ ਦੀ ਗਿਆਤ ਨਹੀਂ ਹੁੰਦੀ। ਇਸੁ ਮਾਰੀ ਬਿਨੁ ਜੂਠਿ ਨ ਧੋਈ ॥ ਇਸ ਨੂੰ ਨਾਸ ਕੀਤੇ ਬਗੈਰ ਅਪਵਿੱਤ੍ਰਤਾ ਧੋਤੀ ਨਹੀਂ ਜਾਂਦੀ। ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ ਇਸ ਨੂੰ ਨਾਲ ਕੀਤੇ ਬਾਝੋਂ ਸਾਰਾ ਕੁਝ ਪੀਲਤ ਰਹਿੰਦਾ ਹੈ। ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥ ਇਸ ਨੂੰ ਨਾਸ ਕਰਨ ਦੇ ਬਗੈਰ, ਹਰ ਸ਼ੈ ਬੰਧਨ ਰੂਪ ਹੈ। ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ ਜਿਸ ਉਤੇ ਰਹਿਮਤ ਦਾ ਖ਼ਜ਼ਾਨਾ ਮਿਹਰਬਾਨ ਹੁੰਦਾ ਹੈ, ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ ਉਸ ਦਾ ਛੁਟਕਾਰਾ ਹੋ ਜਾਂਦਾ ਹੈ ਅਤੇ ਉਹ ਮੁਕੰਮਲ ਪੂਰਨਤਾ ਨੂੰ ਪਾ ਲੈਂਦਾ ਹੈ। ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ ਜਿਸ ਦਾ ਦਵੇਤ-ਭਾਵ ਗੁਰਾਂ ਨੇ ਨਾਸ ਕਰ ਦਿੱਤਾ ਹੈ, ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ ਉਹ ਸਾਹਿਬ ਦਾ ਸਿਮਰਨ ਕਰਨ ਵਾਲਾ ਹੈ। ਗਉੜੀ ਮਹਲਾ ੫ ॥ ਗਉੜੀ ਪਾਤਸ਼ਾਹੀ ਪੰਜਵੀ। ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥ ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਹਰ ਕੋਈ ਉਸਦਾ ਮਿਤ੍ਰ ਬਣ ਜਾਂਦਾ ਹੈ। ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥ ਜਦ ਬੰਦਾ ਆਪਣੇ ਆਪ ਨੂੰ ਵਾਹਿਗੁਰੂ ਨਾਲ ਜੋੜ ਲੈਂਦਾ ਹੈ, ਤਦ ਉਸ ਦਾ ਮਨ ਅਸਥਿਰ ਹੋ ਜਾਂਦਾ ਹੈ। ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥ ਜੋ ਰੱਬ ਨਾਲ ਜੁੜ ਜਾਂਦਾ ਹੈ, ਉਹ ਚਿੰਤਾ ਵਿੱਚ ਗ਼ਲਤਾਨ ਨਹੀਂ ਹੁੰਦਾ। ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥ ਜੇਕਰ ਜੀਵ ਰੱਬ ਨਾਲ ਜੁੜ ਜਾਵੇ ਤਾਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ ਹੈ ਮੇਰੀ ਜਿੰਦੇ! ਤੂੰ ਆਪਣੇ ਆਪ ਨੂੰ ਆਪਣੇ ਸੁਆਮੀ ਨਾਲ ਜੋੜ। ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥ ਤੇਰੇ ਲਾਭ ਦੀ ਹੋਰ ਕੋਈ ਭੀ ਸ਼ੈ ਨਹੀਂ। ਠਹਿਰਾਉ। ਵਡੇ ਵਡੇ ਜੋ ਦੁਨੀਆਦਾਰ ॥ ਉਚੇ ਤੇ ਵਡੇ ਸੰਸਾਰੀ ਬੰਦੇ, ਕਾਹੂ ਕਾਜਿ ਨਾਹੀ ਗਾਵਾਰ ॥ ਕਿਸੇ ਕੰਮ ਦੇ ਨਹੀਂ, ਹੇ ਬੇਸਮਝ ਇਨਸਾਨ! ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥ ਭਾਵੇਂ ਰੱਬ ਦਾ ਗੋਲਾ ਨੀਵੇ ਘਰਾਣੇ ਵਿੱਚ ਸੁਣਿਆ ਜਾਂਦਾ ਹੋਵੇ, ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥ ਪ੍ਰੰਤੂ ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ। ਕੋਟਿ ਮਜਨ ਜਾ ਕੈ ਸੁਣਿ ਨਾਮ ॥ ਜਿਸ (ਹਰੀ) ਦੇ ਨਾਮ ਦਾ ਸ੍ਰਵਣ ਕਰਨਾ, ਕ੍ਰੋੜਾਂ ਹੀ ਇਸ਼ਨਾਨਾਂ ਦੇ ਬਰਾਬਰ ਹੈ। ਕੋਟਿ ਪੂਜਾ ਜਾ ਕੈ ਹੈ ਧਿਆਨ ॥ ਜਿਸ (ਉਸ) ਦਾ ਸਿਮਰਨ ਕ੍ਰੋੜਾਂ ਹੀ ਉਪਾਸ਼ਨਾ ਦੇ ਤੁੱਲ ਹੈ। ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥ ਵਾਹਿਗੁਰੂ ਦੀ ਗੁਰਬਾਣੀ ਦਾ ਸ਼੍ਰਵਣ ਕਰਨਾ, ਕ੍ਰੋੜਾਂ ਹੀ ਦਾਨ-ਪੁੰਨਾ ਦੇ ਤੁੱਲ ਹੈ। ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥ ਗੁਰਾਂ ਪਾਸੋਂ ਪ੍ਰਭੂ ਦੇ ਰਸਤੇ ਦਾ ਜਾਨਣਾ ਕ੍ਰੋੜਾ ਹੀ ਇਨਾਮਾ-ਇਕਰਾਮਾ ਦੇ ਬਰਾਬਰ ਹੈ। ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ ਆਪਣੇ ਚਿੱਤ ਅੰਦਰ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ, ਬਿਨਸਿ ਜਾਹਿ ਮਾਇਆ ਕੇ ਹੇਤ ॥ ਅਤੇ ਤੇਰੀ ਮੋਹਨੀ ਦੀ ਮਮਤਾ ਜਾਂਦੀ ਰਹੇਗੀ। ਹਰਿ ਅਬਿਨਾਸੀ ਤੁਮਰੈ ਸੰਗਿ ॥ ਅਮਰ ਵਾਹਿਗੁਰੂ ਤੇਰੇ ਨਾਲ ਹੈ। ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥ ਮੇਰੀ ਜਿੰਦੜੀਏ, ਤੂੰ ਸਰਬ-ਵਿਆਪਕ ਸੁਆਮੀ ਦੇ ਪ੍ਰੇਮ ਅੰਦਰ ਲੀਨ ਹੋ ਜਾ। ਜਾ ਕੈ ਕਾਮਿ ਉਤਰੈ ਸਭ ਭੂਖ ॥ ਜਿਸ ਦੀ ਸੇਵਾ ਵਿੱਚ ਸਾਰੀ ਭੁਖ ਦੂਰ ਹੋ ਜਾਂਦੀ ਹੈ। ਜਾ ਕੈ ਕਾਮਿ ਨ ਜੋਹਹਿ ਦੂਤ ॥ ਜਿਸ ਦੀ ਸੇਵਾ ਵਿੱਚ ਮੌਤ ਦੇ ਜਮ ਤਕਾਉਂਦੇ ਨਹੀਂ। ਜਾ ਕੈ ਕਾਮਿ ਤੇਰਾ ਵਡ ਗਮਰੁ ॥ ਜਿਸ ਦੀ ਸੇਵਾ ਵਿੱਚ ਤੂੰ ਭਾਰੀ ਮਰਤਬਾ ਪਾ ਲਵੇਗਾ। ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥ ਜਿਸ ਦੀ ਸੇਵਾ ਅੰਦਰ ਤੂੰ ਅਬਿਨਾਸੀ ਹੋ ਜਾਵੇਗਾ। ਜਾ ਕੇ ਚਾਕਰ ਕਉ ਨਹੀ ਡਾਨ ॥ ਜਿਸ ਦੇ ਸੇਵਕ ਨੂੰ ਸਜ਼ਾ ਨਹੀਂ ਮਿਲਦੀ। ਜਾ ਕੇ ਚਾਕਰ ਕਉ ਨਹੀ ਬਾਨ ॥ ਜਿਸ ਦਾ ਸੇਵਕ ਕਿਸੇ ਕੈਦ ਅੰਦਰ ਨਹੀਂ। ਜਾ ਕੈ ਦਫਤਰਿ ਪੁਛੈ ਨ ਲੇਖਾ ॥ ਜਿਸ ਦੇ ਕਰਮ ਸਥਾਨ ਵਿੱਚ ਉਸ ਦੇ ਟਹਿਲੂਏ ਤੋਂ ਹਿਸਾਬ ਨਹੀਂ ਮੰਗਿਆ ਜਾਂਦਾ। ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥ ਉਸ ਦੀ ਨੌਕਰੀ ਤੂੰ ਚੰਗੀ ਤਰ੍ਹਾਂ ਵਜਾ ਹੇ ਬੰਦੇ! ਜਾ ਕੈ ਊਨ ਨਾਹੀ ਕਾਹੂ ਬਾਤ ॥ ਜਿਸ ਦੇ ਘਰ ਵਿੱਚ ਕਿਸੇ ਚੀਜ਼ ਦੀ ਭੀ ਕਮੀ ਨਹੀਂ। ਏਕਹਿ ਆਪਿ ਅਨੇਕਹਿ ਭਾਤਿ ॥ ਅਨੇਕਾਂ ਸਰੂਪਾਂ ਵਿੱਚ ਦਿਸਣ ਦੇ ਬਾਵਜੂਦ, ਸੁਆਮੀ ਖੁਦ ਕੇਵਲ ਇਕ ਹੀ ਹੈ। ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥ ਜਿਸ ਦੀ ਰਹਿਮਤ ਦੀ ਨਿਗ੍ਹਾਂ ਦੁਆਰਾ ਤੂੰ ਸਦੀਵ ਹੀ ਪਰਸੰਨ ਰਹੇਗੀ। ਮਨ ਮੇਰੇ ਕਰਿ ਤਾ ਕੀ ਘਾਲ ॥੭॥ ਮੇਰੀ ਜਿੰਦੜੀਏ ਤੂੰ ਉਸ ਦੀ ਚਾਕਰੀ ਕਮਾ। ਨਾ ਕੋ ਚਤੁਰੁ ਨਾਹੀ ਕੋ ਮੂੜਾ ॥ ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ। ਨਾ ਕੋ ਹੀਣੁ ਨਾਹੀ ਕੋ ਸੂਰਾ ॥ ਆਪਣੇ ਆਪ ਨਾਂ ਕੋਈ ਕਾਇਰ ਹੈ ਤੇ ਨਾਂ ਹੀ ਸੂਰਮਾ। copyright GurbaniShare.com all right reserved. Email:- |